ਬੀਕੇਯੂ ਪੰਜਾਬ (ਜ਼ਿਲ੍ਹਾ ਜਲੰਧਰ ਇਕਾਈ)ਸੱਤ ਬੱਸਾਂ ,30 ਗੱਡੀਆਂ ਦੇ ਵਿਸ਼ਾਲ ਕਾਫਲੇ ਨਾਲ ਮਹਾਂਪੰਚਾਇਤ ਵਿਚ ਹੋਈ ਸ਼ਾਮਿਲ
ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਸੰਯੁਕਤ ਮੋਰਚੇ ਦੇ ਸੱਦੇ ਤੇ ਸਮਰਾਲੇ ਦਾਣਾ ਮੰਡੀ ਵਿਖੇ ਕਿਸਾਨ ਮਹਾ ਪੰਚਾਇਤ ਵਿੱਚ ਸਰਦਾਰ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਲੰਧਰ ਜਿਲ੍ਹੇ ਦੀ ਟੀਮ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ ਲਖਬੀਰ ਸਿੰਘ ਗੋਬਿੰਦਪੁਰ ਜਿਲਾ ਪ੍ਰਧਾਨ ਦੀ ਅਗਵਾਈ ਵਿੱਚ ਸੱਤ ਬੱਸਾਂ ਤੇ 30 ਗੱਡੀਆਂ ਦਾ ਵੱਡਾ ਕਾਫਲਾ ਲੈ ਕੇ ਕਿਸਾਨ ਆਗੂ ਦੇ ਵਰਕਰ ਸ਼ਾਮਿਲ ਹੋਏ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਗੋਬਿੰਦਪੁਰ ਨੇ ਕਿਸਾਨ ਮਹਾਪੰਚਾਇਤ ਤੋਂ ਵਾਪਸੀ ਦੌਰਾਨ ਪੱਤਰਕਾਰਾਂ ਨਾਲ ਸਾਂਝੇ ਕਰਦਿਆ ਕੀਤਾ । ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀ ਕਿਸਾਨ ਮਾਰੂ ਨੀਤੀ ਲੈਂਡ ਪੂਲਿੰਗ ਪਾਲਸੀ ਨੂੰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ ਇਸ ਲਈ ਅੱਜ ਦੀ ਕਿਸਾਨ ਮਹਾ ਪੰਚਾਇਤ ,ਕਿਸਾਨਾਂ ਦੀ ਜਿੱਤ ਵਿੱਚ ਰੱਖੀ ਗਈ ਵਿਸ਼ਾਲ ਜੇਤੂ ਰੈਲੀ ਇਤਿਹਾਸਿਕ ਹੋ ਨਿਬੜੀ ਹੈ, ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਜਿੰਨਾ ਵਰਕਰਾਂ ਨੇ ਸਫਲ ਬਣਾਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਮਹਿਤਪੁਰ ਦੇ ਏਕਮ ਪਬਲਿਸ ਸਕੂਲ ਨੇ ਦੋ ਬੱਸਾਂ, ਸੰਗੋਵਾਲ ਐਚਪੀ ਮਾਡਲ ਸਕੂਲ ਨੇ ਦੋ ਬੱਸਾਂ, ਆਦਰਮਾਨ ਜੇਡੀ ਸਕੂਲ ਨੇ ਦੋ ਬੱਸਾਂ, ਪੰਜਾਬ ਪਬਲਿਕ ਸਕੂਲ ਉਮਰਵਾਲ ਬਿਲਾਂ ਨੇ ਇੱਕ ਬੱਸ ਦੀ ਫਰੀ ਸੇਵਾ ਕੀਤੀ ਜਿਸ ਲਈ ਇਨ੍ਹਾਂ ਦਾ ਬਹੁਤ -ਬਹੁਤ ਧੰਨਵਾਦ ਹੈ । ਗੋਬਿੰਦ ਪੁਰ ਨੇ ਕਿਹਾ ਕਿ ਰੈਲੀ ਨੂੰ ਸਫਲ ਬਣਾਉਣ ਲਈ ਸਾਰੇ ਅਹੁਦੇਦਾਰ ਅਤੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਜਿਸ ਵਿੱਚ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ, ਲਖਬੀਰ ਸਿੰਘ ਗੋਬਿੰਦਪੁਰ ਜਿਲਾ ਪ੍ਰਧਾਨ, ਸੋਡੀ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ, ਡਾਕਟਰ ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ, ਪਰਮਜੀਤ ਸਿੰਘ ਮੋਮੀ ਸਾਬਕਾ ਸਰਪੰਚ ,ਹਰਮਨ ਪ੍ਰੀਤ ਸਿੰਘ ਬਲਾਕ ਪ੍ਰਧਾਨ ,ਰਣਜੀਤ ਸਿੰਘ ਤਹਿਸੀਲ ਮੀਤ ਪ੍ਰਧਾਨ ,ਇਕਬਾਲ ਸਿੰਘ ਲੋਹਗੜ ਜਨ ਸਕੱਤਰ, ਬਲਵੰਤ ਸਿੰਘ ਖਜਾਨਚੀ, ਮਹਿੰਦਰ ਸਿੰਘ ਬਲਾਕ ਪ੍ਰਧਾਨ ,ਹਰਭਜਨ ਸਿੰਘ ਸਕੱਤਰ, ਕੁਲਦੀਪ ਸਿੰਘ ਆੜਤੀ, ਲਾਡੀ ਲਾਹੌਰੀਆ ਯੂਥ ਆਗੂ, ਦਵਿੰਦਰ ਸਿੰਘ ਗੋਪੀ ,ਪਾਲ ਸਿੰਘ ਬੀਟਲਾਂ , ਇੰਦਰ ਸਿੰਘ ਸਰਪੰਚ ,ਗੁਰਚਰਨ ਸਿੰਘ ਸਰਪੰਚ ,ਮਨਜੀਤ ਸਿੰਘ ਇਕਾਈ ਪ੍ਰਧਾਨ, ਗੁਰਮੁਖ ਸਿੰਘ ਖੁਰਲਾਪੁਰ ਸਰਪੰਚ, ਭੁਪਿੰਦਰ ਸਿੰਘ ਬਿੱਲੂ ਯੂਥ ਆਗੂ , ਸਰਬਜੀਤ ਸਿੰਘ ਲੰਬੜਦਾਰ, ਸਤਨਾਮ ਸਿੰਘ ਖਹਿਰਾ, ਦੇਸਰਾਜ, ਸਤਬੀਰ ਸਿੰਘ ,ਸੁਖਬੀਰ ਸਿੰਘ, ਅਸ਼ੋਕ ਕੁਮਾਰ, ਮੱਖਣ ਸਿੰਘ, ਤਰਸਿੰਦਰ ਸਿੰਘ ,ਜਗਜੀਤ ਸਿੰਘ ,ਕੁਲਵੰਤ ਸਿੰਘ ਵੇਰਾ, ਗੁਰਮੀਤ ਸਿੰਘ ਉਮਰੇਵਾਲ ,ਨਿਰਮੋਹ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ ਇਕਾਈ ਪ੍ਰਧਾਨ, ਬਲਜੀਤ ਸਿੰਘ ਸਰਪੰਚ, ਤਜਿੰਦਰ ਸਿੰਘ ਲੰਬਰਦਾਰ, ਗੁਰਬਚਨ ਸਿੰਘ ਸਰਪੰਚ ਬਾਗੀਆਂ, ਇੰਦਰ ਸਿੰਘ, ਰਣਜੀਤ ਸਿੰਘ ਫੌਜੀ ,ਜਸਪ੍ਰੀਤ ਸਿੰਘ ਰੁੜਕੀ ਆਦਿ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪ੍ਰੇਰਿਤ ਕਰਕੇ ਰੈਲੀ ਵਿੱਚ ਲੈ ਕੇ ਜਾਣ ਲਈ ਦਿਨ ਰਾਤ ਮਿਹਨਤ ਕੀਤੀ ਤੇ ਹੱਕੀ ਮੰਗਾਂ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



