HOME ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਸਹਿ ਵਿਦਿਆਕ ਮੁਕਾਬਲੇ ਕਰਵਾਏ ਗਏ।

ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਸਹਿ ਵਿਦਿਆਕ ਮੁਕਾਬਲੇ ਕਰਵਾਏ ਗਏ।

ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਜਿਲਾ ਸਿੱਖਿਆ ਅਫਸਰ ਲੁਧਿਆਣਾ ਸ੍ਰੀਮਤੀ ਰਵਿੰਦਰ ਕੌਰ, ਉੱਪ ਜ਼ਿਲ੍ਹਾ  ਸਿੱਖਿਆ ਅਫਸਰ ਸ੍ਰੀ ਮਨੋਜ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤੇ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਦੀ ਅਗਵਾਈ ਤੇ ਕੋਆਰਡੀਨੇਟਰ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਦੇਖ ਰੇਖ ਹੇਠ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਬਲਾਕ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ ਸਿੰਘ ਵਿਖੇ ਕਰਵਾਏ ਗਏ। ਬਲਾਕ ਪੱਧਰੀ ਸਹਿ-ਵਿਦਿਅਕ ਮੁਕਾਬਲਿਆਂ ਵਿੱਚ ਰਾਏਕੋਟ ਬਲਾਕ ਦੇ 7 ਸੈਂਟਰਾਂ ਦੇ ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਸੁੰਦਰ ਲਿਖਾਈ ਮੁਕਾਬਲਾ, ਆਮ ਗਿਆਨ ਮੁਕਾਬਲਾ, ਭਾਸ਼ਣ ਮੁਕਾਬਲਾ, ਪਹਾੜਿਆਂ ਦਾ ਮੁਕਾਬਲਾ, ਡਰਾਇੰਗ ਪੇਂਟਿੰਗ ਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲਿਆਂ ਦੇ ਸਫਲ ਆਯੋਜਨ ਦੇ ਲਈ ਸਹਿ-ਵਿਦਿਅਕ ਮੁਕਾਬਲਿਆਂ ਲਈ ਜਿੱਥੇ ਸਕੂਲ ਮੁਖੀ ਸ਼੍ਰੀਮਤੀ ਦਵਿੰਦਰ ਕੌਰ ਵੱਲੋਂ ਸਹਿਯੋਗ ਦਿੱਤਾ ਗਿਆ ਉੱਥੇ ਹੀ ਸਮੂਹ ਸੀਐੱਚਟੀ ਜੰਗਪਾਲ ਸਿੰਘ, ਬਲਵਿੰਦਰ ਸਿੰਘ ਤਲਵੰਡੀ ਰਾਏ, ਬਲਵਿੰਦਰ ਸਿੰਘ ਮਾਣੂੰਕੇ, ਗੁਰਵਿੰਦਰ ਕੌਰ, ਬਲਜੀਤ ਸਿੰਘ, ਸ਼੍ਰੀ ਅਜੈ ਕੁਮਾਰ ਡਾਵਰ ਦੇ ਨਾਲ ਬੀਆਰਸੀ ਹਰਭਜਨ ਕੌਰ, ਸੁਖਰਾਜ ਸਿੰਘ ਆਦਿ ਵੱਲੋਂ ਮੁਕਾਬਲੇ ਦੀਆਂ ਉਪਰੋਕਤ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਜਜਮੈਂਟ ਕੀਤੀ ਗਈ। ਬਲਾਕ ਪੱਧਰ ਤੇ ਹੋਏ ਇਹਨਾਂ ਮੁਕਾਬਲਿਆਂ ਵਿੱਚ ਭਾਸ਼ਣ ਮੁਕਾਬਲੇ ਵਿੱਚ ਜਸਕੀਰਤ ਸਿੰਘ ਚਕਰ ਸੈਂਟਰ ਬੱਸੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਮੁਕਾਬਲੇ ਵਿੱਚ ਸੁਖਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਜੌਹਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਾੜਿਆਂ ਦੇ ਪਹਿਲੇ ਗਰੁੱਪ ਵਿੱਚ ਲਵਲੀਨ ਕੌਰ ਬੁਰਜ ਹਰੀ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਾੜਿਆਂ ਦੇ ਦੂਜੇ ਗਰੁੱਪ ਦੇ ਵਿੱਚ ਗੁਰਨੂਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਦੇਹੜਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਮ ਗਿਆਨ ਮੁਕਾਬਲੇ ਵਿੱਚ ਸੈਂਟਰ ਰਾਏਕੋਟ ਮੁੰਡੇ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਵਿੱਚ ਅਭੀਜੋਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬੱਸੀਆਂ ਕੁੜੀਆਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਜੇਤੂ ਰਹੇ ਬੱਚਿਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਏਕੋਟ ਵੱਲੋਂ ਸਮੂਹ ਸੀਐੱਚਟੀ  ਦੇ ਸਹਿਯੋਗ ਦੇ ਨਾਲ ਜਿੱਥੇ ਇਨਾਮ ਤਕਸੀਮ ਕੀਤੇ ਗਏ ਉੱਥੇ ਹੀ ਇਹਨਾਂ ਬੱਚਿਆਂ ਨੂੰ ਜ਼ਿਲ੍ਹਾ ਪੱਧਰੀ ਹੋਣ ਵਾਲੇ ਮੁਕਾਬਲਿਆਂ ਦੇ ਲਈ ਹੋਰ ਤਿਆਰੀ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀਮਤੀ ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ, ਨਿਰਮਲ ਕੌਰ, ਸਿਮਰਨਜੀਤ ਕੌਰ, ਸੁਖਪਾਲ ਸਿੰਘ, ਕੁਲਦੀਪ ਕੌਰ, ਜਸਵਿੰਦਰ ਸਿੰਘ, ਲੇਖਕ ਤੇ ਅਧਿਆਪਕ ਰਣਜੀਤ ਸਿੰਘ, ਸੁਖਬੀਰ ਕੌਰ, ਸਿੰਗਾਰਾ ਸਿੰਘ, ਅਵਤਾਰ ਸਿੰਘ, ਪੂਨਮ ਖੰਨਾ, ਨਾਮਪ੍ਰੀਤ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੀ ਡੀ ਗੋਇਨਕਾ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ‘ਚ ਹਾਸਲ ਕੀਤੇ 26 ਤਗਮੇ
Next articleਸਮਰਾਲਾ ਦੀ ਜੇਤੂ ਰੈਲੀ ਨੇ ਰਚਿਆ ਇਤਿਹਾਸ