ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)–ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀਤੇ ਦਿਨੀਂ ਬੀ. ਬੀ. ਏ. ਸਮੈਸਟਰ ਛੇਵਾਂ ਦਾ ਨਤੀਜਾ ਐਲਾਨਿਆ ਗਿਆ | ਨਜ਼ਦੀਕੀ ਪਿੰਡ ਸਮਰਾੜੀ ਦੇ ਰਹਿਣ ਵਾਲੇ ਅਧਿਆਪਕ ਅਸ਼ੋਕ ਮਹਿਮੀ ਦੇ ਹੋਣਹਾਰ ਬੇਟੇ ਸਮਨਦੀਪ ਮਹਿਮੀ ਨੇ ਇਸ ਵਾਰ ਫਿਰ ਬਾਜ਼ੀ ਮਾਰ ਲਈ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਅਮਰਦੀਪ ਸਿੰਘ ਸ਼ੇਰਗਿੱਲ ਕਾਲਜ ਮੁਕੰਦਪੁਰ ਦੇ ਵਿਦਿਆਰਥੀ ਸਮਨਦੀਪ ਮਹਿਮੀ ਨੇ 73.3 ਫ਼ੀਸਦੀ ਅੰਕ ਹਾਸਲ ਕਰ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਜ਼ਿਕਰਯੋਗ ਹੈ ਕਿ ਸਮਨਦੀਪ ਮਹਿਮੀ ਹੁਣ ਤੱਕ ਬੀ.ਬੀ.ਏ. ਦੇ ਛੇ ਸਮੈਸਟਰ ‘ਚੋਂ ਪਹਿਲਾਂ ਵੀ ਚਾਰ ਵਾਰ ਜ਼ਿਲ੍ਹੇ ਭਰ ‘ਚੋਂ ਅੱਵਲ ਰਹਿ ਕੇ ਅਮਰਦੀਪ ਸਿੰਘ ਸ਼ੇਗਿੱਲ ਕਾਲਜ ਮੁਕੰਦਪੁਰ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਚੁੱਕਾ ਹੈ ਅਤੇ ਸਮਨਦੀਪ ਨੇ ਇਸ ਵਾਰ ਵੀ ਆਪਣੇ ਅਧਿਆਪਕਾਂ ਦੀ ਮਿਹਨਤ ਅਤੇ ਆਪਣੀ ਮਿਹਨਤ ਸਦਕਾ ਪੰਜਵੀਂ ਵਾਰ ਫਿਰ ਇਸ ਮੁਕਾਮ ਨੂੰ ਹਾਸਲ ਕੀਤਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


