ਹਲਕੇ ਦੇ ਵਿੱਚ ਪਹਿਲੇ ਡਰਾਈਵ ਥਰੂ ਬਰਗਰ ਕਿੰਗ ਦਾ ਕੀਤਾ ਉਦਘਾਟਨ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਚੰਡੀਗੜ੍ਹ ਰੋਡ ਜਮਾਲਪੁਰ ਦੇ ਨੇੜਲੇ ਇਲਾਕੇ ਪੁਲਿਸ ਕਲੋਨੀ ਚੌਂਕ ਵਿਖੇ ਗਰੇਵਾਲ ਭਰਾਵਾਂ ਦੇ ਵੱਲੋਂ ਪਲਾਜੋ ਬਾਏ ਗਰੇਵਾਲ ਦੀ ਸ਼ੁਰੂਆਤ ਕਰਦਿਆਂ ਅੱਜ ਬਰਗਰ ਕਿੰਗ ਦਾ ਉਦਘਾਟਨ ਕੀਤਾ ਗਿਆ। ਦੱਸ ਦਈਏ ਕਿ ਆਲੇ ਦੁਆਲੇ ਦਾ ਪੌਸ਼ ਏਰੀਆ ਹੋਣ ਦੇ ਚੱਲਦਿਆਂ ਲੋਕ ਵੀ ਲੰਬੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਸਨ ਜਦਕਿ ਗਰੇਵਾਲ ਪਰਿਵਾਰ ਨੇ ਇਸਦੇ ਵਿੱਚ ਪਹਿਲ ਕਦਮੀ ਕਰਦੇ ਹੋਏ ਇਸ ਇਲਾਕੇ ਦੇ ਵਿੱਚ ਪਹਿਲਾ ਡਰਾਈਵ ਥਰੂ ਬਰਗਰ ਕਿੰਗ ਖੋਲ ਕੇ ਖਾਣ-ਪੀਣ ਦੀ ਸ਼ੌਕੀਨ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਵੱਡਾ ਤੋਹਫਾ ਦਿੱਤਾ ਹੈ। ਜਿਸਦਾ ਉਦਘਾਟਨ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਤੋਂ ਬਾਅਦ ਬਹੁਤ ਹੀ ਧੂਮ ਧੜੱਕੇ ਦੇ ਨਾਲ ਕਰਦਿਆਂ ਹਰਦੀਪ ਸਿੰਘ ਗਰੇਵਾਲ, ਪਾਲ ਸਿੰਘ ਗਰੇਵਾਲ ਅਤੇ ਪ੍ਰਿਤਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆਂ ਭਰ ਦੀਆਂ ਨਾਮੀ ਕੰਪਨੀਆਂ ਦੇ ਆਊਟਲੈਟ ਇਸ ਦੇ ਵਿੱਚ ਦੇਖਣ ਨੂੰ ਮਿਲਣਗੇ। ਉਹਨਾਂ ਕਿਹਾ ਕਿ ਡਾਕਟਰ ਆਲਮਦੀਪ ਸਿੰਘ ਗਰੇਵਾਲ ਦੀ ਪਲਾਨਿੰਗ ਸੂਝ ਬੂਝ ਅਤੇ ਦੇਖ-ਰੇਖ ਹੇਠ ਤਿਆਰ ਹੋ ਰਹੇ ਇਸ ਪ੍ਰੋਜੈਕਟ ਦੇ ਪੂਰੀ ਤਰ੍ਹਾਂ ਖੁੱਲਣ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਦੂਰ ਦੁਰਾਡੇ ਦੇ ਸ਼ੌਪਿੰਗ ਮਾਲ ਵਿੱਚ ਨਹੀਂ ਜਾਣਾ ਪਵੇਗਾ। ਬਲਕਿ ਆਪਣੇ ਇਲਾਕੇ ਦੇ ਵਿੱਚ ਹੀ ਬੈਠੇ ਬਿਠਾਏ ਨਾਮੀ ਕੰਪਨੀਆਂ ਦੀਆਂ ਆਈਟਮਾਂ ਮਿਲ ਜਾਣਗੀਆਂ। ਉਹਨਾਂ ਕਿਹਾ ਕਿ ਸਿਰਫ਼ ਇਨਾ ਹੀ ਨਹੀਂ ਐਸੇ ਵੱਡੇ ਪਲਾਜੋ ਖੁੱਲਣ ਦੇ ਨਾਲ ਹਲਕੇ ਦੀ ਸ਼ੋਹਰਤ ਵਿੱਚ ਵੀ ਵਾਧਾ ਹੁੰਦਾ ਹੈ। ਜਿਸ ਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਜਰੂਰ ਮਿਲੇਗਾ। ਇਸ ਮੌਕੇ ਗਰੇਵਾਲ ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੀਆਂ ਨਾਮੀ ਹਸਤੀਆਂ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



