HOME ਏਟਕ ਵੱਲੋਂ ਤਨਖਾਹ ਵਾਧੇ ਖ਼ਿਲਾਫ਼ ਵੱਡੇ ਅੰਦੋਲਨ ਦਾ ਐਲਾਨ

ਏਟਕ ਵੱਲੋਂ ਤਨਖਾਹ ਵਾਧੇ ਖ਼ਿਲਾਫ਼ ਵੱਡੇ ਅੰਦੋਲਨ ਦਾ ਐਲਾਨ

ਅੰਮ੍ਰਿਤਸਰ  (ਸਮਾਜ ਵੀਕਲੀ)   (ਲਖਵਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਸਨਅਤੀ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਵਿੱਚ ਕੇਵਲ 15% ਵਾਧਾ ਕਰਨ ਦੇ ਵਿਰੋਧ ਵਿੱਚ, ਪੰਜਾਬ ਦੇ ਮਜ਼ਦੂਰਾਂ ਦੀ ਸਿਰਮੌਰ ਜਥੇਬੰਦੀ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰੇਸ (ਏਟਕ) ਪੰਜਾਬ ਸਟੇਟ ਕਮੇਟੀ ਨੇ ਅੱਜ ਪੰਜਾਬ ਭਰ ਵਿੱਚ ਰੋਸ ਦਿਵਸ ਮਨਾਉਂਣ ਦਾ ਸੱਦਾ ਦਿੱਤਾ ਸੀ। ਇਸ ਦੇ ਹੁੰਗਾਰੇ ਵਜੋਂ ਅੱਜ ਅੰਮ੍ਰਿਤਸਰ ਦੇ ਢਪਈ ਰੋਡ ਏਰੀਆ ਵਿਖੇ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਮੀਟਿੰਗ ਨੂੰ ਅਮਰਜੀਤ ਸਿੰਘ ਆਸਲ, ਦਸਵਿੰਦਰ ਕੌਰ, ਬ੍ਰਹਮਦੇਵ ਸ਼ਰਮਾ, ਮੋਹਨ ਲਾਲ ਅਤੇ ਜਸਬੀਰ ਸਿੰਘ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਸਨਅਤੀ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ 14 ਸਾਲਾਂ ਦੇ ਅਰਸੇ ਬਾਅਦ ਕੇਵਲ 15% ਦਾ ਵਾਧਾ ਕੀਤਾ ਗਿਆ ਹੈ। ਇਸ ਅਨੁਸਾਰ ਪ੍ਰਤੀ ਮਹੀਨਾ ਗੈਰ ਹੁਨਰਮੰਦ ਮਜ਼ਦੂਰ ਦੀ ਤਨਖਾਹ 13486/ਰੁਪਏ, ਅਰਧਹੁਨਰਮੰਦ ਮਜ਼ਦੂਰ ਦੀ ਤਨਖਾਹ 14,383/ਰੁਪਏ, ਹੁਨਰਮੰਦ ਮਜ਼ਦੂਰ ਦੀ ਤਨਖਾਹ 15414/ਰੁਪਏ ਅਤੇ ਉੱਚ ਹੁਨਰਮੰਦ ਮਜ਼ਦੂਰ ਦੀ ਤਨਖਾਹ 16601/ਰੁਪਏ ਕੀਤੀ ਗਈ ਹੈ। ਜਦੋਂ ਕਿ ਇਹਨਾਂ 14 ਸਾਲਾਂ ਦੇ ਸਮੇਂ ਦੌਰਾਨ ਵਧੀ ਮਹਿੰਗਾਈ ਦੇ ਮੁਕਾਬਲੇ ਤਨਖਾਹਾਂ ਦਾ ਇਹ ਵਾਧਾ ਬਹੁਤ ਘੱਟ ਹੈ। ਪੰਜਾਬ ਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਗੈਰਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26000/ਰੁਪਏ ਮਹੀਨਾ ਕੀਤੀ ਜਾਵੇ ਅਤੇ ਇਸੇ ਅਨੁਪਾਤ ਨਾਲ ਉਪਰਲੀਆਂ ਕੈਟਾਗਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਮਿੱਲ ਮਾਲਕਾਂ ਦੀ ਲੱਬੀ ਦੀ ਮਿਲੀਭੁਗਤ ਨਾਲ ਇਸ ਬਹੁਤ ਹੀ ਘੱਟ ਕੀਤੇ ਵਾਧੇ ਨਾਲ ਮਜ਼ਦੂਰਾਂ ਵਿੱਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਟੇਟ ਕਮੇਟੀ ਏਟਕ ਵੱਲੋਂ 19 ਮਈ ਨੂੰ ਲੇਬਰ ਭਵਨ ਮੁਹਾਲੀ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਅੰਮ੍ਰਿਤਸਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਮਜ਼ਦੂਰ ਸ਼ਾਮਿਲ ਹੋਣਗੇ। ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਤਨਖਾਹਾਂ ਦੇ ਵਾਧੇ ਦੇ ਅੰਦੋਲਨ ਨੂੰ ਪੰਜਾਬ ਭਰ ਵਿੱਚ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇਗਾ ਕਿ ਗੈਰਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26000/ਰੁਪਏ ਮਹੀਨਾ ਕੀਤੀ ਜਾਵੇ ਅਤੇ ਉਪਰਲੀਆਂ ਕੈਟਾਗਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਮਲਾ ਸੂਬੇ ਦੇ ਮੁੱਖ ਮੰਤਰੀ ਵੱਲੋਂ ਸਦਨ ਅੰਦਰ ਸ਼ਰਾਬ ਪੀਕੇ ਆਉਣ ਦਾ
Next articleਮਹਿਤਪੁਰ ਟ੍ਰੈਫਿਕ ਸਮੱਸਿਆਵਾਂ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਐਸ ਡੀ ਐਮ ਨਕੋਦਰ ਨੂੰ ਮੰਗ ਪੱਤਰ ਸੌਂਪਿਆ