(ਮੁੱਖ ਮੰਤਰੀ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਗਵਰਨਰ ਨੂੰ ਦਿੱਤਾ ਮੈਮੋਰੈਂਡਮ)
ਮਾਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਬੀਤੇ ਦਿਨੀ ਪੰਜਾਬ ਦੀ ਵਿਧਾਨ ਸਭਾ ਤੇ ਚੱਲ ਰਹੇ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਉੱਪਰ ਵਿਰੋਧੀ ਧਿਰ ਵੱਲੋਂ ਇਹ ਦੋਸ਼ ਲਗਾਏ ਗਏ ਸਨ ਕਿ ਮੁੱਖ ਮੰਤਰੀ ਸਦਨ ਵਿੱਚ ਸ਼ਰਾਬ ਪੀ ਕੇ ਆਏ ਹਨ। ਇਸ ਗੱਲ ਨੂੰ ਲੈਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਜਾ ਵੜਿੰਗ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਇਕੱਠੇ ਹੋਕੇ ਜ਼ਿਲ੍ਹਾ ਕਾਂਗਰਸ ਕਮੇਟੀ ਮਾਲੇਰਕੋਟਲਾ ਦੇ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਚ ਸਥਾਨਕ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਦੇ ਗਵਰਨਰ ਦੇ ਨਾਮ ਪਰ ਇੱਕ ਮੈਮੋਰੈਂਡਮ ਗਿਆ, ਵਿੱਚ ਉਹਨਾਂ ਮੰਗ ਕੀਤੀ ਕਿ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਆਪ ਦਾਖਲ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਸਦਨ ਚ ਸ਼ਰਾਬ ਪੀਕੇ ਆਉਣ ਦੇ ਦੋਸ਼ ਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਅਤੇ ਇਹ ਪੰਜਾਬ ਦੀ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੀ ਹਿਸਟਰੀ ਚ ਪਹਿਲੀ ਵਾਰ ਸੁਣਨ ਤੇ ਦੇਖਣ ਨੂੰ ਮਿਲਿਆ ਕਿ ਵਿਧਾਨ ਸਭਾ ਦੀ ਮਰਿਆਦਾ ਇੱਕ ਮਰਿਯਾਦਾ ਹੁੰਦੀ ਹੈ, ਜਿਸ ਨੂੰ ਬਣਾਕੇ ਰੱਖਣਾ, ਸਦਨ ਦੇ ਹਰ ਇੱਕ ਮੈਂਬਰ ਦਾ ਫਰਜ਼ ਹੁੰਦਾ ਭਾਵੇਂ ਉਹ ਵਿਧਾਇਕ ਹੋਏ ਜਾਂ ਮੈਂਬਰ ਪਾਰਲੀਮੈਂਟ ਹੋਵੇ ਸਭਨਾਂ ਲਈ ਸਦਨ ਦੀ ਮਰਿਯਾਦਾ ਬਣਾਕੇ ਰੱਖਣਾ ਜਰੂਰੀ ਹੁੰਦਾ ਹੈ,ਪਰ ਸਾਡੇ ਮੁੱਖ ਮੰਤਰੀ ਜੀ ਨੇ ਸਦਨ ਚ ਸ਼ਰਾਬ ਪੀਕੇ ਜਾਕੇ ਸਦਨ ਦੀ ਉਸ ਮਰਿਆਦਾ ਨੂੰ ਭੰਗ ਕਰਕੇ ਤਾਰ ਤਾਰ ਕਰ ਦਿੱਤਾ ਹੈ।ਜਿਸ ਨਾਲ ਪੂਰੇ ਵਿਸ਼ਵ ਚ ਵੱਸਦੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਨੀਵਾਂ ਝੁੱਕ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਅਸੀਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਰਾਹੀਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਇੱਕ ਮੈਮੋਰੈਂਡਮ ਭੇਜ ਕੇ ਗੁਜ਼ਾਰਿਸ਼ ਕਰਨ ਆਏ ਹਾਂ ਕਿ ਉਹ ਤੁਰੰਤ ਇਸ ਮਾਮਲੇ ਚ ਦਖਲ ਦੇਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਸਦਨ ਵਿੱਚ ਸ਼ਰਾਬ ਪੀਕੇ ਜਾਕੇ ਜੋ ਸਦਨ ਦੀ ਮਰਿਯਾਦਾ ਭੰਗ ਕੀਤੀ ਹੈ, ਉਸਦੀ ਪੜਤਾਲ ਕਰਵਾਕੇ, ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਤਾਂ ਕਿ ਸਦਨ ਦੀ ਮਰਿਯਾਦਾ ਪਹਿਲਾਂ ਦੀ ਤਰਾਂ ਬਰਕਰਾਰ ਰਹੇ ਅਤੇ ਭਵਿੱਖ ਵਿੱਚ ਵੀ ਕੋਈ ਹੋਰ ਅਜਿਹੀ ਗਲਤੀ ਕਰਨ ਦਾ ਹੀਆਂ ਨਾ ਕਰੇ। ਇਸ ਮੌਕੇ ਮਾਲੇਰਕੋਟਲਾ ਹਾਊਸ ਦੇ ਬੁਲਾਰੇ ਮਹੁੰਮਦ ਮਹਿਬੂਬ, ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸ ਆਗੂ ਸ੍ਰੀ ਰੂਬਲ ਨਾਰੀਕੇ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲਜੀਤ ਸਿੰਘ ਸੰਗਾਲੀ, ਮਹਿਲਾ ਕਾਂਗਰਸ ਬਲਾਕ ਪ੍ਰਧਾਨ ਕੁਲਵੰਤ ਕੌਰ ਉੱਪਲਖੇੜੀ,ਬਲਾਕ ਪ੍ਰਧਾਨ ਲਾਲ਼ ਸਿੰਘ ਤੋਲੇਵਾਲ,ਕੁਲਵਿੰਦਰ ਸਿੰਘ ਝਨੇਰ, ਹਰਜਿੰਦਰ ਸਿੰਘ ਕਾਕਾ, ਰਾਜਵਿੰਦਰ ਸਿੰਘ ਲਾਲਾ, ਮੇਲਾ ਸਿੰਘ ਬਨਭੋਰਾ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਸਮੂਲੀਅਤ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



