HOME ਮਹਿਤਪੁਰ ਟ੍ਰੈਫਿਕ ਸਮੱਸਿਆਵਾਂ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਐਸ ਡੀ...

ਮਹਿਤਪੁਰ ਟ੍ਰੈਫਿਕ ਸਮੱਸਿਆਵਾਂ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਐਸ ਡੀ ਐਮ ਨਕੋਦਰ ਨੂੰ ਮੰਗ ਪੱਤਰ ਸੌਂਪਿਆ

1

ਪੀਲੀ ਲਾਈਨ ਲਗਾਉਣ ਅਤੇ ਨਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਮੰਗ 

ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਟ੍ਰੈਫਿਕ ਸਮੱਸਿਆ ਅਤੇ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਸਮਾਨ ਰੱਖ ਕੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਦੁਆਬਾ ਕਿਸਾਨ ਯੂਨੀਅਨ ਪੰਜਾਬ ਇਕਾਈ ਮਹਿਤਪੁਰ ਵੱਲੋਂ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਦੀ ਯੋਗ ਅਗਵਾਈ ਹੇਠ ਮਾਣਯੋਗ ਐਸ ਡੀ ਐਮ ਨਕੋਦਰ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਦੇਣ ਪੁੱਜੇ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿਤਪੁਰ ਵਿਚ ਟ੍ਰੈਫਿਕ ਸਮੱਸਿਆ ਦਾ ਬੁਰਾ ਹਾਲ ਹੈ। ਕਸ਼ਮੀਰ ਸਿੰਘ ਪੰਨੂ ਨੇ ਕਿਹਾ ਕਿ ਮਹਿਤਪੁਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸਮਾਨ ਰੱਖ ਕੇ ਰੋਡ ਤੱਕ ਕਬਜ਼ੇ ਕੀਤੇ ਹੋਏ ਹਨ। ਪੰਨੂ ਨੇ ਕਿਹਾ ਇਥੇ ਹੀ ਬੱਸ ਨਹੀਂ ਇਸ ਤੋਂ ਅੱਗੇ ਰੇਹੜੀਆਂ ਵਾਲਿਆਂ ਨੇ ਰੇਹੜੀਆਂ ਲਗਾ ਕੇ ਰੋਡ ਘੇਰਿਆ ਹੋਇਆ ਹੈ। ਨਕੋਦਰ ਰੋਡ ਜਗਰਾਉਂ ਤੇ ਮਹਿਤਪੁਰ ਮੇਨ ਬਜਾਰ ਹੋਣ ਕਰਕੇ ਇਥੇ ਹਮੇਸ਼ਾ ਭਾਰੀ ਜਾਮ ਲੱਗਿਆ ਰਹਿੰਦਾ ਹੈ। ਇਸ ਜਾਮ ਵਿਚ ਐਂਬੂਲੈਂਸ ਜਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਫਸੀਆਂ ਦੇਖੀਆਂ ਜਾ ਸਕਦੀਆਂ ਹਨ। ਪੰਨੂ ਨੇ ਕਿਹਾ ਕਿ ਬਜ਼ਾਰ ਵਿਚ ਸਮਾਨ ਖਰੀਦਣ ਆਏ ਗਾਹਕ ਪਾਰਕਿੰਗ ਨਾ ਹੋਣ ਕਰਕੇ ਸਾਧਨ ਸੜਕ ਵਿਚਕਾਰ ਲਗਾ ਕੇ ਚਲੇ ਜਾਂਦੇ ਹਨ ਜਿਸ ਨਾਲ ਟ੍ਰੈਫਿਕ ਸਮੱਸਿਆ ਬਣੀ ਰਹਿੰਦੀ ਹੈ। ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਇਸ ਸਮੱਸਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਕਿਸਾਨ ਯੂਨੀਅਨ ਵੱਲੋਂ ਐਸ ਡੀ ਐਮ ਨਕੋਦਰ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਗਈ ਕਿ 18 ਅਪ੍ਰੈਲ ਤੋਂ ਨਗਰ ਪੰਚਾਇਤ ਮਹਿਤਪੁਰ ਦਾ ਅਧਿਕਾਰ ਐਸ ਡੀ ਐਮ ਨਕੋਦਰ ਪਾਸ ਹੈ ਇਸ ਲਈ ਮਾਣਯੋਗ ਐਸ ਡੀ ਐਮ ਨਕੋਦਰ ਨੂੰ ਮੰਗ ਪੱਤਰ ਰਾਹੀ ਬੇਨਤੀ ਕਰਦੇ ਹਾਂ ਕਿ ਮਹਿਤਪੁਰ ਬਜ਼ਾਰ ਵਿੱਚ ਕੀਤੇ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਹਟਾਏ ਜਾਣ ਅਤੇ ਪੀਲੀ ਲਾਈਨ ਲਗਾਈ ਜਾਵੇ ਤਾਂ ਜੋਂ ਕੋਈ ਦੁਕਾਨਦਾਰ ਸਮਾਨ ਬਾਹਰ ਨਾ ਰੱਖ ਸਕੇ। ਪੰਨੂ ਨੇ ਕਿਹਾ ਕਿ ਰੋਡ ਟ੍ਰੈਫਿਕ ਤੋਂ ਨਿਜ਼ਾਤ ਦਿਵਾਉਣ ਲਈ ਪੁਲਿਸ ਪ੍ਰਸ਼ਾਸਨ ਆਪਣੀ ਭੂਮਿਕਾ ਨਿਭਾਵੇ ਅਤੇ ਟਰੈਫਿਕ ਸਮੱਸਿਆ ਪੈਦਾ ਕਰ ਰਹੇ ਰਸਤੇ ਵਿਚ ਖੜ੍ਹੇ ਸਾਧਨਾਂ ਦੇ ਚਲਾਣ ਕੱਟੇ ਜਾਣ ਤਾਂ ਜੋਂ ਭਵਿੱਖ ਵਿੱਚ ਵਾਪਰਨ ਵਾਲੇ ਹਾਦਸਿਆਂ ਤੋਂ ਬੱਚਿਆਂ ਦਾ ਸਕੇ। ਇਸ ਮੌਕੇ ਮਹਿਤਪੁਰ ਗੱਤਾ ਫੈਕਟਰੀ ਦਾ ਗੰਦਾ ਪਾਣੀ ਧਰਤੀ ਵਿੱਚ ਪਾਏ ਜਾਣ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਕਸ਼ਮੀਰ ਸਿੰਘ ਪੰਨੂ, ਨਰਿੰਦਰ ਸਿੰਘ ਉਧੋਵਾਲ, ਜਸਵੀਰ ਸਿੰਘ ਅਕਬਰਪੁਰ, ਗੁਰਮੇਲ ਸਿੰਘ ਪਛਾੜੀਆ, ਸੁਖਵਿੰਦਰ ਸਿੰਘ ਜੱਜ ਤੰਦਾਉਰਾ , ਕੁਲਬੀਰ ਸਿੰਘ ਕਾਇਮ ਵਾਲਾਂ, ਹਰੀ ਸਿੰਘ ਕਰਦੋ ਸੰਗਾ, ਮਹਿੰਦਰ ਸਿੰਘ, ਗੁਰਦੇਵ ਸਿੰਘ ਲੋਹਗੜ, ਬਲਵਿੰਦਰ ਸਿੰਘ ਗੋਸੂਵਾਲ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਏਟਕ ਵੱਲੋਂ ਤਨਖਾਹ ਵਾਧੇ ਖ਼ਿਲਾਫ਼ ਵੱਡੇ ਅੰਦੋਲਨ ਦਾ ਐਲਾਨ
Next articleChhatrapati Shivaji Maharaj: Inclusive Ruler