HOME ਡਾ:ਭੀਮ ਰਾਓ ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਨੂੰ ਸਮਰਪਿਤ...

ਡਾ:ਭੀਮ ਰਾਓ ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰੀ ‘ਚ ਸਮਾਗਮ ਅੱਜ

1
ਕੈਪਸ਼ਨ ਸਮਾਗਮ ਦਾ ਇੱਕ ਪੋਸਟਰ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)- ਡਾ:ਭੀਮ ਰਾਓ ਅੰਬੇਦਕਰ ਅਤੇ ਬਾਬੂ ਕਾਸ਼ੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਸਮਾਗਮ 18 ਜੁਲਾਈ ਨੂੰ ਸਰੀ- ਡੈਲਟਾ ਰੋਡ ਤੇ ਸਥਿਤ ਮਹਾਰਾਣੀ ਬੈਂਕੁਟ ਹਾਲ ਵਿੱਚ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਰਸ਼ਪਾਲ ਸਿੰਘ ਭਾਰਦਵਾਜ ਨੇ ਜਾਣਕਾਰੀ ਸਾਂਝੀ ਕਰਨ ਦੱਸਿਆ ਕਿ ਇਸ ਮੌਕੇ ਤੇ ਉੱਘੇ ਸਿਆਸਤਦਾਨ ਅਤੇ ਸਮਾਜਿਕ ਸਖਸ਼ੀਅਤਾਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ ਉਨਾਂ ਇਹ ਵੀ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਅਖੀਰ ਵਿੱਚ ਉਨਾਂ ਨੇ ਦੱਸਿਆ ਕਿ ਅੰਬੇਦਕਰ ਇੰਟਰਨੈਸ਼ਨਲ ਸੋਸਲ ਰਿਫੋਰਮ ਔਰਗਨਾਈਜਨ ਦੇ ਦਸਵੇਂ ਸਥਾਪਨਾ ਦਿਵਸ ਦੀ ਵਰੇਗੰਢ ਨੂੰ ਵੀ ਇਹ ਸਮਾਗਮ ਸਮਰਪਿਤ ਹੋਵੇਗਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਕੀ ਮੌਤ ਤੋਂ 10 ਘੰਟੇ ਬਾਅਦ ਵੀ ਅੱਖਾਂ ਜ਼ਿੰਦਾ ਰਹਿੰਦੀਆਂ ਹਨ? ਵਿਗਿਆਨੀਆਂ ਦੇ ਇਸ ਚਮਤਕਾਰ ਨੇ ਸਭ ਤੋਂ ਵੱਡਾ ਰਹੱਸ ਖੋਲ੍ਹ ਦਿੱਤਾ ਹੈ।
Next articleਐਫਸਫੋਰਡ ‘ਚ ਸੱਭਿਆਚਾਰਕ ਮੇਲਾ ਅੱਜ ਲੋਕਾਂ ਚ ਭਾਰੀ ਉਤਸ਼ਾਹ