ਸੈਣੀ ਮਾਰ ਪਰੈਣੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਬਦਲ ਰਿਹਾ ਇਤਿਹਾਸ ਜਮਾਨਾ ਦੇਖ ਰਿਹਾ।
ਝਾੜੂ ਹੋ ਗਿਆ ਪਾਸ ਜਮਾਨਾ ਦੇਖ ਰਿਹਾ।

ਤੱਕੜੀ ਵਾਲੇ ਬਹਿ ਗਏ ਸਰਨੀ ਨਾਨਕ ਦੇ
ਹੋਇਆ ਵੋਟ ਕਰਾਸ ਜਮਾਨਾ ਦੇਖ ਰਿਹਾ।

ਅਗਲਾ ਕਦਮ ਵਧਾਇਆ ਦਿੱਲੀ ਵਾਲੇ ਨੇ
ਧਰਿਆ ਲਿਆ ਪੰਜਾਬ ਜਮਾਨਾ ਦੇਖ ਰਿਹਾ।

ਖੇਤਾਂ ਵਾਲੇ ਬਹਿ ਗਏ ਰਾਖੀ ਕਣਕਾਂ ਦੀ
ਬਣਿਆ ਖ਼ਾਸ ਪੰਜਾਬ ਜਮਾਨਾ ਦੇਖ ਰਿਹਾ।

ਨੰਨ੍ਹੀ ਛਾਂ ਤਾਂ ਬਹਿ ਗਈ ਲੈ ਕੇ ਭਾਈ ਨੂੰ
ਸੁੱਖਾ ਪਿਆ ਉਦਾਸ ਜਮਾਨਾ ਦੇਖ ਰਿਹਾ।

ਵਿੱਚ ਭਦੌੜੀਂ ਪੈ ਗਏ ਭੰਗੜੇ ਝੂੰਮਰ ਨਾਲ
ਹੋਇਆ ਮਾਲਵਾ ਪਾਸ ਜਮਾਨਾ ਦੇਖ ਰਿਹਾ।

ਚੰਗੇ ਰਹੇ ਪੰਜਾਬੀ ਕਰਤੀ ਇੱਕ ਪਾਸੇ
ਖੂੰਜੇ ਲਾ ਤੇ ਖਾਸ ਜਮਾਨਾ ਦੇਖ ਰਿਹਾ।

ਮਾਵਾਂ ਵੈਣੀਂ ਪਈਆਂ ਵਿੱਚ ਸ਼ਮਸ਼ਾਨਾਂ ਦੇ
ਹੋ ਜੇ ਚਿੱਟੇ ਦਾ ਨਾਸ਼ ਜਮਾਨਾ ਦੇਖ ਰਿਹਾ।

ਜਿਹੜਾ ਮਰਜ਼ੀ ਪਹੁਚੇ ਚੰਡੀਗੜ੍ਹ ਅੰਦਰ
ਵੋਟਰ ਸਦਾ ਉਦਾਸ ਜਮਾਨਾ ਦੇਖ ਰਿਹਾ।

ਮੈਂ ਮਰਜਾਣਾ ‘ਮਾਨ’ ਉਮੀਦਾਂ ਰੱਖ ਰਿਹਾਂ
ਆਮ ਹੋ ਗਿਆ ਖ਼ਾਸ ਜਮਾਨਾ ਦੇਖ ਰਿਹਾ।

ਗੁਰਮਾਨ ਸੈਣੀ
ਰਾਬਤਾ: 9256346906
8360487488

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ
Next articleਰਾਜਨੀਤਕ ਜ਼ਹਿਰ