ਸੈਣੀ ਮਾਰ ਪਰੈਣੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਚੰਦੂਮਾਜਰਾ ਦੌੜ ਤੋਂ ਬਾਹਰ ਹੋਇਆ
ਘੋੜਾ ਦੱਬ ਲਿਆ ਨਾਲ ਹਾਥੀਆਂ ਦੇ।
ਸੁੱਖਾ ਅਮਲੀ ਕਿਵੇਂ ਵਜ਼ੀਰ ਬਣ ਜਾਉ
ਜਿਹੜਾ ਚੱਲਦਾ ਨਾਲ ਵੈਸਾਖੀਆਂ ਦੇ।
ਨੰਨ੍ਹੀ ਛਾਂ ਵੀ ਗੁੰਮ ਗਈ ਨੇਰਿਆਂ ਵਿੱਚ
ਜਿਉਂਦੀ ਜਿਹੜੀ ਸੀ ਲਾਰੇ ਰਾਖੀਆਂ ਦੇ।
ਬਦਲਾ ਲੈਣਗੇ ਗੁਰੂ ਦੇ ਸ਼ੇਰ ਹੁਣ ਮੁੜ
ਰਾਜ ਲੁਟਿਆ ਜੋ ਨਾਲ ਚਲਾਕੀਆਂ ਦੇ।
ਪਰਤ ਆਉਣਗੇ ਜਦੋਂ ਉਹ ਬਾਡਰਾਂ ਤੋਂ
ਖੇਤ ਪੁੱਛਣਗੇ ਹਾਲ ਬੀਤੇ ਸਾਕਿਆਂ ਦੇ।
ਬਾਬਾ ਆਖ ਕੇ ਗਿਆ ਸੀ ਜਾਬਰਾਂ ਨੂੰ
ਅਸੀਂ ਨਾਬਰ ਹਾਂ ਤੇਰਿਆਂ ਕਾਕਿਆਂ ਦੇ।

 

ਗੁਰਮਾਨ ਸੈਣੀ

ਰਾਬਤਾ : 8360487488

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਣੀ ਮਾਰ ਪਰੈਣੀ
Next articleਸੈਣੀ ਮਾਰ ਪਰੈਣੀ