” ਆਪ ” ਨੇਤਾ ਸੁੱਚਾ ਸਿੰਘ ਮਾਨ ਨੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਵਾਰ ਵਾਰ ਜਾਨ ਲੇਵਾ ਹਮਲੇ ਕਾਰਣ, ਪੁਲਿਸ ਤੋਂ ਮੰਗੀ ਸੁਰੱਖਿਆ 

ਕਪੂਰਥਲਾ, ( ਕੌੜਾ  ) -ਬੀਤੇ ਦਿਨੀਂ ਪੀਰ ਬਾਬਾ ਨੰਨ੍ਹੇ ਸ਼ਾਹ ਜੀ ਦਰਬਾਰ ਪਿੰਡ ਕਾਂਜਲੀ ( ਕਪੂਰਥਲਾ) ਦੇ ਮੁੱਖ ਸੇਵਾਦਾਰ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਨੇਤਾ ਸੁੱਚਾ ਸਿੰਘ ਮਾਨ ਨੂੰ ਸ਼ਰਾਰਤੀ ਹਥਿਆਰਬੰਦ ਅਨਸਰਾਂ ਵਲੋਂ ਪਹਿਲਾਂ ਦਿਤੀਆਂ ਗਈਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਉਨਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਅਤੇ ਉਨਾਂ ਦੀ ਗੱਡੀ ਦੀ ਕੀਤੀ ਭੰਨਤੋੜ ਕੀਤੀ ਗਈ। ਜ਼ਿਕਰਯੋਗ ਹੈ ਕਿ ” ਆਪ ” ਨੇਤਾ ਸੁੱਚਾ ਸਿੰਘ ਮਾਨ ਨੇ ਪਹਿਲਾ ਵੀ ਪੰਜਾਬ ਪੁਲਿਸ ਕਪੂਰਥਲਾ ਨੂੰ ਆਪਣੀ ਜਾਨ ਮਾਲ ਦੀ ਰਾਖੀ ਲਈ ਕਈ ਵਾਰ ਲਿਖਤੀ ਬੇਨਤੀ ਕੀਤੀ ਸੀ। ਬੀਤੇ ਦਿਨੀਂ ਇਕ ਵਾਰ ਫੇਰ ਸੁੱਚਾ ਸਿੰਘ ਮਾਨ  ਨੇ ਆਪਣੇ ,ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡੀ ਜੀ ਪੀ ਪੰਜਾਬ ਪੁਲਿਸ ਤੇ ਐਸ ਐਸ ਪੀ ਕਪੂਰਥਲਾ ਕੋਲ ਲਿਖਤੀ ਛਕਾਇਤ ਕਰਕੇ ਜ਼ੋਰਦਾਰ ਮੰਗ ਕੀਤੀ ਹੈ ਕਿ ਜਿਲ੍ਹਾ ਪੁਲਿਸ ਪ੍ਰਸ਼ਾਸਨ ਸ਼ਰਾਰਤੀ ਅਨਸਰਾਂ ਵੱਲੋਂ ਮੇਰੇ ਉੱਤੇ ਕੀਤੇ ਜਾ ਰਹੇ ਵਾਰ ਵਾਰ ਜਾਨਲੇਵਾ ਹਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮੈਨੂੰ  ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਜਾਵੇ ।। ਸਮਾਜ ਸੇਵਾ ਦੇ ਕੰਮਾਂ ਲਈ ਨਿਰੰਤਰ ਯਤਨਸ਼ੀਲ ਸੁੱਚਾ ਸਿੰਘ ਮਾਨ ਨੇ ਪੁਲਿਸ ਥਾਣਾ ਕੋਤਵਾਲੀ ਨੂੰ ਦਿੱਤੀ ਆਪਣੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਬੀਤੀ 3ਮਈ,2023 ਨੂੰ ਅਤੇ ਫ਼ਿਰ,11 ਸਤੰਬਰ 2023 ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਮੈਨੂੰ ਮਾਰਨ ਦੀ ਨੀਅਤ ਨਾਲ  ਮੇਰੇ ਉੱਤੇ ਜਾਨਲੇਵਾ ਹਮਲੇ ਕਰਵਾਏ ਅਤੇ ਮੇਰੀ ਗੱਡੀ ਦੀ ਭੰਨ ਤੋੜ ਕੀਤੀ ਗਈ । ਜਿਸ ਦੀ ਮੈਂ ਦੋ ਵਾਰ ਪੁਲਿਸ ਥਾਣਾ ਕੋਤਵਾਲੀ ਨੂੰ ਨਿੱਜੀ ਤੌਰ ਉੱਤੇ ਪੇਸ਼ ਹੋ ਕੇ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ ਸੀ। ਗੱਲਬਾਤ ਦੌਰਾਨ ਆਪ ਆਗੂ ਸੱਚਾ ਸਿੰਘ ਮਾਨ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵੱਲੋਂ ਤੀਸਰੀ ਵਾਰ ਬੀਤੇ ਦਿਨੀਂ  ਮੁੜ ਫੇਰ ਮੇਰੇ ਉੱਤੇ ਜਾਨ ਲੇਵਾ ਹਮਲਾ ਕੀਤਾ ਗਿਆ ਹੈ । ਮੇਰੀ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ। ਉਹਨਾਂ ਆਖਿਆ ਕਿ ਮੈਂ ਵਾਰ ਵਾਰ ਪੁਲਿਸ ਪ੍ਰਸ਼ਾਸਨ ਕਪੂਰਥਲਾ ਪਾਸੋਂ ਆਪਣੀ ਸੁਰੱਖਿਆ ਦੀ ਮੰਗ ਕਰ ਰਿਹਾ ਹਾਂ , ਪਰ ਪੁਲਿਸ ਪ੍ਰਸ਼ਾਸਨ ਨੇ ਮੇਰੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਜਿਸ ਕਰਕੇ ਸ਼ਰਾਰਤੀ ਅਨਸਰ ਮੇਰੇ ਉੱਤੇ ਵਾਰ ਵਾਰ ਜਾਨਲੇਵਾ ਹਮਲੇ ਕਰ ਰਹੇ।  ਆਪ ਨੇਤਾ ਸੁੱਚਾ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ, ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਿਸ ਅਤੇ ਜਿਲਾ ਪੁਲਿਸ ਮੁਖੀ ਪਾਸੋਂ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਮੈਨੂੰ ਮੇਰੀ ਜਾਨ ਮਾਲ ਦਾ ਖਤਰਾ ਹੈ ਸੋ ਮੇਰੀ ਜਾਨ ਮਾਲ ਦੀ ਸੁਰੱਖਿਆ ਲਈ ਸੁਰੱਖਿਆ ਮੁਹਈਆ ਕਰਵਾਈ ਜਾਵੇ ਤਾਂ ਜੋ ਮੇਰਾ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ। ਉਹਨਾਂ ਆਖਿਆ ਕਿ ਮੇਰੇ ਉੱਤੇ ਵਾਰ ਵਾਰ ਜਾਨਲੇਵਾ ਹਮਲੇ ਕਰਨ ਅਤੇ ਮੇਰੀ ਗੱਡੀ ਦੀ ਭੰਨ ਤੋੜ ਕਰਨ ਵਾਲੇ   ਅਣਪਛਾਤੇ ਸਮਾਜ ਵਿਰੋਧੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ ਸਾਲ ਖੁਸ਼ੀਆਂ, ਸਿਹਤਮੰਦ ਅਤੇ ਤਰੱਕੀਆਂ ਭਰਿਆ ਹੋਵੇ – ਲਾਇਨ ਰੋਹਿਤ ਸੰਧੂ ਪੀ.ਆਰ.ਓ
Next articleਡਾ. ਬੀ. ਆਰ. ਅੰਬੇਡਕਰ ਸੁਸਾਇਟੀ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾ ਬਦਲੇ  ਹਰਮੇਸ਼ ਸਿੰਘ ਬਾਗਲਾ ਅਤੇ  ਦੀਪਕਾਸ਼ੀ ਸਿੰਘ ਸਨਮਾਨਿਤ