ਸੈਣੀ ਮਾਰ ਪਰੈਣੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਤੁਹਾਡੀ ਤੱਕੜੀ ਨਾ ਤੇਰਾਂ ਤੇਰਾਂ ਤੋਲਦੀ ਸੀ।
ਤਾਹੀਓਂ ਗੱਜ ਕੇ ਨਾ ਸੱਥ ਵਿੱਚ ਬੋਲਦੀ ਸੀ।

ਤੁਹਾਡਾ ਹਾਥੀ ਨੇ ਦੱਸ ਕੀ ਸੁਆਰ ਦਿੱਤਾ
ਜਦੋਂ ਰੁੱਤ ਨਾ ਇਹ ਵੋਟਾਂ ਵਾਲੀ ਮੌਲਦੀ ਸੀ।

ਮਾਯਾ ਭੈਣ ਨੇ ਬਾਦਲਾਂ ਨੂੰ ਹਾਰ ਪਾਇਆ
ਰਾਜਾ ਆਖਦਾ ਕੁਫ਼ਰ ਕਿਉਂ ਤੋਲਦੀ ਸੀ।

ਬਾਬਾ ਪਿਆ ਆਖੇ ਰਾਮ ਰਹੀਮ ਸਭ ਨੂੰ
ਕਦੇ ਸਾਡੀ ਵੀ ਤਾਂ ਤੁੱਤੀ ਪਈ ਬੋਲਦੀ ਸੀ।

ਚਿੱਟਾ ਹਿੱਲਿਆ ਨਾ ਕਰਜੇ ਦੀ ਪੰਡ ਹਿੱਲੀ
ਤਖ਼ਤਾਂ ਤੇਰਿਆਂ ਦੀ ਚੂਲ ਪਈ ਡੋਲਦੀ ਸੀ।

ਇੱਕ ਮੰਨਣ ਅਰਜ਼ ਤਾਂ ਬੇਨਤੀ ਵੋਟਰਾਂ ਨੂੰ
ਕਲਮ ‘ਮਾਨ’ ਦੀ ਕਿਉਂ ਪੜਦੇ ਫੋਲਦੀ ਸੀ।

ਗੁਰਮਾਨ ਸੈਣੀ

ਰਾਬਤਾ : 8360487488

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬ੍ਰਹਮਲੀਨ ਸ੍ਰੀਮਾਨ 108 ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੇ ਅੰਗੀਠਾ ਸਾਹਿਬ ਦਾ ਮਹਾਂਪੁਰਸ਼ਾਂ ਰੱਖਿਆ ਨੀਂਹ ਪੱਥਰ
Next articleਸੈਣੀ ਮਾਰ ਪਰੈਣੀ