ਬ੍ਰਹਮਲੀਨ ਸ੍ਰੀਮਾਨ 108 ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੇ ਅੰਗੀਠਾ ਸਾਹਿਬ ਦਾ ਮਹਾਂਪੁਰਸ਼ਾਂ ਰੱਖਿਆ ਨੀਂਹ ਪੱਥਰ

ਸੰਚਾਲਕ ਸੰਤ ਪ੍ਰਦੀਪ ਦਾਸ ਜੀ ਦੀ ਅਗਵਾਈ ਵਿੱਚ ਹੋਇਆ ਸਮਾਗਮ

ਹੁਸ਼ਿਆਰਪੁਰ/ ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ): ਪਰਮ ਸਤਿਕਾਰਯੋਗ ਮਹਾਨ ਸਮਾਜ ਸੁਧਾਰਕ , ਸਮਾਜ ਸੇਵੀ , ਮਿਸ਼ਨ ਦੇ ਥੰਮ੍ਹ ਅਤੇ ਵੱਖ ਵੱਖ ਸਮਾਜਕ ਕਾਰਜਾਂ ਦੇ ਮੋਢੀ ਬਣੇ ਬ੍ਰਹਮਲੀਨ ਸ਼੍ਰੀਮਾਨ108 ਸੰਤ ਸੁਰਿੰਦਰ ਦਾਸ ਢੇਪੁਰ ਕੂਪਰ ਕਠਾਰ ਵਾਲਿਆਂ ਦੇ ਉਸਾਰੇ ਜਾ ਰਹੇ ਸਮਾਰਕ ਅੰਗੀਠਾ ਸਾਹਿਬ ਦਾ ਅੱਜ ਸਤਿਗੁਰੂ ਹਰੀ ਦਾਸ ਉਦਾਸੀਨ ਆਸ਼ਰਮ ਢੇਹਪੁਰ ਕੂਪੁਰ ਕਠਾਰ ਵਿਖੇ ਡੇਰੇ ਦੇ ਸੰਚਾਲਕ ਸ੍ਰੀਮਾਨ ਸੰਤ ਪ੍ਰਦੀਪ ਦਾਸ ਜੀ ਦੀ ਦੇਖ ਰੇਖ ਹੇਠ ਵੱਖ ਵੱਖ ਸੰਤ ਮਹਾਂਪੁਰਸ਼ਾਂ ਵਲੋਂ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਸਤਿਗੁਰੂ ਗੱਦੀ ਨਸ਼ੀਨ ਸ੍ਰੀਮਾਨ 108 ਸੰਤ ਨਿਰੰਜਨ ਦਾਸ ਜੀ ਦੇ ਅਸ਼ੀਰਵਾਦ ਨਾਲ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਧੂ ਸੰਪਰਦਾਏ ਸੁਸਾਇਟੀ ਦੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ , ਸੰਤ ਗੁਰਬਚਨ ਦਾਸ ਜੀ ਚੱਕ ਲਾਦੀਆਂ, ਸੰਤ ਹਰਚਰਨ ਦਾਸ ਜੀ ਸ਼ਾਮ ਚੁਰਾਸੀ ,ਸੰਤ ਲੇਖ ਰਾਜ ਨੂਰਪੁਰ, ਸੰਤ ਦੇਸ ਰਾਜ ਦਰਾਵਾਂ, ਸੰਤ ਜਸਪਾਲ ਸਿੰਘ ਓਡਰਾ , ਸੰਤ ਨਿਰਮਲ ਸਿੰਘ ਢੈਹਾ, ਸੰਤ ਰਮੇਸ਼ਵਰਾ ਨੰਦ ਰਣੀਆਂ ਲੁਧਿਆਣਾ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਸਰਦਾਰ ਸ਼ਮਸ਼ੇਰ ਸਿੰਘ ਦੂਲੋ ਸਾਬਕਾ ਮੰਤਰੀ ਪੰਜਾਬ , ਸਰਪੰਚ ਸੁਖਵਿੰਦਰ ਸੁੱਖੀ ਬੱਲਾਂ ਸ੍ਰੀ ਆਰ ਕੇ ਮਹਿਮੀ , ਸ੍ਰੀ ਗੁਰਦੇਵ ਜੀ ਡੇਰਾ ਬੱਲਾਂ , ਗੁਰਮੀਤ ਰਾਮ, ਪ੍ਰਿੰਸੀਪਲ ਜੋਗੀ ਰਾਮ, ਡੀ ਸੀ ਭਾਟੀਆ, ਸਤੀਸ਼ ਕੁਮਾਰ ਸ਼ਾਮ ਚੁਰਾਸੀ , ਜਸਵਿੰਦਰ ਸਿੰਘ, ਮਨਜੀਤ ਰਾਏ ਬੱਲ , ਮਹਿੰਦਰ ਸੰਧੂ ਮਹੇੜੂ ਜਸਵਿੰਦਰ ਬੱਲ, ਸਤਪਾਲ ਸਾਹਲੋ, ਡਾ ਜਗਦੀਸ਼ ਚੰਦਰ, ਡਾ ਮਿਨਾਕਸ਼ੀ ਚੰਦਰ , ਨੀਰੂ ਨੰਦਾ , ਸਰਪੰਚ ਕਮਲੇਸ਼ ਰਾਣੀ, ਨਰਿੰਦਰ ਵਿਰਦੀ , ਰੋਸ਼ਨ ਲਾਲ ਸੱਤੋਵਾਲੀ , ਗਿਆਨੀ ਪਰਮਜੀਤ ਸਿੰਘ ਮਾਣਕਰਾਈ , ਸੰਸਾਰ ਚੰਦ ਬਿਆਸ ਪਿੰਡ, ਨਰੇਸ਼ ਮਿੱਡਾ , ਸਤਪਾਲ ਬੰਗੜ, ਹਰਜਿੰਦਰ ਸਿੰਘ, ਮਨੋਹਰ ਬੈਂਸ ,ਨਿਰਮਲਾ ਭਾਟੀਆ ,ਮਹਿੰਦਰ ਕੁਮਾਰ ਕਾਨੂੰਗੋ, ਰਜੇਸ਼ ਕੁਮਾਰ ਨੀਲਾ ,ਚਮਨ ਲਾਲ ਢੰਡੌਰ ,ਮਨਜੀਤ ਦੌਲਤਪੁਰ, ਬੂਟਾ ਰਾਮ ਆਦਮਪੁਰ, ਦਿਲਬਾਗ ਰਾਏ ,ਸ੍ਰੀਮਤੀ ਲਕਸ਼ਮੀ ਦੇਵੀ ,ਸ੍ਰੀਮਤੀ ਲਲਿਤਾ ,ਯੋਗਰਾਜ ਬੂਟਾ ਮੰਡੀ ,ਦੇਸ ਰਾਜ ,ਪਰਸ਼ੋਤਮ ਵਿੱਕੀ ਸਮੇਤ ਕਈ ਹੋਰ ਹਾਜ਼ਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਿੱਧਰ ਗਏ ਆੜ੍ਹਤੀ , ਵਾਗੀ ਅਤੇ ਗੱਦੀ ?
Next articleChoksi trial adjourned as his health declines