HOME ਸਾਈ ਪੂਰਨ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ

ਸਾਈ ਪੂਰਨ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ

2
ਦਰਬਾਰ ਦੇ ਸੇਵਾਦਾਰ ਮੁਖਤਿਆਰ ਸਿੰਘ ਗੁਰੂ ਕੌਰ ਸਿਸਟਰਜ਼ ਅਤੇ ਬੇਬੀ ਏ ਕੌਰ ਨੂੰ ਸਨਮਾਨਿਤ ਕਰਦੇ ਹੋਏ

   (ਸਮਾਜ ਵੀਕਲੀ)  ਹਜ਼ਰਤ ਪੀਰ ਬਾਬਾ ਹਾਕਮ ਸ਼ਾਹ ਜੀ ਨੌਂਸ਼ਾਹੀ ਕਾਦਰੀ ਪਿੰਡ ਕਟਾਰੀਆਂ ਵਿਖ਼ੇ ਸਾਈ ਬਾਬਾ ਪੂਰਨ ਸ਼ਾਹ ਦਾ ਸਲਾਨਾ ਜੋੜ ਮੇਲਾ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਦੇ ਪਹਿਲੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਕੀਤੀ ਗਈ ਰਾਤ ਨੂੰ ਵੱਖ ਵੱਖ ਕਵਾਲ ਪਾਰਟੀਆਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ, ਮੇਲੇ ਦੇ ਦੂਸਰੇ ਦਿਨ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਬੇਬੀ ਏ ਕੌਰ ਅਮਰੀਤ ਕੌਰ, ਰਮੇਸ਼ ਚੋਹਾਨ, ਹਰਮਨ ਜਰਮਨ, ਮਨਜਿੰਦਰ ਮਨੀ ਵਲੋਂ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ, ਇਸ ਮੌਕੇ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਪਹੁੰਚੇ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ, ਇਹ ਮੇਲਾ ਦਰਬਾਰ ਦੇ ਸੇਵਾਦਾਰ ਮੁਖਤਿਆਰ ਸਿੰਘ ਗੁਰੂ ਦੀ ਦੇਖ ਰੇਖ ਹੇਠ ਮਨਾਇਆ ਗਿਆ, ਸਟੇਜ ਦੀ ਭੂਮਿਕਾ ਗਾਇਕ ਮੋਹਣ ਮਾਹੀ ਵਲੋਂ ਨਿਭਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਵਿਦਿਆਰਥੀ ਜੀਵਨ ਤੇ ਨਸ਼ਿਆਂ ਦੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ
Next articleਮਹਿੰਗੇ ਮੁੱਲ ਅਜ਼ਾਦੀ