ਸਰਪੰਚ ਡਾਕਟਰ ਹਰਭਜਨ ਸਿੰਘ ਦੀ ਨੁਮਾਇੰਦਗੀ ਵਿੱਚ ਨਵੀਂ ਪੰਚਾਇਤ ਦਾ ਵਫਦ ਵਿਧਾਇਕਾ ਨੂੰ ਮਿਲਿਆ
ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਪਿੰਡ ਸਹੂੰਗੜਾ ਬਲਾਕ ਸੜੋਆ ਦੀ ਵਧੀਆ ਮੁਕਾਬਲੇ ਵਿੱਚ ਚੁਣੀ ਗਈ ਨਵੀਂ ਪੰਚਾਇਤ ਨੇ ਸਮੂਹ ਮੋਹਤਬਰਾਂ ਸਮੇਤ ਬਲਾਚੌਰ ਦੀ ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਦੇ ਘਰ ਜਾ ਕੇ ਹਾਜਰੀ ਲਗਵਾਈ। ਇਸ ਮੌਕੇ ਸਹੂੰਗੜਾ ਪਿੰਡ ਦੇ ਨਵੇਂ ਚੁਣੇ ਗਏ ਸਰਪੰਚ ਡਾਕਟਰ ਹਰਭਜਨ ਸਿੰਘ, ਪੰਚ ਰਸ਼ਪਾਲ ਸਿੰਘ, ਪੰਚ ਕੁਲਦੀਪ ਸਿੰਘ, ਨੰਬਰਦਾਰ ਸਤਨਾਮ ਸਿੰਘ ਖੇਲਾ, ਪ੍ਰਧਾਨ ਹਰਨੇਕ ਸਿੰਘ ਖੇਲਾ, ਬਲਾਕ ਪ੍ਰਧਾਨ ਸਤਨਾਮ ਸੱਤੂ, ਆਪ ਵਰਕਰ ਕਸ਼ਮੀਰ ਸਿੰਘ, ਹਰਭਜਨ ਸਿੰਘ ਮੰਗੀ ਸਮੇਤ ਸਾਰਿਆਂ ਨੇ ਪਹਿਲਾਂ ਨਵੇਂ ਸਰਪੰਚ ਡਾਕਟਰ ਹਰਭਜਨ ਸਿੰਘ ਦੀ ਨੁਮਾਇੰਦਗੀ ਵਿੱਚ ਐਮ ਐਲ ਏ ਨੂੰ ਮਠਿਆਈ ਦਾ ਡੱਬਾ ਦਿੱਤਾ ਗਿਆ। ਉਪਰੰਤ ਐਮ ਐਲ ਏ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਆਪਣੇ ਘਰ ਆਉਣ ਤੇ ਸਾਰਿਆਂ ਨੂੰ ਜੀ ਆਇਆ ਆਖਿਆ ਤੇ ਪਹੁੰਚੇ ਸਾਰੇ ਮੋਹਤਬਰਾਂ ਦੇ ਗਲਾਂ ਵਿੱਚ ਹਾਰ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਈ ਮੀਟਿੰਗ ਦੌਰਾਨ ਐਮ ਐਲ ਏ ਤੇ ਨਾਲ ਬੈਠੇ ਆਪ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਵਲੋਂ ਪਹੁੰਚੇ ਸਾਰੇ ਮੋਹਤਬਰਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਜੋ ਵੀ ਸਾਥੋਂ ਕੰਮ ਕਰਵਾਉਣਾ ਚਾਹੁੰਦੇ ਹੋ। ਅਸੀਂ ਤੁਹਾਡੇ ਪਿੰਡ ਦੇ ਵਿਕਾਸ ਦੇ ਮਾਮਲੇ ਵਿੱਚ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਵਚਨਬੱਧ ਹਾਂ। ਜਿੰਨੇ ਵੀ ਪੈਸੇ ਦੀ ਜਰੂਰਤ ਹੋਈ, ਹਰ ਮੰਗ ਪੂਰੀ ਕਰਨ ਵਿਚ ਸਾਡੇ ਵਲੋਂ ਕੋਈ ਕਮੀ ਨਹੀਂ ਰਹੇਗੀ। ਇਸ ਮੌਕੇ ਸਮੂਹ ਮੋਹਤਬਰਾਂ ਨੇ ਇਕ ਆਵਾਜ ਨਾਲ ਪਿੰਡ ਦੇ ਐਸ ਸੀ ਛੱਪੜ ਜੋ ਪਿਛਲੀ ਪੰਚਾਇਤ ਨੇ 1700-1800 ਟਰਾਲੀ ਮਿੱਟੀ ਦੀ ਪਾ ਕੇ ਅੱਧੇ ਤੋਂ ਜਿਆਦਾ ਪੂਰ ਦਿੱਤਾ ਸੀ, ਵਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸਾਡੇ ਪਿੰਡ ਤੋਂ ਦੂਰ ਦੂਰ ਜਾਣ ਤੇ ਧਾਰਮਿਕ ਅਸਥਾਨਾਂ ਨੂੰ ਮੱਥਾ ਟੇਕਣ ਜਾਣ ਵਾਲੀ ਸੰਗਤ ਵੀ ਇਸ ਨਜਦੀਕੀ ਰਸਤੇ ਤੋਂ ਹੀ ਤਿਉਹਾਰਾਂ ਦੇ ਸਮੇਂ ਗੁਜਰਦੀ ਹੈ। ਪਰ ਪਿਛਲੀ ਪੰਚਾਇਤ ਦੀ ਨਲਾਇਕੀ ਕਾਰਨ ਛੱਪੜ ਵਿੱਚ ਨਜਾਇਜ ਢੰਗ ਨਾਲ ਮਿੱਟੀ ਪਾਉਣ ਕਾਰਨ ਉਹ ਰਸਤਾ ਖਰਾਬ ਹੋ ਗਿਆ ਹੈ। ਉਸ ਰਸਤੇ ਹੁਣ ਆਮ ਰਾਹਗੀਰਾਂ ਸਮੇਤ ਪਿੰਡ ਦੇ ਲੋਕ ਵੀ ਬਹੁਤ ਦੁਖੀ ਹਨ। ਉਸ ਰਸਤੇ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਤੇ ਛੱਪੜ ਨੂੰ ਖਾਲੀ ਕਰਵਾ ਉਸ ਵਿੱਚ ਸੜਕਾਂ ਤੇ ਘੁੰਮਦਾ ਸਾਰਾ ਗੰਦਾ ਪਾਣੀ ਪਾਇਆ ਜਾਵੇ। ਜਿਸ ਨਾਲ ਪਿੰਡ ਦੇ ਲੋਕਾਂ ਤੇ ਆਮ ਰਾਹਗੀਰਾਂ ਨੂੰ ਪਿੰਡ ਵਿੱਚ ਪਏ ਨਰਕ ਤੋਂ ਮੁਕਤੀ ਮਿਲ ਸਕੇ। ਇਸ ਮੌਕੇ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਤੇ ਅਸ਼ੋਕ ਕਟਾਰੀਆ ਵਲੋਂ ਸਮੂਹ ਮੋਹਤਬਰਾਂ ਨੂੰ ਪੂਰਾ ਭਰੋਸਾ ਦਿੰਦਿਆਂ ਕਿਹਾ ਕਿ ਉਸ ਛੱਪੜ ਤੇ ਰਸਤੇ ਸਮੇਤ ਪਿੰਡ ਸਹੂੰਗੜੇ ਦੇ ਹੋਰ ਜੋ ਵੀ ਮਸਲੇ ਹੋਣਗੇ, ਉਹ ਪਹਿਲ ਦੇ ਆਧਾਰ ਤੇ ਪੂਰੇ ਉਤਸ਼ਾਹ ਨਾਲ ਹੱਲ ਕਰਕੇ ਦਿੱਤੇ ਜਾਣਗੇ। ਵਿਕਾਸ ਦੇ ਮਾਮਲੇ ਵਿੱਚ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਬਾਕੀ ਉਹਨਾਂ ਚੁਣੀ ਨਵੀਂ ਸਮੂਹ ਪੰਚਾਇਤ ਨੂੰ ਵਧਾਈ ਦਿੰਦਿਆ ਕਿਹਾ ਕਿ ਪਿੰਡ ਦੇ ਸਾਰੇ ਮਸਲੇ ਪਿੰਡ ਵਿੱਚ ਹੀ ਨਿਪਟਾਉਣ ਦੀ ਕੋਸ਼ਿਸ਼ ਕਰਿਓ। ਕੋਈ ਜਿਆਦਾ ਹੀ ਸੰਗੀਨ ਮਸਲਾ ਹੋਇਆ ਤਾਂ ਉਹ ਹੀ ਵੱਡੇ ਅਫਸਰਾਂ ਤੱਕ ਜਾਵੇ, ਹੋਰ ਜੋ ਤੁਸੀਂ ਪਿੰਡ ਵਿੱਚ ਹੀ ਨਿਪਟਾ ਸਕਦੇ ਹੋ ਉਹ ਪਿੰਡ ਵਿੱਚ ਮੁਕਾ ਦੇਣੇ। ਇਸ ਦੌਰਾਨ ਸਾਰਿਆਂ ਦਾ ਵਿਧਾਇਕ ਵਲੋਂ ਹਾਰ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਹਰਭਜਨ ਸਿੰਘ, ਪੰਚ ਰਸ਼ਪਾਲ ਸਿੰਘ, ਪੰਚ ਕੁਲਦੀਪ ਸਿੰਘ ਨੰਬਰਦਾਰ ਸਤਨਾਮ ਸਿੰਘ ਖੇਲਾ, ਪ੍ਰਧਾਨ ਹਰਨੇਕ ਸਿੰਘ ਖੇਲਾ, ਪੰਚ ਅਜੀਤਪਾਲ ਸਿੰਘ, ਬਲਾਕ ਪ੍ਰਧਾਨ ਸਤਨਾਮ ਸੱਤੂ, ਵਰਕਰ ਕਸ਼ਮੀਰ ਸਿੰਘ, ਹਰਭਜਨ ਸਿੰਘ ਮੰਗੀ ਸਮੇਤ ਹੋਰ ਵੀ ਹਾਜ਼ਰ ਸਨ।
https://play.google.com/store/apps/details?id=in.yourhost.samajweekly