(ਸਮਾਜ ਵੀਕਲੀ)ਕਪੂਰਥਲਾ (ਕੌੜਾ )- ਰਾਸ਼ਟਰੀ ਖੇਤੀ ਅਤੇ
ਪੇਂਡੂ ਵਿਕਾਸ ਬੈਂਕ ( ਨਬਾਰਡ ) ਵਲੋ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਲਗਾਈ 10 ਸੈਕਟਰ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਪ੍ਰਦਰਸ਼ਨੀ ਵਿੱਚ ਸਹਾਰਾ’ ਸਵੈ ਸਹਾਈ ਗਰੁੱਪ ਖਾਨਪੁਰ ਜਿਲ੍ਹਾ ਕਪੂਰਥਲਾ ਨੇ ਭਾਗ ਲਿਆ।
ਇਹ ਪ੍ਰਦਰਸ਼ਨੀ ਬੇਹੱਦ ਜਾਣਕਾਰੀ ਭਰਪੂਰ ਸੀ। ਕਿਉਂ ਕੇ ਇਸ ਵਿੱਚ ਭਾਂਤ ਭਾਂਤ ਦੀਆਂ ਵੰਨਗੀਆਂ ਦੇ ਸਟਾਲ, ਨੁੱਕੜ ਨਾਟਕ, ਰੰਗ ਮੰਚ, ਲੋਕ ਨਾਚ ਦੇਖਣ ਲਈ ਹਾਜ਼ਰਾਂ ਲੋਕ ਦੇਖਣ ਲਈ ਆਏ।
ਸਹਾਰਾ’ ਸਵੈ ਸਹਾਈ ਗਰੁੱਪ ਵਲੋਂ ਔਰਤਾਂ ਦੁਆਰਾ ਤਿਆਰ ਕੀਤੇ ਜੂਟ ਦੇ ਸਮਾਨ,ਫੁਲਕਾਰੀ,ਡਰੈੱਸਜ,ਦਾ ਸਟਾਲ ਲਗਾ ਸਮਾਨ ਦੀ ਵਿਕਰੀ ਕੀਤੀ।
ਸਹਾਰਾ’ ਸਵੈ ਸਹਾਈ ਗਰੁੱਪ ਦੀ ਪ੍ਰਧਾਨ ਮੈਡਮ ਰੀਨਾ ਨੇ ਦੱਸਿਆ ਕਿ ਇਸ ਵੱਡੇ ਪੱਧਰ ਦੀ ਇਸ ਪ੍ਰਦਰਸ਼ਨੀ ਵਿੱਚ ਭਾਗ ਲੈਣਾ ਕਲੱਸਟਰ ਹੈਡ ਰਸ਼ੀਦ ਲੇਖੀ ਦੇ ਜਤਨਾਂ ਨਾਲ ਸੰਭਵ ਹੋਇਆ।
ਨਾਬਰਡ ਵਲੋ ਸਮਾਜਿਕ ਸੰਸਥਾਵਾਂ,ਸਵੈ ਸਹਾਈ ਗਰੁੱਪ ਅਤੇ ਐੱਫ.ਪੀ.ਓ ਵਾਸਤੇ ਆਪਣੇ-ਆਪਣੇ ਪ੍ਰੋਡਕਟ ਵਿਕਰੀ ਵਾਸਤੇ ਚੰਗਾ ਮੌਕਾ ਸੀ।
ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਨਬਾਰਡ ਦਾ ਇਹ ਉਪਰਾਲਾ ਉੱਦਮੀ ਔਰਤਾਂ ਲਈ ਬਹੁਤ ਲਾਹਵੰਦ ਸਾਬਤ ਹੋਇਆ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly