HOME ਸ. ਨੱਥਾ ਸਿੰਘ ਨੂੰ ਗਈ ਤੁਹਾਡੀ ਵੋਟ ਪਿੰਡ ਦੇ ਵਿਕਾਸ ਕਾਰਜਾਂ ...

ਸ. ਨੱਥਾ ਸਿੰਘ ਨੂੰ ਗਈ ਤੁਹਾਡੀ ਵੋਟ ਪਿੰਡ ਦੇ ਵਿਕਾਸ ਕਾਰਜਾਂ ‘ਚ ਵੱਡਾ ਯੋਗਦਾਨ ਹੋਵੇਗੀ_ਸਰਪੰਚ ਅਰਸ਼ਵਿੰਦਰ ਸਿੰਘ ਭਲੂਰ

6
ਸਮੇਂ ਦੀ ਸਰਕਾਰ ਦਾ ਲਾਹਾ ਲੈਣ ਲਈ ਸਾਨੂੰ  ਇੱਕਮੁੱਠ ਹੋਣਾ ਪਵੇਗਾ_ ਨੱਥਾ ਸਿੰਘ ਭਲੂਰ
ਭਲੂਰ  (ਸਮਾਜ ਵੀਕਲੀ)  (ਬੇਅੰਤ ਗਿੱਲ) ਆਮ ਆਦਮੀ ਪਾਰਟੀ ਅਤੇ ਗ੍ਰਾਮ ਪੰਚਾਇਤ ਭਲੂਰ ਵੱਲੋਂ ਸਰਦਾਰ ਨੱਥਾ ਸਿੰਘ ਭਲੂਰ ਨੂੰ ਬਲਾਕ ਸੰਮਤੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇੱਥੇ ਗੱਲਬਾਤ ਕਰਦਿਆਂ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਨੇ ਪਹਿਲਾਂ ਵੀ ਪਿੰਡ ਵਿੱਚ ਸਾਂਝੇ ਕੰਮਾਂ ਨੂੰ ਤਰਜੀਹ ਦਿੰਦਿਆਂ ਕਰੋੜਾਂ ਰੁਪਏ ਦੀ ਗ੍ਰਾਂਟ ਨਾਲ ਕੰਮ ਕੀਤੇ ਅਤੇ ਅੱਗੋਂ ਵੀ ਲਗਾਤਾਰ ਜਾਰੀ ਰਹਿਣਗੇ। ਇਹ ਸਭ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਨਗਰ ਦਾ ਥਾਪੜਾ ਹੀ ਸਾਨੂੰ ਤੋਰੀ ਫਿਰਦਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਸਰਕਾਰ ਤੇ ਪੰਚਾਇਤ ਨੂੰ ਧਿਆਨ ਵਿੱਚ ਰੱਖਦਿਆਂ ਸਰਦਾਰ ਨੱਥਾ ਸਿੰਘ ਭਲੂਰ ਨੂੰ ਵੱਧ ਤੋਂ ਵੱਧ ਵੋਟ ਤੇ ਸਪੋਟ ਦਿੱਤੀ ਜਾਵੇ। ਤੁਹਾਡੀ ਇਕ ਇਕ ਵੋਟ ਦੇ ਕਦਰਦਾਨ ਰਹਾਂਗੇ। ਤੁਹਾਡੇ ਦਿੱਤੇ ਸਹਿਯੋਗ ਦੇ ਰਹਿੰਦੀ ਜ਼ਿੰਦਗੀ ਤੱਕ ਰਿਣੀ ਰਹਾਂਗੇ। ਉਨ੍ਹਾਂ ਕਿਹਾ ਕਿ ਸਰਪੰਚ ਬਣਨ ਤੋਂ ਪਹਿਲਾਂ ਵੀ ਪਿੰਡ ਦੇ ਵੱਡੇ ਕੰਮ ਨੇਪਰੇ ਚਾੜ੍ਹੇ ਹਨ ਅਤੇ ਹੁਣ ਤਾਂ ਪਿੰਡ ਨੇ ਮਾਣ ਬਖਸ਼ਿਆ ਹੈ, ਇਸ ਲਈ ਤੁਹਾਡਾ ਸਾਥ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਸੋ ਬਲਾਕ ਸੰਮਤੀ ਮੈਂਬਰ ਨੂੰ ਜਿਤਾਉਣ ਲਈ ਝਾੜੂ ਦੇ ਨਿਸ਼ਾਨ ‘ਤੇ ਮੋਹਰ ਲਗਾ ਕੇ ਪਿੰਡ ਨੂੰ ਮਜ਼ਬੂਤ ਕਰਨਾ ਹੈ। ਇਸੇ ਤਰ੍ਹਾਂ ਭਲੂਰ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਨੱਥਾ ਸਿੰਘ ਬਰਾੜ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੀ ਵੋਟ ਸਹਾਰੇ ਹੀ ਸਮੇਂ ਦੀ ਸਰਕਾਰ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਣਾ ਹੈ। ਤੁਹਾਡੀ ਦਿੱਤੀ ਵੋਟ ਸਦਕਾ ਅਸੀਂ ਪਿੰਡ ਦੇ ਲੋਕਾਂ ਲਈ ਹਰ ਸਹੂਲਤ ਪ੍ਰਦਾਨ ਕਰਵਾਉਣ ਲਈ ਤੱਤਪਰ ਰਹਾਂਗੇ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਕ ਸੰਮਤੀ ਚੋਣਾਂ ਦੌਰਾਨ ਅਮਲਾਲਾ ਜੋਨ ਤੋਂ ਕਾਂਗਰਸੀਆਂ ਨੇ ਘਰ ਘਰ ਮੰਗੀਆਂ ਵੋਟਾਂ
Next articleਕੈਂਸਰ ਨੂੰ ਦੇਸ਼ ਵਿਆਪੀ ਨੋਟੀਫਾਈਡ ਬਿਮਾਰੀ ਘੋਸ਼ਿਤ ਕਰਨ ਦੀ ਮੰਗ ‘ਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜਾਂ ਨੂੰ ਨੋਟਿਸ ਜਾਰੀ ਕੀਤਾ ਹੈ।