HOME ਬਲਾਕ ਸੰਮਤੀ ਚੋਣਾਂ ਦੌਰਾਨ ਅਮਲਾਲਾ ਜੋਨ ਤੋਂ ਕਾਂਗਰਸੀਆਂ ਨੇ ਘਰ ਘਰ ਮੰਗੀਆਂ...

ਬਲਾਕ ਸੰਮਤੀ ਚੋਣਾਂ ਦੌਰਾਨ ਅਮਲਾਲਾ ਜੋਨ ਤੋਂ ਕਾਂਗਰਸੀਆਂ ਨੇ ਘਰ ਘਰ ਮੰਗੀਆਂ ਵੋਟਾਂ

8
ਡੇਰਾਬੱਸੀ  (ਸਮਾਜ ਵੀਕਲੀ)  ਸੰਜੀਵ ਸਿੰਘ ਸੈਣੀ :- ਹਲਕਾ ਡੇਰਾਬੱਸੀ ਦੇ ਅਮਲਾਲਾ ਜੋਨ ਵਿੱਚ ਬਲਾਕ ਸੰਮਤੀ ਚੋਣਾਂ ਨੂੰ ਲੈਕੇ ਕਾਂਗਰਸ ਪਾਰਟੀ ਵੱਲੋਂ ਪ੍ਰਚਾਰ ਦੇ ਆਖਰੀ ਦਿਨ ਚੋਣ ਪ੍ਰਚਾਰ ਨੇ ਹੋਰ ਤੇਜ਼ੀ ਫੜ ਲਈ ਹੈ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਬਲਿਹਾਰ ਸਿੰਘ ਬੱਲੀ ਨੇ ਪਾਰਟੀ ਦੀ ਉਮੀਦਵਾਰ ਪਿੰਕੀ ਦੇ ਹੱਕ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਵਧੀਆ ਸਮਰਥਨ ਦੀ ਅਪੀਲ ਕੀਤੀ। ਬੱਲੀ ਨੇ ਇਸ ਦੌਰਾਨ ਅਮਲਾਲਾ ਜੋਨ ਦੇ ਪਿੰਡ ਫਤਿਹਪੁਰ, ਸ਼ੇਖਪੁਰਾ, ਕਾਰ ਕੌਰ ਅਤੇ ਅਮਲਾਲਾ ਵਿੱਚ ਨਵੇਂ ਜਜ਼ਬੇ ਨਾਲ ਪ੍ਰਚਾਰ ਕੀਤਾ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਕੇ ਹੱਲ ਕਰਨ ਲਈ ਵਚਨਬੱਧ ਰਹੀ ਹੈ। ਉਹਨਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਪਿੰਕੀ ਦੀ ਜਿੱਤ ਤੋਂ ਬਾਅਦ ਸਥਾਨਕ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ। ਇਸ ਮੌਕੇ ਸੁੱਖਾ ਕਾਰਕੌਰ, ਪਰਮਜੀਤ ਸਿੰਘ ਪੰਮਾ ਫਤਿਹਪੁਰ, ਚਨਕ ਸਿੰਘ ਸ਼ੇਖਪੁਰਾ, ਇਸਫਾਕ ਖਾਨ ਮੁਹੰਮਦ ਅਤੇ ਗੁਲਾਬ ਸਿੰਘ ਵੀ ਬੱਲੀ ਦੇ ਨਾਲ ਚੋਣ ਪ੍ਰਚਾਰ ਵਿੱਚ ਮੌਜੂਦ ਰਹੇ। ਇਨ੍ਹਾਂ ਸਥਾਨਕ ਆਗੂਆਂ ਨੇ ਲੋਕਾਂ ਨੂੰ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਕਾਂਗਰਸ ਹੀ ਇਲਾਕੇ ਦੀ ਤਰੱਕੀ ਤੇ ਭਲਾਈ ਲਈ ਹਮੇਸ਼ਾਂ ਅੱਗੇ ਰਹੀ ਹੈ। ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਬਲਿਹਾਰ ਸਿੰਘ ਬੱਲੀ ਅਤੇ ਉਮੀਦਵਾਰ ਪਿੰਕੀ ਨੂੰ ਵਧੀਆ ਸਮਰਥਨ ਮਿਲਿਆ। ਕਾਂਗਰਸ ਵਰਕਰਾਂ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਅਮਲਾਲਾ ਜੋਨ ਤੋਂ ਉਹਨਾਂ ਦਾ ਉਮੀਦਵਾਰ ਮਜ਼ਬੂਤ ਅਗਵਾਈ ਨਾਲ ਜਿੱਤ ਦਰਜ ਕਰੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬ੍ਰਿਟੇਨ ਦੇ ਮਿਊਜ਼ੀਅਮ ਤੋਂ ਭਾਰਤੀ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ — 600 ਤੋਂ ਵੱਧ ਕੀਮਤੀ ਵਸਤੂਆਂ ਖਜ਼ਾਨੇ ਚੋ ਗਾਇਬ!
Next articleਸ. ਨੱਥਾ ਸਿੰਘ ਨੂੰ ਗਈ ਤੁਹਾਡੀ ਵੋਟ ਪਿੰਡ ਦੇ ਵਿਕਾਸ ਕਾਰਜਾਂ ‘ਚ ਵੱਡਾ ਯੋਗਦਾਨ ਹੋਵੇਗੀ_ਸਰਪੰਚ ਅਰਸ਼ਵਿੰਦਰ ਸਿੰਘ ਭਲੂਰ