HOME ਸ.ਹ.ਸ. ਝੰਡੇਰ ਕਲਾਂ ਵਿਖੇ ਲਗਾਇਆ ਤਰਕਸ਼ੀਲ ਸਾਹਿਤ ਦਾ ਸਟਾਲ ।

ਸ.ਹ.ਸ. ਝੰਡੇਰ ਕਲਾਂ ਵਿਖੇ ਲਗਾਇਆ ਤਰਕਸ਼ੀਲ ਸਾਹਿਤ ਦਾ ਸਟਾਲ ।

1

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) – ਪਿੰਡ ਝੰਡੇਰ ਕਲਾਂ ਵਿੱਚ ਤਰਕਸ਼ੀਲ ਸੋਸਇਟੀ ਪੰਜਾਬ ਇਕਾਈ ਬੰਗਾ ਵਲ੍ਹੋਂ ਸੁਖਵਿੰਦਰ ਲੰਗੇਰੀ ਦੁਆਰਾ ਤਰਕਸ਼ੀਲ ਸਾਹਿਤ ਦਾ ਸਟਾਲ ਲਗਾਇਆ ਗਿਆ। ਸਕੂਲ ਦੇ ਹੈਡਮਾਸਟਰ ਕੁਲਵਿੰਦਰ ਖਟਕੜ ਜੋਂ ਲਮੇ ਸਮੇਂ ਤੋਂ ਤਰਕਸ਼ੀਲ ਸੋਸਾਇਟੀ ਵਿੱਚ ਕੰਮ ਕਰ ਰਹੇ ਹਨ ਓਹਨਾ ਦੁਆਰਾ ਬਹੁਤ ਸਾਰੇ ਬੱਚਿਆਂ ਦੀ ਸੋਚ ਵਿਗਿਆਨਕ ਬਣਾਈ ਤੇ ਅੰਧਵਿਸ਼ਵਾਸ, ਪਾਖੰਡਵਾਦ ਤੋਂ ਬਿਨਾ ਜ਼ਿੰਦਗੀ ਜੀ ਰਹੇ ਹਨ । ਪਿੰਡ ਝੰਡੇਰ ਕਲਾਂ ਹਾਈ ਸਕੂਲ ਵਿੱਚ ਓਹਨਾਂ ਨੇ ਬੱਚਿਆ ਦੀ ਸੋਚ ਵਿਗਿਆਨਕ ਬਣਾਉਣ ਲਈ ਕਿਤਾਬਾਂ ਦਾ ਸਟਾਲ ਲਗਵਾਇਆ । ਛੇਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੂੰ ਸਟਾਲ ਤੇ ਬੁਲਾਇਆ ਗਿਆ ਤੇ ਨਾਲ ਕਿਤਾਬਾ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਬੱਚਿਆਂ ਨੇ ਵੀ ਕਿਤਾਬਾਂ ਵਿੱਚ ਰੁਚੀ ਦਿਖਾਉਂਦੇ ਹੋਏ ਬਹੁਤ ਸਾਰੀਆਂ ਕਿਤਾਬਾਂ ਖਰੀਦੀਆ। ਸੁਖਵਿੰਦਰ ਲੰਗੇਰੀ ਨੇ ਵੀ ਕਿਤਾਬਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਆਪਣੀ ਸੋਚ ਨੂੰ ਵਿਗਿਆਨਕ ਬਣਾ ਕੇ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ । ਅਗਰ ਅਸੀਂ ਕਿਤਾਬਾ ਪੜ੍ਹਾਂਗੇ ਤਾਂ ਹੀ ਤਰਕ ਕਰ ਸਕਦੇ ਹਾਂ । ਸਕੂਲ ਦੇ ਸਾਰੇ ਅਧਿਆਪਕਾਂ ਨੇ ਪੂਰਾ ਸਹਿਯੋਗ ਦਿੱਤਾ ਤੇ ਕਿਤਾਬਾਂ ਵੀ ਖਰੀਦੀਆਂ। ਇਸ ਦੌਰਾਨ ਅਧਿਆਪਕ ਦੇਸ ਰਾਜ, ਨਰੇਸ਼ ਕੁਮਾਰ , ਚੰਦਰ ਸ਼ੇਖਰ , ਸੰਦੀਪ ਸਿੰਘ , ਨੀਲਮ ਰਾਣੀ , ਸਰਬਜੀਤ ਕੌਰ ਅਤੇ ਬਲਰਾਮ ਸ਼ੇਰ ਸਿੰਘ ਸ਼ਾਮਿਲ ਸਨ।

ਮਾ. ਜਗਦੀਸ਼ ਰਾਏਪੁਰ ਡੱਬਾ।
ਜਥੇਬੰਦਕ ਮੁਖੀ ਜੋਨ ਨਵਾਂਸ਼ਹਿਰ।
ਫੋਨ:9417434038

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਦਿਆਲ ਬੋਧ ਜੀ ਨੇ ਮਿਸ਼ਨਰੀ ਸਾਥੀਆਂ ਨੂੰ ਬੁੱਧ ਪੂਰਨਿਮਾ ਤੇ ਕਿਤਾਬਾਂ ਭੇਂਟ ਕੀਤੀਆਂ
Next articleਡਰੱਗ ਮਾਫੀਏ ਦੇ ਖਾਤਮੇ ਲਈ 22 ਤਰੀਕ ਨੂੰ ਬਸਪਾ ਪੰਜਾਬ ਦੇ ਸਾਰੇ ਜਿਲਾ ਹੈਡਕੁਆਟਰਾਂ ਤੇ ਸੜਕਾਂ ਤੇ ਉਤਰੇਗੀ—ਕਰੀਮਪੁਰੀ