HOME ਡਰੱਗ ਮਾਫੀਏ ਦੇ ਖਾਤਮੇ ਲਈ 22 ਤਰੀਕ ਨੂੰ ਬਸਪਾ ਪੰਜਾਬ ਦੇ ਸਾਰੇ...

ਡਰੱਗ ਮਾਫੀਏ ਦੇ ਖਾਤਮੇ ਲਈ 22 ਤਰੀਕ ਨੂੰ ਬਸਪਾ ਪੰਜਾਬ ਦੇ ਸਾਰੇ ਜਿਲਾ ਹੈਡਕੁਆਟਰਾਂ ਤੇ ਸੜਕਾਂ ਤੇ ਉਤਰੇਗੀ—ਕਰੀਮਪੁਰੀ

2

ਹੁਸ਼ਿਆਰਪੁਰ    (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ 22 ਮਈ ਨੂੰ ਪੰਜਾਬ ਦੇ ਸਾਰੇ ਜਿਲਿਆਂ ਚ ਡਰੱਗ ਮਾਫੀਆ ਦੇ ਖਾਤਮੇ ਲਈ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਸੜਕਾਂ ਤੇ ਅੰਦੋਲਨ ਕੀਤਾ ਜਾ ਰਿਹਾ ਉਸ ਰੋਸ ਧਰਨੇ ਪ੍ਰਦਰਸ਼ਨ ਦੀ ਤਿਆਰੀ ਲਈ ਹੁਸ਼ਿਆਰਪੁਰ ਦੇ ਵਿੱਚ ਅੱਜ ਜ਼ਿਲ੍ਾ ਹੁਸ਼ਿਆਰਪੁਰ ਦੀ ਬੈਠਕ ਕੀਤੇ ਗਈ ਇਸ ਮੌਕੇ ਸੰਬੋਧਨ ਕਰਦਿਆਂ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਚਾਉਣੇ, ਭੈਣਾਂ ਦੇ ਭਰਾ ਬਚਾਉਣੇ,ਧੀਆਂ ਦੇ ਸੁਹਾਗ ਬਚਾਉਣੇ ਪੰਜਾਬ ਦੀ ਧਰਤੀ ਤੋਂ ਡਰੱਗ ਮਾਫੀ ਦਾ ਖਾਤਮਾ ਇਸ ਅੰਦੋਲਨ ਦਾ ਮਕਸਦ ਹੈ ਸਮੂਹ ਪੰਜਾਬੀਆਂ ਨੂੰ ਅਸੀਂ ਸੱਦਾ ਹੈ ਕਿ ਪੰਜਾਬ ਨੂੰ ਇਸ ਗਹਿਰੇ ਸੰਕਟ ਚੋਂ ਕੱਢਣੇ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਧਰਨੇ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਇਸ ਮੌਕੇ ਜੋਨ ਕੋਆਰਡੀਨੇਟਰ ਸਟੇਟ ਜਨਰਲ ਸੈਕਟਰੀ ਚੌਧਰੀ ਗੁਰਨਾਮ ਸਿੰਘ ਠੇਕੇਦਾਰ ਭਗਵਾਨ ਦਾ ਸਟੇਟ, ਸਟੇਟ ਆਗੂ ਮਨਿੰਦਰ ਸ਼ੇਰਪੁਰੀ, ਸਟੇਟ ਆਗੂ ਸੁਖਦੇਵ ਬਿੱਟਾ, ਜਿਲਾ ਪ੍ਰਧਾਨ ਦਲਜੀਤ ਰਾਏ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਆਗੂ ਤੇ ਵਰਕਰ ਮੌਜੂਦ ਸਨ ਇਸ ਮੌਕੇ ਪਾਰਟੀ ਦੇ ਸੰਗਠਨ ਦੀ ਸਮੀਖਿਆ ਵੀ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ.ਹ.ਸ. ਝੰਡੇਰ ਕਲਾਂ ਵਿਖੇ ਲਗਾਇਆ ਤਰਕਸ਼ੀਲ ਸਾਹਿਤ ਦਾ ਸਟਾਲ ।
Next articleਓਰੀਐਂਟ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਵਿੱਚ ਚੰਗੇ ਨੰਬਰ ਲੈ ਕੇ ਸਕੂਲ ਦਾ ਨਾਮ ਕੀਤਾ ਰੋਸ਼ਨ