ਸ ਦਲਜੀਤ ਸਿੰਘ ਸਹੋਤਾ ਨੂੰ ਸਦਮਾ, ਮਾਤਾ ਸੁਰਜੀਤ ਕੌਰ ਸਹੋਤਾ ਨੇ ਇੰਗਲੈਂਡ ਦੇ ਸ਼ਹਿਰ ਲੈਸਟਰ ਅੱਜ ਸਵੇਰੇ ਤੜਕੇ ਲਏ ਆਖ਼ਰੀ ਸਾਹ

ਸਵਰਗੀ ਮਾਤਾ ਸੁਰਜੀਤ ਕੌਰ ਸਹੋਤਾ
*95 ਸਾਲਾਂ ਮਾਤਾ ਸੁਰਜੀਤ ਕੌਰ ਪਿਛਲੇ ਕੁਝ ਸਮੇਂ ਤੋਂ ਸਨ ਬਿਮਾਰ
*ਵੱਖ ਵੱਖ ਸਿਆਸੀ, ਧਾਰਮਿਕ, ਅਤੇ ਸਮਾਜ਼ ਸੇਵੀ ਆਗੂਆਂ ਵੱਲੋਂ ਸਹੋਤਾ ਪਰਿਵਾਰ ਨਾਲ ਦੁੱਖ ਪ੍ਰਗਟ 
ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਸਾਬਕਾ ਪ੍ਰਧਾਨ ਅਤੇ ਐਨ.ਆਰ.ਆਈ.ਕਮਿਸਨ ਪੰਜਾਬ ਦੇ ਸਾਬਕਾ ਮੈਂਬਰ ਸੀਨੀਅਰ ਕਾਂਗਰਸੀ ਆਗੂ ਸ ਦਲਜੀਤ ਸਿੰਘ ਸਹੋਤਾ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ,ਜਦ ਅੱਜ ਮੰਗਲਵਾਰ 17 ਦਸੰਬਰ ਨੂੰ ਤੜਕੇ ਸਵੇਰੇ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਸਹੋਤਾ ਜੀ ਉਨ੍ਹਾਂ ਦੇ ਨਿਵਾਸ ਸਥਾਨ ਲੈਸਟਰ (ਇੰਗਲੈਂਡ) ਵਿਖੇ ਸਦੀਵੀ ਵਿਛੋੜਾ ਦੇ ਗਏ । ਮਾਤਾ ਸੁਰਜੀਤ ਕੌਰ ਸਹੋਤਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਉਹ 95 ਵਰ੍ਹਿਆਂ ਦੇ ਸਨ। ਇਸ ਦੁੱਖ ਦੀ ਘੜੀ ਵਿੱਚ ਦਲਜੀਤ ਸਿੰਘ ਸਹੋਤਾ ਅਤੇ ਸਮੂਹ ਪਰਿਵਾਰ ਨਾਲ ਇੰਗਲੈਂਡ ਦੇ ਪਤਵੰਤਿਆਂ ਸੁਖਦੇਵ ਸਿੰਘ ਬਾਂਸਲ, ਮਨਜੀਤ ਸਿੰਘ ਲਿੱਟ, ਮਿੰਟੂ ਘੁਮਾਣ,ਜੱਸ ਘੁਮਾਣ, ਅੰਮ੍ਰਿਤਪਾਲ ਸਿੰਘ ਘੁਮਾਣ, ਗੁਰਮੀਤ ਸਿੰਘ ਘੁਮਾਣ, ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਆਗੂ ਕੁਲਵੰਤ ਸਿੰਘ ਸੰਘਾ, ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਖੱਖ,ਨਿਰਮਲ ਸਿੰਘ ਲੱਡੂ, ਪਿਆਰਾਂ ਸਿੰਘ ਰੰਧਾਵਾ, ਕੁਲਦੀਪ ਸਿੰਘ ਰਾਗੀ,ਤੀਰ ਗਰੁੱਪ ਦੇ ਸਪੋਕਸਪਰਸਨ ਰਾਜਮਨਵਿੰਦਰ ਸਿੰਘ ਰਾਜਾ ਕੰਗ, ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਨਾਮ ਸਿੰਘ ਨਵਾਂ ਸ਼ਹਿਰ,ਤੀਰ ਗਰੁੱਪ ਦੇ ਚੇਅਰਮੈਨ ਬਰਿੰਦਰ ਸਿੰਘ ਬਿੱਟੂ,ਮੰਗਤ ਸਿੰਘ ਪਲਾਹੀ, ਸ਼ੀਤਲ ਸਿੰਘ ਗਿੱਲ, ਗਾਇਕ ਕੇ ਬੀ ਢੀਂਡਸਾ, ਹਰਿੰਦਰ ਸਿੰਘ ਅਟਵਾਲ ਸਮੇਤ ਹੋਰ ਬਹੁਤ ਸਾਰੇ ਸਿਆਸੀ ਆਗੂਆਂ, ਸਮਾਜ਼ ਸੇਵੀਆਂ ਅਤੇ ਧਾਰਮਿਕ ਆਗੂਆਂ ਵੱਲੋਂ ਗਹਿਰੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ੍ਰਾਮ ਸਿੱਖਿਆ ਸਭਾ ਹੈੈ ਚਾਬੀ, ਸਕੂਲ ਦੇ ਵਿਕਾਸ ਦੀ -ਸਾਂਝੀ ਸਿੱਖਿਆ
Next articleਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ 26 ਨੂੰ ਮਨਾਇਆ ਜਾਵੇਗਾ