ਐਸ. ਡੀ. ਕਾਲਜ ਫਾਰ ਵੂਮੈਨ ‘ਚ ਕੁਇਜ਼ ਪ੍ਰਤਿਯੋਗਤਾ

ਕੈਪਸ਼ਨ - ਐੱਸ.ਡੀ. ਕਾਲਜ ਫਾਰ ਵੂਮੈਨ ਵਿਖੇ ਆਯੋਜਿਤ ਸਮਾਗਮ ਦੀ ਝਲਕ

ਕਪੂਰਥਲਾ (ਕੌੜਾ) (ਸਮਾਜ ਵੀਕਲੀ): ਐਸ. ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਡਾ. ਭੀਮ ਰਾਓ ਅੰਬੇਦਕਰ ਦੇ 131ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੁਇਜ਼ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਮੈਡਮ ਸੁਨੀਤਾ ਕਲੇੇੇਰ ਦੀ ਅਗਵਾਈ ਵਿਚ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਆਯੋਜਿਤ ਸਮਾਗਮ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਟੀਮ ਏ ਵਿੱਚ ਸਿਮਰਨਜੀਤ ਕੌਰ ਬੀ.ਏ. ਭਾਗ ਤੀਜਾ, ਚੰਚਲ ਬੀ.ਏ. ਭਾਗ ਦੂਜਾ ਤੇ ਜਸਕਰਨ ਬੀ. ਏ. ਭਾਗ ਪਹਿਲਾ, ਟੀਮ ਬੀ ਵਿੱਚ ਕਿਰਨਦੀਪ ਕੌਰ ਬੀ.ਏ. ਭਾਗ ਤੀਜਾ, ਦੀਆ ਸਹੋਤਾ ਬੀ.ਏ. ਭਾਗ ਦੂਜਾ ਤੇ ਕੋਮਲਪ੍ਰੀਤ ਕੌਰ ਬੀ.ਏ. ਭਾਗ ਪਹਿਲਾ, ਇਸੇ ਤਰ੍ਹਾਂ ਟੀਮ ਸੀ ਵਿੱਚ ਦਵਿੰਦਰ ਕੌਰ ਬੀ.ਏ. ਭਾਗ ਤੀਜਾ, ਰਾਸ਼ੀ ਬੀ. ਏ. ਭਾਗ ਦੂਜਾ ਤੇ ਪਰਮਜੀਤ ਕੌਰ ਬੀ.ਏ. ਭਾਗ ਪਹਿਲਾ ਨੇ ਹਿੱਸਾ ਲਿਆ । ਪ੍ਰਤੀਯੋਗਤਾ ਦੌਰਾਨ ਟੀਮ ਏ ਜੇਤੂ ਰਹੀ । ਪ੍ਰਿੰਸੀਪਲ ਡਾ. ਸ਼ੁਕਲਾ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਹਾਨ ਵਿਦਵਾਨ ਡਾ. ਭੀਮ ਰਾਓ ਅੰਬੇਦਕਰ ਵੱਲੋਂ ਦਿਖਾਏ ਰਸਤੇ ‘ਤੇ ਚੱਲਣਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਇਸ ਮੌਕੇ ਮੈਡਮ ਰਜਨੀ ਸ਼ਰਮਾ, ਰਜਿੰਦਰ ਕੌਰ, ਰਾਜਬੀਰ ਕੌਰ, ਕਸ਼ਮੀਰ ਕੌਰ, ਨਿਵਿਆ ਸ਼ਰਮਾ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖਿਆ ਵਿਭਾਗ ਵੱਲੋਂ ਪਹਿਲੀ ਜਮਾਤ ਦੇ ਬੱਚਿਆਂ ਲਈ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦੀ ਸ਼ੁਰੂਆਤ ਨਿਵੇਕਲਾ ਉਪਰਾਲਾ – ਸ਼ਿਵ ਪਾਲ ਗੋਇਲ ਡੀਈਓ ਬਠਿੰਡਾ
Next articleਆਰ.ਸੀ.ਐਫ ਵਿਖੇ ਅਪ੍ਰੈਂਟਿਸਸ਼ਿਪ ਮੇਲਾ ਭਲਕੇ