HOME ਸ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਅੱਪਰਾ ਇਲਾਕੇ ‘ਚ ਪਹੁੰਚ...

ਸ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਅੱਪਰਾ ਇਲਾਕੇ ‘ਚ ਪਹੁੰਚ ਕੇ ਵੱਖ ਵੱਖ ਬਸਪਾ ਲੀਡਰਾਂ ਤੇ ਸਮਰਥਕਾਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

1

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ. ਅਵਾਤਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ‘ਤੇ ਕਸਬਾ ਅੱਪਰਾ ਵਿਖੇ ਪਹੁੰਚੇ | ਇਸ ਮੌਕੇ ਉਨਾਂ  ਅੱਪਰਾ ਇਲਾਕੇ ‘ਚ ਪਹੁੰਚ ਕੇ ਵੱਖ ਵੱਖ ਬਸਪਾ ਲੀਡਰਾਂ ਤੇ ਸਮਰਥਕਾਂ ਨਾਲ ਉਨਾਂ ਦੇ ਪਰਿਵਾਰਿਕ ਮੈਂਬਰ ਦੇ ਅਕਾਲ ਚਲਾਣਾ ਕਰਨ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸ. ਅਵਤਾਰ ਸਿੰਘ ਕਰੀਮਪੁਰੀ ਬੀਬੀ ਬਲਵੀਰ ਕੌਰ ਸਾਬਕਾ ਮੈਂਬਰ ਪੰਚਾਇਤ ਅੱਪਰਾ ਦੇ ਪਤੀ ਸਵ. ਅਵਤਾਰ ਸਿੰਘ (ਦੋਧੀ), ਸਮਾਜ ਸੇਵਕ ਤੇ ਵਪਾਰੀ ਗੌਤਮ ਮਰਵਾਰਾ ਦੀ ਮਾਤਾ ਸ੍ਰੀਮਤੀ ਵੀਨਾ ਮਰਵਾਹਾ, ਬਸਪਾ ਆਗੂ ਨਿਰਮਲ ਰੁੜਕਾ ਦੀ ਮਾਤਾ ਬੀਬੀ ਊਧੀ ਜੀ, ਪਿੰਡ ਚੱਕ ਸਾਹਬੂ ਦੇ ਇੱਕ ਨੌਜਵਾਨ ਲੜਕੇ ਦੀ ਹੋਏ ਬੇਵਕਤੀ ਮੌਤ ਤੇ ਇੱਕ ਹਾਦਸੇ ਦੌਰਾਨ ਜਖ਼ਮੀ ਹੋਏ ਬਲਾਕ ਸਮੰਤ ਮੈਂਬਰ ਬੀਬੀ ਬੀਬੀ ਕੁਲਵਿੰਦਰ ਕੌਰ ਜ਼ੋਨ ਮੰਡੀ ਦੇ ਘਰਾਂ ‘ਚ ਜਾ ਕੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ  ਮਿਲੇ | ਸ. ਕਰੀਮਪੁਰੀ ਨੇ ਵਿਛੜ ਚੁੱਕੀਆਂ ਰੂਹਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਊਨਾਂ ਨੂੰ  ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਜ਼ਖਮੀ ਬਸਪਾ ਦੇ ਲੀਡਰਾਂ ਲਈ ਅਰਦਾਸ ਕੀਤੀ ਕਿ ਪ੍ਰਮਾਤਮਾ ਉਨਾਂ ਨੂੰ  ਜਲਦ ਹੀ ਤੰਦਰੁਸਤੀ ਦਾ ਦਾਨ ਬਖਸ਼ੇ | ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਇਹ ਹਮੇਸਾਂ ਤੋੋਂ ਹੀ ਫਖਰ ਵਾਲੀ ਗੱਲ ਰਹੀ ਹੈ ਕਿ ਕਸਬਾ ਅੱਪਰਾ ਪਹਿਲਾਂ ਤੋਂ ਹੀ ਬਸਪਾ ਦਾ ਗੜ੍ਹ ਰਿਹਾ ਹੈ | ਉਨਾਂ ਅੱਗੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਬਸਪਾ ਇਸ ਵਾਰ ਆਪਣਾ ਪਰਚਮ ਲਹੇਰਾਏਗੀ | ਇਸ ਮੌਕੇ ਤੀਰਥ ਰਾਜਪੁਰਾ ਸੀਨੀਅਰ ਬਸਪਾ ਆਗੂ ਪੰਜਾਬ, ਸ਼ੁਸ਼ੀਲ ਵਿਰਦੀ, ਖੁਸ਼ੀ ਰਾਮ ਸੀਨੀਅਰ ਬਸਪਾ ਆਗੂ ਪੰਜਾਬ, ਸੁਖਵਿੰਦਰ ਬਿੱਟੂ ਪ੍ਰਧਾਨ ਹਲਕਾ ਫਿਲੌਰ, ਹੈਪੀ ਰੁੜਕਾ ਯੂਥ ਵਾਈਸ ਪ੍ਰਧਾਨ ਜਿਲਾ ਜਲੰਧਰ, ਵਿਨੈ ਸਰਪੰਚ ਅੱਪਰਾ, ਸੰਦੀਪ ਕੌਰ ਚੇਅਰਪਰਸਨ ਬਲਾਕ ਸੰਮਤੀ ਫਿਲੌਰ, ਦੇਬੀ ਲਾਂਦੜਾ, ਬਿੱਟੂ ਪਾਲਨੌਂ, ਤੀਰਥ ਮੈਂਗੜਾ, ਮੌਹਣ ਲਾਲ ਪੰਚ , ਕਮਲ ਚੱਕ ਸਾਹਬੂ ਤੇ ਸਮੂਹ ਬਸਪਾ ਟੀਮ ਅੱਪਰਾ ਹਾਜ਼ਰ ਸਨ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡੇਰਾ ਪੰਜ ਪੀਰ ਜੀ ਖਾਨਪੁਰ-ਲਾਂਦੜਾ ਵਿਖੇ ਸਾਲਾਨਾ ਜੋੜ ਮੇਲਾ 31 ਮਈ, 1 ਤੇ 2 ਜੂਨ ਨੂੰ
Next articleਕੀ ਵਿਦਿਆਰਥੀਆਂ ਦੀ ਮਿਹਨਤ ਹੁਣ ਮਜ਼ਾਕ ਬਣ ਗਈ ਹੈ?