ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਖਾਨਪੁਰ-ਲਾਂਦੜਾ ਵਿਖੇ ਸਥਿਤ ਪ੍ਰਸਿੱਧ ਤੇ ਇਤਿਹਾਸਿਕ ਅਸਥਾਨ ਡੇਰਾ ਪੰਜ ਪੀਰ ਜੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੱਦੀਨਸ਼ੀਨ 108 ਸੰਤ ਤਿ੍ਵੇਣੀ ਦਾਸ ਜੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਪਿੰਡ ਖਾਨਪੁਰ-ਲਾਂਦੜਾ, ਐੱਨ. ਆਰ. ਆਈ ਵੀਰਾਂ, ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਮਿਤੀ 31 ਮਈ ਦਿਨ ਐਤਵਾਰ, 1 ਜੂਨ ਦਿਨ ਸੋਮਵਾਰ ਤੇ ਤੇ 2 ਜੂਨ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿੱਾਂ ਉਸਤਾਦ ਗਾਇਕ ਜਨਾਬ ਬੂਟਾ ਮੁਹੰਮਦ ਤੇ ਸਮੂਹ ਮੋਹਤਬਰਾਂ ਨੇ ਦੱਸਿਆ ਕਿ ਇਸ ਮੌਕੇ 31 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਨਿਭਾਈ ਜਾਵੇਗੀ | ਇਸੇ ਦਿਨ ਪੰਜਾਬ ਦੇ ਪ੍ਰਸਿੱਧ ਕੱਵਾਲ ਤੇ ਨੱਕਾਲ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | 1 ਤੇ 2 ਜੂਨ ਨੂੰ ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਬੂਟਾ ਮੁੰਹਮਦ, ਮਾਸ਼ਾ ਅਲੀ, ਸਰਦਾਰ ਅਲੀ, ਰਣਜੀਤ ਮਣੀ, ਰਾਏ ਜੁਝਾਰ ਤੇ ਅਮਨ ਕੌਰ, ਸੁਲਤਾਨ ਮੁਹੰਮਦ, ਕਮਲ ਕਟਾਣੀਆ, ਆਰ. ਕੇ ਮਹਿੰਦੀ, ਜਮੀਲ ਅਖਤਰ, ਕੁਲਵੰਤ ਕਲੇਰ, ਹੈਰੀ ਖੈਤਾਨ, ਗੁਰਵਿੰਦਰ ਬੱਲੋਵਾਲ, ਉਸਤਾਦ ਸੁੱਚਾ ਸਬਰੀ, ਅਸ਼ੋਕ ਅਰਸ਼ ਫਿਲੌਰੀਆ ਤੇ ਹੋਰ ਪੰਜਾਬੀ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕ ਮੰਚ ਸੰਚਾਲਨ ਦੀ ਭੂਮਿਕਾ ਮਿਸਟਰ ਕੇ. ਟੀ ਅੱਪਰਾ ਤੇ ਰਵੀ ਭੰਡਾਲ ਫਗਵਾੜਾ ਬਾਖੂਬੀ ਨਿਭਾਉਣਗੇ | ਮੇਲੇ ਦੇ ਤਿੰਨੋਂ ਦਿਨ ਅਤੁੱਟ ਲੰਗਰ ਵਰਤਾਏ ਜਾਣਗੇ |
https://play.google.com/store/apps/details?id=in.yourhost.samajweekly



