ਮੁੱਖ ਮਹਿਮਾਨ ਸਬ ਰਜਿਸਟਰਾਰ ਜਗਸੀਰ ਸਿੰਘ ਬਾਘਾਪੁਰਾਣਾ, ਐਸ.ਐਚ.ਓ. ਜਤਿੰਦਰ ਸਿੰਘ, ਐਮ. ਸੀ. ਮਨਦੀਪ ਕੱਕੜ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ
ਬਾਘਾਪੁਰਾਣਾ (ਸਮਾਜ ਵੀਕਲੀ) (ਜਸਵੰਤ ਗਿੱਲ ਸਮਾਲਸਰ) ਦਿਹਾਤੀ ਪ੍ਰੈੱਸ ਕਲੱਬ ਬਾਘਾਪੁਰਾਣਾ ਵੱਲੋਂ ਚੇਅਰਮੈਨ ਜਗਜੀਤ ਸਿੰਘ ਖਾਈ ਅਤੇ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਅਗਵਾਈ ਵਿੱਚ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਵਣ ਮਹਾਂਉਤਸਵ ਮਨਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਸਬ ਰਜਿਸਟਰਾਰ ਜਗਸੀਰ ਸਿੰਘ ਬਾਘਾਪੁਰਾਣਾ, ਐਸ.ਐਚ.ਓ. ਜਤਿੰਦਰ ਸਿੰਘ ਥਾਣਾ ਬਾਘਾਪੁਰਾਣਾ, ਸਮਾਜ ਸੇਵੀ ਐਮ. ਸੀ. ਮਨਦੀਪ ਕੱਕੜ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਬਾਘਾਪੁਰਾਣਾ ਦੇ ਮੁੱਖ ਚੌਂਕ ਵਿੱਚ ਰੱਖੇ ਗਏ ਇਸ ਸਮਾਗਮ ਦੌਰਾਨ ਪ੍ਰੈੱਸ ਕਲੱਬ ਵੱਲੋਂ ਤਿੰਨ ਸੌ ਵੱਖ-ਵੱਖ ਕਿਸਮਾਂ ਦੇ ਫਲਦਾਰ ਅਤੇ ਛਾਂ ਦਾਰ ਪੌਦੇ ਰਾਹਗੀਰਾਂ ਨੂੰ ਵੰਡੇ ਗਏ। ਇਸ ਮੌਕੇ ‘ਤੇ ਗੱਲ ਕਰਦੇ ਹੋਏ ਸਬ ਰਜਿਸਟਰਾਰ ਜਗਸੀਰ ਸਿੰਘ ਬਾਘਾਪੁਰਾਣਾ ਨੇ ਕਿਹਾ ਕਿ ਅੱਜ ਬਹੁਤ ਜ਼ਰੂਰਤ ਹੈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇੰਸਪੈਕਟਰ ਜਤਿੰਦਰ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਪੌਦੇ ਸਾਨੂੰ ਫਲ ਅਤੇ ਛਾਂ ਹੀ ਨਹੀਂ ਦਿੰਦੇ, ਬਲਕਿ ਸਾਨੂੰ ਤੰਦਰੁਸਤੀ ਵੀ ਦਿੰਦੇ ਹਨ। ਇਸ ਵਾਸਤੇ ਸਾਨੂੰ ਪੌਦੇ ਲਗਾਉਣ ਦੇ ਨਾਲ-ਨਾਲ ਪੌਦਿਆਂ ਦੀ ਸਾਂਭ-ਸੰਭਾਲ ਵੀ ਜ਼ਰੂਰ ਕਰਨੀ ਚਾਹੀਦੀ ਹੈ। ਪੌਦੇ ਲਗਾਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਇੰਨਾ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇ। ਇਸ ਮੌਕੇ ‘ਤੇ ਗੱਲ ਕਰਦੇ ਹੋਏ ਸਮਾਜ ਸੇਵੀ ਮਨਦੀਪ ਕੱਕੜ ਨੇ ਦਿਹਾਤੀ ਪ੍ਰੈੱਸ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦਿਹਾਤੀ ਪ੍ਰੈੱਸ ਕਲੱਬ ਵੱਲੋਂ ਇਹ ਬਹੁਤ ਹੀ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ। ਪ੍ਰੈੱਸ ਕਲੱਬ ਵੱਲੋਂ ਆਪਣੀਆਂ ਜਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਪਹਿਲ ਕਦਮੀ ਕਰਨਾ ਸਲਾਹੁਣਯੋਗ ਹੈ। ਚੇਅਰਮੈਨ ਜਗਜੀਤ ਸਿੰਘ ਖਾਈ ਅਤੇ ਪ੍ਰਧਾਨ ਸਾਧੂ ਰਾਮ ਲੰਗੇਆਣਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪ੍ਰੈੱਸ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਮਾਜ ਸੇਵਾ ਖੇਤਰ ਵਿੱਚ ਹੋਰ ਵੀ ਕੰਮ ਕੀਤੇ ਜਾਣਗੇ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਥਾਣੇਦਾਰ ਜਸਵੀਰ ਸਿੰਘ, ਥਾਣੇਦਾਰ ਬਲਬੀਰ ਸਿੰਘ, ਥਾਣੇਦਾਰ ਅਵਤਾਰ ਸਿੰਘ ਤੋਂ ਇਲਾਵਾ ਕਲੱਬ ਦੇ ਸਕੱਤਰ ਰਾਜਵੀਰ ਸਿੰਘ ਸੰਧੂ, ਪ੍ਰੈੱਸ ਸਕੱਤਰ ਨਵਦੀਪ ਸਿੰਘ ਬੁੱਧ ਸਿੰਘ ਵਾਲਾ, ਸਲਾਹਕਾਰ ਜਸਵੀਰ ਸਿੰਘ ਕੰਡਾ, ਰਾਜਦੀਪ ਸਿੰਘ ਰੋਡੇ, ਨਿਰਮਲ ਸਿੰਘ, ਕੁਲਬੀਰ ਸਿੰਘ ਗਾਜੀਆਣਾ, ਜਸਵੰਤ ਗਿੱਲ ਸਮਾਲਸਰ ਆਦਿ ਪੱਤਰਕਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਹਗੀਰ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



