HOME ਯੂਨਾਈਟਡ ਅਕਾਲੀ ਦਲ ਦੀ ਮੀਟਿੰਗ ਵਿੱਚ ਸੈਂਕੜੇ ਵਰਕਰਾਂ ਨੇ ਭਾਗ ਲਿਆ

ਯੂਨਾਈਟਡ ਅਕਾਲੀ ਦਲ ਦੀ ਮੀਟਿੰਗ ਵਿੱਚ ਸੈਂਕੜੇ ਵਰਕਰਾਂ ਨੇ ਭਾਗ ਲਿਆ

ਲੁਧਿਆਣਾ   (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਅੱਜ ਲੁਧਿਆਣਾ ਗੁਰੂ ਨਾਨਕ ਭਵਨ ਦੇ ਖਚਾ ਖੱਚ ਭਰੇ ਹਾਲ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਸੈਕੜੇ ਵਰਕਰ ਸ਼ਾਮਲ ਹੋਏ l ਪਾਰਟੀ ਦੇ ਲਗਭਗ  80 ਦੇ ਕਰੀਬ ਕੇਂਦਰੀ ਅਹੁਦੇਦਾਰਾਂ ਅਤੇ ਜ਼ਿਲ੍ਹਾ ਜੱਥੇਦਾਰਾਂ ਨੂੰ ਮੁੜ ਸੰਗਠਿਤ ਕਰਕੇ ਉਨ੍ਹਾਂ ਦਾ ਐਲਾਨ ਕੀਤਾ l ਮੀਟਿੰਗ ਵਿੱਚ ਵੀ ਇਹ ਐਲਾਨ ਕੀਤਾ ਕਿ ਪਾਰਟੀ ਪੰਥ ਅਤੇ ਪੰਜਾਬ ਦੀਆਂ ਮੰਗਾਂ ਦਾ ਹੱਲ ਭਾਰਤੀ ਹੱਦਾਂ ਦੇ ਲਈ ਸ਼ਾਂਤਮਈ ਅਤੇ ਸੰਵਿਧਾਨਿਕ ਢੰਗ ਤਰੀਕੇ ਨਾਲ ਸੰਘਰਸ਼ ਕਰੇਗੀ l ਪਾਰਟੀ ਇਹ ਵੀ ਸਮਝਦੀ ਹੈ ਕਿ ਭਾਰਤੀ ਆਗੂਆਂ ਵੱਲੋਂ 1947 ਵਿੱਚ ਸਿੱਖਾਂ ਨਾਲ ਕੀਤੇ ਲਿਖਤੀ ਵਾਅਦਿਆਂ ਅਨੁਸਾਰ ਹੀ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਹੈ l ਪਾਰਟੀ ਇਸ ਲਈ ਮਰਜੀਵੜਿਆਂ ਦੀ ਭਰਤੀ ਕਰਕੇ ਆਪਣਾ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕੀਤਾ। ਮੀਟਿੰਗ ਵਿੱਚ ਪਾਸ ਕੀਤੇ ਮਤਿਆਂ ਵਿੱਚ ਸਪਸ਼ਟ ਕੀਤਾ ਕਿ 1982 ਤੋਂ ਸ਼ੁਰੂ ਹੋਇਆ ਧਰਮ ਯੁੱਧ ਮੋਰਚਾ ਜਿੱਤਿਆ ਹੀ ਨਹੀਂ ਗਿਆ, ਹਾਰਿਆ ਵੀ ਨਹੀਂ ਅਤੇ ਛੱਡਿਆ ਵੀ ਨਹੀਂ ਗਿਆ l ਪਾਰਟੀ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਉਹ ਸਮਾਜ ਦੇ ਹਰ ਵਰਗਾਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇੱਕ ਵੱਖਰੇ ਮਤੇ ਵਿੱਚ ਮੋਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਮਜ਼ਬੂਤ ਕਰਨ ਦਾ ਵੀ ਐਲਾਨ ਕੀਤਾ ਅਤੇ ਕਿਹਾ ਪਾਰਟੀ ਮੋਰਚੇ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਮੋਹਰੀ ਰੋਲ ਨਿਭਾਏਗੀ l  ਬੰਦੀ ਸਿੰਘਾਂ ਦੀਆਂ ਰਿਹਾਈਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅਤੇ ਬਹਿਬਲ ਕੋਟਕਪੂਰਾ ਗੋਲੀ ਕਾਂਢ ਦੇ ਦੋਸ਼ੀਆਂ ਨੂੰ ਭਗਵੰਤ ਸਿੰਘ ਅਤੇ ਕੇਜਰੀਵਾਲ 24 ਘੰਟਿਆਂ ਵਿੱਚ ਸਜ਼ਾ ਦੇਣ ਦਾ ਐਲਾਨ ਕਰਦੇ ਸਨ। ਪਰੰਤੂ ਹੁਣ ਉਹ ਦੋਸ਼ੀਆਂ ਨਾਲ ਹੀ ਮਿਲ ਗਏ ਹਨ l ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ ਨੂੰ ਪੰਜਾਬ ਵਿੱਚ 78 ਸਾਲਾਂ ਵਿੱਚ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ l ਉਹਨਾਂ ਸਰਕਾਰ ਨੂੰ ਕਿਹਾ ਕਿ ਸਰਕਾਰ ਕਿਸਾਨ ਦੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲਵੇ ਅਤੇ ਤੁਰੰਤ ਆਪਣੀ ਗ਼ਲਤੀ ਮੰਨ ਕੇ ਇਹ ਪਾਲਸੀ ਖਤਮ ਕਰ ਦਿੱਤੀ ਜਾਵੇ l ਮੀਟਿੰਗ ਵਿੱਚ ਕਿਹਾ ਕਿ ਸਰਕਾਰ ਦੀ ਭ੍ਰਿਸ਼ਟ ਨੀਤੀ ਸਤਲੁਜ, ਯਮੁਨਾ ਲਿੰਕ ਦੇ ਰੁਕਵਾਉਣ ਵਾਲੀ ਕਾਰਵਾਈ ਵਾਂਗ ਹਿੰਸਕ ਰੂਪ ਵੀ ਧਾਰ ਸਕਦੀ ਹੈ l ਪਾਰਟੀ ਨੇ ਮਾਨ ਸਰਕਾਰ ਵੱਲੋਂ ਰਾਜ ਨੂੰ ਪੁਲਿਸ ਰਾਜ ਵਿੱਚ ਬਦਲਣ ਅਤੇ ਗ਼ਰੀਬਾਂ ਅਤੇ ਦਲਿਤਾਂ ਪਾਰਟੀ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਅਤੇ ਕੁਲਦੀਪ ਸਿੰਘ ਚੰਦਭਾਨ ਉੱਪਰ ਤਸ਼ੱਦਦ ਕਰਨ ਦੀ ਨਿੰਦਾ ਕਰਦੇ ਹੋਏ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਖਤ ਵਿਰੋਧ ਕਰਾਂਗੇ l ਪਾਰਟੀ ਨੇ ਸਰਕਾਰੀ ਅਦਾਰਿਆਂ ਦੇ ਪੰਜਾਬ ਤੋਂ ਬਾਹਰ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰਾਂ ਸੰਬੰਧੀ ਕਿਹਾ ਕਿ ਇਹ ਭਗਵੰਤ ਸਿੰਘ ਮਾਨ ਦੀ ਗੁਲਾਮ ਮਾਨਸਿਕਤਾ, ਕੇਜਰੀਵਾਲ ਧੜੇ ਵੱਲ ਪੰਜਾਬ ਨੂੰ ਲੁੱਟਣ ਅਤੇ ਅਣਖ ਨੂੰ ਵੰਗਾਰਨ ਵਾਲੀ ਕਿਹਾ ਅਤੇ ਪੰਜਾਬ ਤੋਂ ਬਾਹਰ ਬਾਹਰਲੇ ਨੂੰ ਪੰਜਾਬ ਛੱਡਣ ਲਈ ਅੰਦੋਲਨ ਕਰਨ ਦਾ ਵੀ ਐਲਾਨ ਕੀਤਾ l ਪਾਰਟੀ ਨੇ ਐਲਾਨ ਕੀਤਾ ਕਿ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਮੰਨਦੇ ਹਨ ਅਤੇ ਉਸ ਦੇ ਹਰ ਹੁਕਮ ਦੀ ਪਾਲਣਾ ਕਰਨਗੇ l ਪਾਰਟੀ ਨੂੰ ਸੰਗਠਿਤ ਕਰਨ ਵਿੱਚ ਪਾਰਟੀ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਗੁਰਨਾਮ ਸਿੰਘ ਸਿੱਧੂ ਸਰਪ੍ਰਸਤ , ਬੂਟਾ ਸਿੰਘ ਰਣਸੀਂਹ ਕਾਰਜਕਾਰੀ ਪ੍ਰਧਾਨ, ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ ਨੂੰ ਨਿਯੁਕਤ ਕੀਤਾ ਗਿਆ ਹੈ l ਸ੍ਰ: ਬਹਾਦਰ ਸਿੰਘ ਰਾਹੋ, ਸਰਬਜੀਤ ਸਿੰਘ ਅਲਾਲ, ਡਾ: ਅਨਵਰ ਅਹਿਮਦ ਸੀਨੀਅਰ ਮੀਤ,  ਤਰੁਣ ਜੈਨ ਬਾਵਾ, ਜਸਵਿੰਦਰ ਸਿੰਘ ਘੋਲੀਆ, ਮੀਤ ਪ੍ਰਧਾਨ ਵਿੱਚ ਆਤਮਾ ਸਿੰਘ ਵੱਡਾ ਘਰ, ਗੁਰਸੇਵਕ ਸਿੰਘ ਧੂਰਕੋਟ, ਅਜੀਜ ਅਹਿਮਦ ਮਾਲੇਰਕੋਟਲਾ, ਸਤਵੰਤ ਸਿੰਘ ਮਾਣਕ, ਪ੍ਰੈਸ ਸਕੱਤਰ ਅਮਨਦੀਪ ਸਿੰਘ ਜਲੰਧਰ, ਲਖਵੀਰ ਸਿੰਘ ਢਾਡੀ, ਗੁਰਪ੍ਰੀਤ ਸਿੰਘ ਚਹਿਲ , ਨਿਯੁਕਤ ਕੀਤੇ ਹਨ l ਸੰਗਠਨ ਸੱਕਤਰ: ਜੋਗਿੰਦਰ ਸਿੰਘ ਮੁੱਦਕੀ, ਜ਼ਿਲ੍ਹਾ ਪ੍ਰਧਾਨਾਂ ਵਿੱਚ ਬਠਿੰਡੇ ਜ਼ਿਲ੍ਹੇ ਦੇ ਇੰਜੀਨੀਅਰ ਸੁਖਜੀਤ ਸਿੰਘ,  ਸ਼ਹਿਰੀ ਪ੍ਰਧਾਨ ਰਮਨਦੀਪ ਸਿੰਘ, ਫਾਜਿਲਕਾ ਦੇ ਪ੍ਰਧਾਨ ਦਰਸ਼ਨ ਸਿੰਘ ਭਾਗੂ, ਮੁਕਤਸਰ ਦੇ ਪ੍ਰਧਾਨ ਜਰਨੈਲ ਸਿੰਘ ਭੂੰਦੜ, ਜਨਰਲ ਸਕੱਤਰ ਸ਼ੇਰ ਸਿੰਘ, ਮੁਕਤਸਰ ਸ਼ਹਿਰੀ ਦੇ ਪ੍ਰਧਾਨ,ਪਰਮਜੀਤ ਸਿੰਘ ਮੁਕਤਸਰ ਸਲਾਹਕਾਰ, ਫਰੀਦਕੋਟ ਦੇ ਪ੍ਰਧਾਨ ਨਛੱਤਰ ਸਿੰਘ ਦਬੜੀਖਾਨਾ ਅਤੇ ਸ਼ਹਿਰੀ ਪ੍ਰਧਾਨ ਬਾਬਾ ਮਨਪ੍ਰੀਤ ਸਿੰਘ, ਖੰਨਾ ਦੇ ਪ੍ਰਧਾਨ ਜੋਗਾ ਸਿੰਘ, ਲੁਧਿਆਣਾ ਸ਼ਹਿਰ ਦੇ ਦਲਜੀਤ ਸਿੰਘ, ਜਗਰਾਵਾਂ ਦੇ ਰਘਵੀਰ ਸਿੰਘ ਰਾਏਕੋਟ,  ਬਰਨਾਲਾ ਦੇ ਭੋਲਾ ਸਿੰਘ,ਮੋਗਾ ਜ਼ਿਲੇ ਪ੍ਰਧਾਨ ਕਰੌੜ ਸਿੰਘ l ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਵੜੈਚ ,ਅੰਗਰੇਜ਼ ਸਿੰਘ ਰਾਊਵਾਲਾ ਜਿਲ੍ਹਾ ਸਕੱਤਰ , ਤਰਸੇਮ ਸਿੰਘ ਘਣੀਆ  ਜਰਨਲ ਸਕੱਤਰ ਫ਼ਰੀਦਕੋਟ, ਸੁਰਿੰਦਰ ਸਿੰਘ ਖੁੱਡਾ ਅਲੀ ਸ਼ੇਰ ਦੇਹਾਤੀ ਪ੍ਰਧਾਨ ਚੰਡੀਗੜ੍ਹ, ਤਜਿੰਦਰ ਸਿੰਘ ਹਾਈਜੈਕਰ ਜਨਰਲ ਸਕੱਤਰ ਚੰਡੀਗੜ੍ਹ ਯੂਨਾਈਟਿਡ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਅੰਗਰੇਜ਼ ਸਿੰਘ ਗੋਰਾ ਮੱਤਾ, ਯੂਨਾਈਟਿਡ ਧਾਰਮਿਕ ਜੱਥੇ ਦੇ ਚੇਅਰਮੈਨ ਬਾਬਾ ਸੁਖਦੇਵ ਸਿੰਘ ਨਾਨਕਸਰ, ਕਨਵੀਨਰ ਬਾਬਾ ਚਮਕੌਰ ਸਿੰਘ ਭਾਈਰੂਪਾ , ਫ਼ਰੀਦਕੋਟ ਧਾਰਮਿਕ ਜੱਥੇ ਦੇ ਬਾਬਾ ਗੁਰਦਿੱਤ ਸਿੰਘ, ਫਿਰੋਜ਼ਪੁਰ ਦੇ ਕਨਵੀਨਰ ਬਾਬਾ ਗੁਰਮੀਤ ਸਿੰਘ, ਫਿਰੋਜ਼ਪੁਰ ਦੇ ਪ੍ਰਧਾਨ ਸੁਖਦੇਵ ਸਿੰਘ ਖਿਆਲੀ, ਬਠਿੰਡਾ ਦੇ ਕਨਵੀਨਰ ਗਮਦੂਰ ਸਿੰਘ ਖਾਲਸਾ, ਮੋਗਾ ਦੇ ਕਨਵੀਨਰ ਬਾਬਾ ਭੋਲਾ ਸਿੰਘ ਹਿੰਮਤਪੁਰਾ, ਮੋਗਾ ਅਸ਼ੋਕ ਕੁਮਾਰ ਵਪਾਰ ਵਿੰਗ ,ਫ਼ਰੀਦਕੋਟ ਬਾਬਾ ਗੁਰਦਿੱਤ ਸਿੰਘ, ਯੂਨਾਈਟਿਡ ਯੂਥ ਅਕਾਲੀ ਦਲ ਦੇ ਪ੍ਰਧਾਨ ਨਵਦੀਪ ਸਿੰਘ ਢੱਡੇ, ਤਰਨਜੀਤ ਸਿੰਘ ਲੁਧਿਆਣਾ ਜੋਨ ਦੇ ਪ੍ਰਧਾਨ ,ਯੂਥ ਅਕਾਲੀ ਦਲ ਫ਼ਰੀਦਕੋਟ ਦੇ ਪ੍ਰਧਾਨ ਜਗਬੀਰ ਸਿੰਘ ਝੱਖੜਵਾਲਾ,ਹਰਦੀਪ ਸਿੰਘ ਦਬੜੀਖ਼ਾਨਾ ਬਲਾਕ ਯੂਥ ਸਕੱਤਰ,ਡਿੰਪੀ ਸਿੰਘ ਸੇਡਾ ਸਿੰਘ ਵਾਲਾ ਯੂਥ ਬਲਾਕ ਪ੍ਰਧਾਨ ਜੈਤੋ ਆਦਿ ਮੌਜੂਦ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿਹਾਤੀ ਪ੍ਰੈੱਸ ਕਲੱਬ ਬਾਘਾਪੁਰਾਣਾ ਨੇ ਬੂਟੇ ਵੰਡ ਕੇ ਮਨਾਇਆ ਵਣ ਮਹਾਉਤਸਵ
Next articleਕੰਨਿਆ ਸਕੂਲ ਰੋਪੜ ਵਿਖੇ ਤਰਕਸ਼ੀਲ ਜਾਦੂਗਰ ਸ਼ੋਅ ਅਤੇ ਬੂਟੇ ਲਗਾ ਕੇ ਮਨਾਇਆ ਜਨਮਦਿਨ