
ਕਪੂਰਥਲਾ (ਸਮਾਜ ਵੀਕਲੀ) ( ਕੌੜਾ )– ਕਲੱਸਟਰ ਠੱਟਾ ਨਵਾਂ ਅਧੀਨ ਪੈਂਦੇ ਸਕੂਲਾਂ ਦੀਆਂ 47ਵੀਂ ਪ੍ਰਾਇਮਰੀ ਸਕੂਲ ਖੇਡਾਂ ਸੈਂਟਰ ਇੰਚਾਰਜ ਰਾਮ ਸਿੰਘ ਦੇ ਅਗਵਾਈ ਹੇਠ ਪ੍ਰਾਇਮਰੀ ਸਕੂਲ ਠੱਟਾ ਨਵਾਂ ਵਿਖੇ ਕਰਵਾਈਆਂ ਗਈਆਂ।ਇਹਨਾਂ ਇੱਕ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਾਬੂਵਾਲ,ਦਰੀਏਵਾਲ,ਕਾਲੂ ਭਾਟੀਆ, ਦੰਦੂਪੁਰ, ਨੱਥੂਪੁਰ, ਮਹਿਰਵਾਲਾ, ਬੂਲਪੁਰ ਅਤੇ ਠੱਟਾ ਨਵਾਂ ਸਕੂਲ ਦੇ ਲੱਗਭਗ 100 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਜੋਹਰ ਦਿਖਾਏ। ਖੋ ਖੋ ਦਾ ਫਾਈਨਲ ਮੁਕਾਬਲਾ ਠੱਟਾ ਨਵਾਂ ਅਤੇ ਸਾਬੂਵਾਲ ਸਕੂਲ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਠੱਟਾ ਨਵਾਂ ਸਕੂਲ ਜੇਤੂ ਰਿਹਾ। ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਦੀ ਰਸਮ ਬਲਾਕ ਕੋਆਰਡੀਨੇਟਰ ਰਾਮ ਸਿੰਘ, ਹੈੱਡ ਟੀਚਰ ਸੁਖਵਿੰਦਰ ਸਿੰਘ ਦੰਦੂਪੁਰ, ਮਨੋਜ ਕੁਮਾਰ ਸਾਬੂਵਾਲ, ਮੈਡਮ ਅੰਜੂ ਬਾਲਾ ਠੱਟਾ ਨਵਾਂ, ਗੁਰਵਿੰਦਰ ਕੌਰ ਦਰੀਏਵਾਲ,ਹਰਜੀਤ ਕੌਰ ਠੱਟਾ ਨਵਾਂ,ਗੁਰਪ੍ਰੀਤ ਸਿੰਘ ਮਹਿਰਵਾਲਾ, ਗੁਰਪ੍ਰੀਤ ਸਿੰਘ ਸਾਬੂਵਾਲ ਅਤੇ ਕਮਲਜੀਤ ਕੌਰ ਠੱਟਾ ਨਵਾਂ ਨੇ ਨਿਭਾਈ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਕੋਆਰਡੀਨੇਟਰ ਰਾਮ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਜਿੱਥੇ ਤੰਦਰੁਸਤੀ ਦਿੰਦੀਆਂ ਹਨ ਉਥੇ ਹੀ ਅਨੁਸ਼ਾਸਨ ਸਿਖਾਉਂਦੀਆਂ ਹਨ। ਤੰਦਰੁਸਤ ਸਮਾਜ ਲਈ ਖੇਡਾਂ ਵਿੱਚ ਬੱਚਿਆਂ ਦਾ ਭਾਗ ਲੈਣਾ ਬਹੁਤ ਜਰੂਰੀ ਹੈ। ਇਸ ਮੌਕੇ ਉਹਨਾਂ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਬੱਚਿਆਂ ਨੂੰ ਪੂਰੀ ਤਨਦੇਹੀ ਨਾਲ ਤਿਆਰੀ ਕਰਵਾਈ। ਕਬੱਡੀ ਪੰਜਾਬ ਸਟਾਇਲ ਵਿੱਚ ਠੱਟਾ ਨਵਾਂ ਨੇ ਨੱਥੂਪੁਰ ਨੂੰ ਹਰਾਇਆ। ਇਸ ਮੌਕੇ ਕੁਸ਼ਤੀਆਂ ਅਤੇ ਅਥਲੈਟਿਕਸ ਦੇ ਮੁਕਾਬਲੇ ਵੀ ਕਰਵਾਏ ਗਏ ਜਿਨਾਂ ਵਿੱਚ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।ਜੇਤੂ ਖਿਡਾਰੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਕੋਚ ਮਨਜਿੰਦਰ ਸਿੰਘ ਦੰਦੂਪੁਰ, ਪਰਮਿੰਦਰ ਸਿੰਘ ਟੋਡਰਵਾਲ, ਹਰਵੇਲ ਸਿੰਘ ਸਾਬੂਵਾਲ, ਪ੍ਰਭਜੋਤ ਕੌਰ ਬੂਲਪੁਰ, ਸੁਮਨਦੀਪ ਕੌਰ ਬੂਲਪੁਰ,ਰਾਜਵਿੰਦਰ ਕੌਰ, ਰਾਜਵਿੰਦਰ ਕੌਰ,ਵਰਿੰਦਰ ਸਿੰਘ ਕਾਲੂ ਭਾਟੀਆ, ਜਸਵਿੰਦਰ ਸਿੰਘ ਮਹਿਰਵਾਲਾ,ਜਗਮੋਹਣ ਸਿੰਘ ਨੱਥੂਪੁਰ ਆਦਿ ਹਾਜ਼ਰ ਸਨ।


