HOME ਰਗਬੀ ਅੰਡਰ 19 ਲੜਕੀਆਂ ਦੇ ਸਟੇਟ ਪੱਧਰੀ ਖੇਡ ਮੁਕਾਬਲਿਆਂ ਵਿੱਚ ਦੀਵਾਨ ਟੋਡਰ...

ਰਗਬੀ ਅੰਡਰ 19 ਲੜਕੀਆਂ ਦੇ ਸਟੇਟ ਪੱਧਰੀ ਖੇਡ ਮੁਕਾਬਲਿਆਂ ਵਿੱਚ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੀਆਂ ਲੜਕੀਆਂ ਦੀ ਹੋਈ ਚੋਣ।

1

ਸੰਦੀਪ ਸਿੰਘ ‘ਬਖੋਪੀਰ ‘ (ਸਮਾਜ ਵੀਕਲੀ)    ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸਕੂਲ ਦੀ ਅੰਡਰ 19 ਲੜਕੀਆਂ ਦੀ ਰਗਬੀ ਖੇਡ ਦੀ ਟੀਮ ਬਨਬੋਰੀ (ਮਰੇਲਕੋਟਲਾ) ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲਾ ਖੇਡਣ ਲਈ ਗਈ ਅਤੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੀਆਂ ਲੜਕੀਆਂ ਨੇ ਜ਼ਿਲ੍ਹੇ ਵਿੱਚੋਂ ਤੀਸਰਾ ਸਥਾਨ ਹਾਸਿਲ ਕਰਕੇ ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ, ਇਸ ਟੀਮ ਦੀਆਂ ਤਿੰਨ ਲੜਕੀਆਂ ਖੁਸ਼ਪ੍ਰੀਤ ਕੌਰ, ਹਰਪ੍ਰੀਤ ਕੌਰ, ਜਸ਼ਨਦੀਪ ਕੌਰ, ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ ਸਕੂਲ ਪਹੁੰਚਣ ਤੇ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ, ਮੈਨੇਜਰ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਵੱਲੋਂ ਸ਼ੁਭਕਾਮਨਾਮਾ ਭੇਟ ਕੀਤੀਆਂ ਗਈਆਂ ਅਤੇ ਮਿਹਨਤੀ ਡੀ.ਪੀ ਅਧਿਆਪਕ ਅਵਤਾਰ ਸਿੰਘ ਅਤੇ ਮੈਡਮ ਮਨਪ੍ਰੀਤ ਕੌਰ ਦੀ ਇਸ ਟੀਮ ਦੀ ਅਗਵਾਈ ਕਰਨ ਤੇ ਵਿਸ਼ੇਸ਼ ਸਰਾਹਣਾ ਕੀਤੀ ਗਈ। ਮੌਕੇ ਉੱਤੇ ਕੋਆਰਡੀਨੇਟਰ ਮੈਡਮ ਬਲਜੀਤ ਕੌਰ ਪੰਜਾਬੀ ਅਧਿਆਪਕ ਸੰਦੀਪ ਸਿੰਘ ਆਦਿ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਦੱਪਰ ਵਿੱਚ ਬਰਸਾਤੀ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਭਾਜਪਾ ਸੀਨੀਅਰ ਆਗੂ ਬੰਨੀ ਸੰਧੂ
Next articleਸਕਾਰਾਤਮਕ ਨਜ਼ਰੀਆ