HOME ਪਿੰਡ ਦੱਪਰ ਵਿੱਚ ਬਰਸਾਤੀ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਭਾਜਪਾ ਸੀਨੀਅਰ ਆਗੂ...

ਪਿੰਡ ਦੱਪਰ ਵਿੱਚ ਬਰਸਾਤੀ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਭਾਜਪਾ ਸੀਨੀਅਰ ਆਗੂ ਬੰਨੀ ਸੰਧੂ

4
ਕੱਚੀਆਂ ਛੱਤਾਂ ਡਿੱਗਣ ਨਾਲ ਪਰਿਵਾਰ ਬੇਘਰ, ਬੰਨੀ ਸੰਧੂ ਨੇ ਦਿੱਤਾ ਸਹਾਇਤਾ ਦਾ ਆਸਵਾਸਨ
ਲਾਲੜੂ,  (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ) ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਅੱਜ ਪਿੰਡ ਦੱਪਰ ਵਿੱਚ ਪਹੁੰਚੇ, ਜਿੱਥੇ ਹਾਲ ਹੀ ਦੀਆਂ ਭਾਰੀ ਬਰਸਾਤਾਂ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਪਿੰਡ ਦੇ ਵਸਨੀਕਾਂ ਨੇ ਕੱਚੀਆਂ ਛੱਤਾਂ ਡਿੱਗਣ ਨਾਲ ਪਰਿਵਾਰ ਬੇਘਰ, ਬੰਨੀ ਸੰਧੂ ਨੇ ਦਿੱਤਾ ਸਹਾਇਤਾ ਦਾ ਆਸਵਾਸਨ ਦੱਸਿਆ ਕਿ ਕੱਚੀਆਂ ਛੱਤਾਂ ਢਹਿ ਜਾਣ ਕਾਰਨ ਘਰਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਹੋਇਆ ਹੈ ਤੇ ਘਰੇਲੂ ਸਾਮਾਨ ਤਬਾਹ ਹੋ ਗਿਆ। ਇਸ ਕਾਰਨ ਕਈ ਪਰਿਵਾਰ ਬੇਘਰ ਹੋ ਗਏ ਹਨ ਅਤੇ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ਬੰਨੀ ਸੰਧੂ ਨੇ ਪਿੰਡ ਵਾਸੀਆਂ ਨਾਲ ਮਿਲਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਤੁਰੰਤ ਮੌਕੇ ਦੇ ਸੰਬੰਧਿਤ ਅਧਿਕਾਰੀਆਂ ਨੂੰ ਫ਼ੋਨ ਰਾਹੀਂ ਸੂਚਿਤ ਕਰਦੇ ਹੋਏ ਹਦਾਇਤ ਦਿੱਤੀ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਇਹਨਾਂ ਪੀੜਤ ਪਰਿਵਾਰਾਂ ਤੱਕ ਪਹੁੰਚਾਇਆ ਜਾਵੇ, ਤਾਂ ਜੋ ਉਹ ਜ਼ਲਦੀ ਰਾਹਤ ਮਹਿਸੂਸ ਕਰ ਸਕਣ। ਬੰਨੀ ਸੰਧੂ ਨੇ ਪਿੰਡ ਵਾਸੀਆਂ ਨੂੰ ਨਿਜੀ ਤੌਰ ‘ਤੇ ਵੀ ਪੂਰਾ ਆਸਵਾਸਨ ਦਿੱਤਾ ਕਿ ਭਾਜਪਾ ਸਰਕਾਰ ਵੱਲੋਂ ਜੋ ਵੀ ਸੰਭਵ ਮਦਦ ਕੀਤੀ ਜਾ ਸਕਦੀ ਹੈ ਉਹ ਉਹਨਾਂ ਨੂੰ ਮਿਲੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਵੀ ਆਪਣੀ ਨਿੱਜੀ ਪੱਧਰ ‘ਤੇ ਪੀੜਤ ਪਰਿਵਾਰਾਂ ਦੀ ਹਰੇਕ ਸੰਭਵ ਸਹਾਇਤਾ ਕਰਨਗੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਹਮੇਸ਼ਾਂ ਲੋਕਾਂ ਦੇ ਸੁੱਖ-ਦੁੱਖ ਵਿੱਚ ਨਾਲ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਰਹੇਗੀ। ਬਰਸਾਤਾਂ ਕਾਰਨ ਹੋਏ ਨੁਕਸਾਨ ਦੀ ਸਰਕਾਰੀ ਪੱਧਰ ‘ਤੇ ਜਾਂਚ ਕਰਵਾਈ ਜਾਵੇਗੀ ਅਤੇ ਯੋਗ ਪਰਿਵਾਰਾਂ ਨੂੰ ਰਾਹਤ ਰਕਮ ਜਲਦ ਮੁਹੱਈਆ ਕਰਵਾਈ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਪਰਕੰਡਕਟਰ
Next articleਰਗਬੀ ਅੰਡਰ 19 ਲੜਕੀਆਂ ਦੇ ਸਟੇਟ ਪੱਧਰੀ ਖੇਡ ਮੁਕਾਬਲਿਆਂ ਵਿੱਚ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੀਆਂ ਲੜਕੀਆਂ ਦੀ ਹੋਈ ਚੋਣ।