ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਲੋੜਵੰਦਾਂ ਨੂੰ ਸਮੇਂ ਸਿਰ ਮਦਦ ਪਹੁੰਚ ਜਾਵੇ ਇਸ ਤੋਂ ਵੱਡੀ ਕੋਈ ਵੀ ਸੇਵਾ ਦੁਨੀਆਂ ਵਿੱਚ ਨਹੀਂ ਹੈ ਇਸ ਉਦੇਸ਼ ਨੂੰ ਅੱਗੇ ਵਧਾਉਂਦੇ ਹੋਏ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਵੱਲੋਂ ਉਹਨਾਂ ਦੇ ਜਨਮ ਦਿਨ ਮੌਕੇ ਰਾਜਾ ਸਾਹਿਬ ਹਸਪਤਾਲ ਵਿਖੇ 11000 ਰੁਪਏ ਦੀਆਂ ਮੁਫਤ ਦਵਾਈਆਂ ਹਸਪਤਾਲ ਨੂੰ ਭੇਟ ਕੀਤੀਆਂ ਗਈਆਂ। ਰੋਟੇ. ਦਿਲਬਾਗ ਸਿੰਘ ਬਾਗੀ ਹੁਣਾਂ ਨੇ ਦੱਸਿਆ ਕਿ ਜਿੱਥੇ ਜਨਮਦਿਨ ਮੌਕੇ ਹਰਿਆਵਲ ਲਹਿਰ ਨੂੰ ਅੱਗੇ ਵਧਾਉਂਦੇ ਹੋਏ ਦਰਖਤ ਲਗਾਉਣੇ ਚਾਹੀਦੇ ਹਨ ਉਸੇ ਤਰ੍ਹਾਂ ਲੋੜਵੰਦ ਮਰੀਜ਼ਾਂ ਦੀਆਂ ਦਵਾਈਆਂ ਵਾਸਤੇ ਵੀ ਕਦਮ ਚੁੱਕਣੇ ਜਰੂਰੀ ਹਨ ਉਹਨਾਂ ਦੀ ਸੋਚ ਹੈ ਕਿ ਦਵਾਈ ਦੁੱਖੋਂ ਮਰੀਜ਼ ਰਹਿਣਾ ਨਹੀਂ ਚਾਹੀਦਾ ਇਸ ਲਈ ਸਾਰਿਆਂ ਨੂੰ ਇਸ ਤਰਾਂ ਆਪਣੇ ਜਨਮਦਿਨ ਮਨਾਉਣੇ ਚਾਹੀਦੇ ਹਨ ਇਸ ਮੌਕੇ ਹਸਪਤਾਲ ਦੇ ਪ੍ਰਧਾਨ ਡਾ. ਪਰਮਜੀਤ ਕੌਰ ਜੀ ਨੇ ਰੋਟਰੀ ਕਲੱਬ ਬੰਗਾ ਗਰੀਨ ਦੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਦਿਲਬਾਗ ਸਿੰਘ ਬਾਗੀ ਵੱਲੋਂ ਉਹਨਾਂ ਦਾ ਜਨਮਦਿਨ ਦਵਾਈਆਂ ਵੰਡ ਕੇ ਮਨਾਉਣ ਦੀ ਸ਼ਲਾਘਾ ਵੀ ਕੀਤੀ ਇਸ ਮੌਕੇ ਰੋਟੇਰੀਅਨ ਰਣਵੀਰ ਸਿੰਘ ਰਾਣਾ ਸੈਕਟਰੀ ,ਰੋਟੇਰੀਅਨ ਹਰਪ੍ਰੀਤ ਸਿੰਘ ਸੈਣੀ ਫਾਈਨਾਂਸ ਸੈਕਟਰੀ, ਰੋਟੇਰੀਅਨ ਜੀਵਨ ਦਾਸ ਕੌਸ਼ਲ ,ਰੋਟੇਰੀਅਨ ਰਣਜੀਤ ਸਿੰਘ ਕੰਦੋਲਾ ,ਰੋਟੇਰੀਅਨ ਰਾਮ ਤੀਰਥ, ਸਰਬਜੀਤ ਸਿੰਘ ਬੇਦੀ , ਰੋਟੇਰੀਅਨ ਦਵਿੰਦਰ ਕੁਮਾਰ, ਰੋਟੇਰੀਅਨ ਸੁਖਵਿੰਦਰ ਸਿੰਘ ਧਾਮੀ ,ਰੋਟੇਰੀਅਨ ਭੂਪੇਸ਼ ਕੁਮਾਰ, ਰੋਟੇਰੀਅਨ ਬਲਵਿੰਦਰ ਸਿੰਘ ਪਾਂਧੀ, ਬਰਿਜ ਭੂਸ਼ਣ ਵਾਲੀਆ, ਜੀਤਾ ਜੀ ਖੁਰਾਨਾ ਸਵੀਟਸ ਅਤੇ ਗਾਇਕ ਗੀਤਕਾਰ ਅਮਰਦੀਪ ਬੰਗਾ ਇਸ ਮੌਕੇ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



