HOME ਪੰਜਾਬ ਸਰਕਾਰ ਵੱਲੋਂ ਨਾਦਰਸ਼ਾਹੀ ਫੁਰਮਾਨ ਕਰਕੇ ਬਹੁਤ ਸਾਰੇ ਬਲਾਕਾਂ ਨੂੰ ਖਤਮ ਕਰ...

ਪੰਜਾਬ ਸਰਕਾਰ ਵੱਲੋਂ ਨਾਦਰਸ਼ਾਹੀ ਫੁਰਮਾਨ ਕਰਕੇ ਬਹੁਤ ਸਾਰੇ ਬਲਾਕਾਂ ਨੂੰ ਖਤਮ ਕਰ ਦਿੱਤਾ

2

 ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪੰਜਾਬ ਸਰਕਾਰ ਵੱਲੋਂ ਨਾਦਰਸ਼ਾਹੀ ਫੁਰਮਾਨ ਕਰਕੇ ਪੰਜਾਬ ਦੇ ਬਹੁਤ ਸਾਰੇ ਬਲਾਕਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਜਿਸ ਤਹਿਤ ਆਪਣੇ ਜ਼ਿਲੇ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਔੜ ਨੂੰ ਖ਼ਤਮ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਹੜਾ ਕਿ ਔੜ ਇਲਾਕੇ ਦੇ ਪਿੰਡਾਂ ਦੇ ਲੋਕਾਂ ਨਾਲ ਸ਼ਰੇਆਮ ਧੱਕਾ ਹੈ। ਇਲਾਕੇ ਦੇ ਲੋਕਾਂ ਨੂੰ ਆਪਣੇ ਬਲਾਕ ਸਬੰਧੀ ਕੰਮਕਾਜ ਨਿਪਟਾਉਣ ਲਈ ਬੰਗਾ ਜਾ ਨਵਾਂਸ਼ਹਿਰ ਜਾਣਾ ਪਵੇਗਾ। ਇਲਾਕੇ ਦੇ ਲੋਕਾਂ ਦੇ ਜ਼ੋਰਦਾਰ ਰੋਹ ਕਰਕੇ ਕੱਲ ਮਿਤੀ 18 ਦਿਨ ਸੋਮਵਾਰ ਨੂੰ ਔੜ ਵਿਖੇ ਪੰਜਾਬ ਦੀ ਸਰਕਾਰ ਖ਼ਿਲਾਫ਼ ਵਿਸ਼ਾਲ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਹੈ।‌ ਇਸ ਧਰਨੇ ਨੂੰ ਸਰਬ ਪਾਰਟੀ ਦੇ ਨੁਮਾਇੰਦੇ ਸੰਬੋਧਨ ਕਰਨਗੇ। ਤੁਹਾਨੂੰ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸੁਬਾਈ ਆਗੂ ਪ੍ਰਵੀਨ ਬੰਗਾ ਜੀ, ਜ਼ਿਲ੍ਹਾ ਦੇ ਆਗੂ ਵਿਜੈ ਗੁਣਾਚੌਰ, ਹਲਕਾ ਪ੍ਰਧਾਨ ਸੱਤਪਾਲ ਰਟੈਂਡਾ, ਵਿਧਾਨ ਸਭਾ ਆਗੂ ਪਰਮਜੀਤ ਮਹਿਰਮ ਪੁਰੀ, ਸੋਨੂੰ ਸੱਲਣ, ਸਰਪੰਚ ਅਸ਼ੋਕ ਕੁਮਾਰ ਖੋਥੜਾਂ, ਮੀਡੀਆ ਇੰਚਾਰਜ ਚਰਨਜੀਤ ਸੱਲਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਨੂੰ ਦਵਾਈਆਂ ਭੇਟ।
Next articleਇੱਛਾਧਾਰੀ ਦੇ ਧਾਰਮਿਕ ਸਥਾਨ ਤੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ।