ਹਾੜ੍ਹ ਮਹੀਨੇ ਵਿੱਚ ਸਾਵਣ ਕਵੀ ਦਰਬਾਰ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ਧੂਰੀ ਦੀ ਇਸ ਵਾਰੀ ਦੀ ਮਾਸਿਕ ਇਕੱਤਰਤਾ ਸ਼੍ਰੀ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਈ।ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ਼ ਸ.ਗੁਰਦਿਆਲ ਨਿਰਮਾਣ,ਸ਼੍ਰੀ ਜਗਦੇਵ ਸ਼ਰਮਾ ਤੇ ਸਰਬਾਂਗੀ ਲੇਖਕ ਅਤੇ ਆਲੋਚਕ ਸ਼੍ਰੀ ਧਰਮ ਚੰਦ ਵਾਤਿਸ਼ ਵੀ ਸ਼ਾਮਲ ਸਨ।
        ਪਹਿਲੇ ਦੌਰ ਵਿੱਚ ਸੁਆਗਤੀ ਸ਼ਬਦਾਂ ਤੋਂ ਇਲਾਵਾ ਬੀਤੇ ਮਹੀਨੇ ਅਕਾਲ ਚਲਾਣਾ ਕਰ ਗਏ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਭਾ ਦੇ ਆਪਣੇ ਅਹੁਦੇਦਾਰ ਸਵ. ਮਹਿੰਦਰ ਜੀਤ ਸਿੰਘ ਧੂਰੀ ਨੂੰ ਵਿਸ਼ੇਸ਼ ਤੌਰ ‘ਤੇ ਯਾਦ ਕੀਤਾ ਗਿਆ।ਇਸ ਤੋਂ ਉਪਰੰਤ ਭਾਸ਼ਾ ਵਿਭਾਗ ਪੰਜਾਬ ਦੇ ਨਵ ਨਿਯੁਕਤ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ , ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਸ. ਸਵਰਨਜੀਤ ਸਿੰਘ ਸਵੀ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਸਨਮਾਨ ਲਈ ਚੁਣੇ ਗਏ ਸਮੂਹ ਲੇਖਕਾਂ ਨੂੰ ਮੁਬਾਰਕਬਾਦ ਦਿੱਤੀ ਗਈ।
        ਦੂਸਰੇ ਹਿੱਸੇ ਵਿੱਚ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੇ ਨਵੇਂ ਫ਼ੌਜਦਾਰੀ ਕਾਨੂੰਨਾਂ ਬਾਰੇ ਭਰਪੂਰ ਚਰਚਾ ਹੋਈ ਜਿਸ ਵਿੱਚ ਪ੍ਰਧਾਨ ਤੋਂ ਇਲਾਵਾ ਸੁਖਵਿੰਦਰ ਲੋਟੇ , ਅਮਰ ਗਰਗ , ਪਵਨ ਹੋਸ਼ੀ , ਚਰਨਜੀਤ ਮੀਮਸਾ , ਕੁਲਵਿੰਦਰ ਬੰਟੀ ਅਤੇ ਗੁਰਦਿਆਲ ਨਿਰਮਾਣ ਨੇ ਹਿੱਸਾ ਲਿਆ , ਸਿੱਟਾ ਇਹ ਨਿੱਕਲਿਆ ਕਿ ਕਾਨੂੰਨਾਂ ਦੀਆਂ ਕੁੱਝ ਮੱਦਾਂ ‘ਤੇ ਦੁਬਾਰਾ ਗੌਰ ਕਰਨ ਦੀ ਲੋੜ ਹੈ।
       ਤੀਜੇ ਦੌਰ ਵਿੱਚ ਆਉਂਣ ਵਾਲੇ ਬਰਸਾਤੀ ਮਹੀਨੇ ਸਾਉਂਣ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਸਰਵ ਸ਼੍ਰੀ ਬਹਾਦਰ ਸਿੰਘ ਧੌਲਾ਼ , ਅਜਾਇਬ ਸਿੰਘ ਕੋਮਲ , ਬਰਿੰਦਰ ਸਿੰਘ ਫ਼ੌਜੀ , ਬਲਜੀਤ ਸਿੰਘ ਬਾਂਸਲ , ਅਕਾਸ਼ ਪ੍ਰੀਤ ਸਿੰਘ ਬਾਜਵਾ , ਪਰਮਜੀਤ ਸਿੰਘ ਦਰਦੀ , ਕਰਮਜੀਤ ਹਰਿਆਊ , ਜਗਤਾਰ ਸਿੰਘ ਸਿੱਧੂ , ਜਰਨੈਲ ਸਿੰਘ ਸੱਗੂ , ਪ੍ਰਿੰਸੀਪਲ ਸੁਖਜੀਤ ਕੌਰ ਸੋਹੀ , ਰੇਣੂੰ ਸ਼ਰਮਾ , ਅਮਨਦੀਪ ਕੌਰ ਮੀਮਸਾ , ਕਰਨਜੀਤ ਸਿੰਘ ਸੋਹੀ , ਕੁਲਜੀਤ ਧਵਨ ਅਤੇ ਗੁਰਜੰਟ ਸਿੰਘ ਮੀਮਸਾ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ।
       ਅੰਤ ਵਿੱਚ ਬੀਤੇ ਸਾਲ ਦੌਰਾਨ ਹੋਈਆਂ ਇਕੱਤਰਤਾਵਾਂ ਵਿੱਚ ਸਭ ਤੋਂ ਵੱਧ ਹਾਜ਼ਰੀਆਂ ਭਰਨ ਵਾਲ਼ੇ ਅਮਰ ਗਰਗ ਕਲਮਦਾਨ ਦਾ ਸਨਮਾਨ ਵੀ ਕੀਤਾ ਗਿਆ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਚਰਨਜੀਤ ਮੀਮਸਾ ਨੇ ਬਾਖ਼ੂਬੀ ਨਿਭਾਈ। ਅਗਲੀ ਮਾਸਿਕ ਇਕੱਤਰਤਾ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਫਿਰ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਨਦੀਪ ਕੁਮਾਰ ਕਾਕਾ ਬੀ ਜੇ ਪੀ ਦੇ ਜ਼ਿਲ੍ਹਾ ਯੂਥ ਸਕੱਤਰ ਨਿਯੁਕਤ,ਪਾਰਟੀ ਵੱਲੋਂ ਦਿੱਤੀ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ – ਮਨਦੀਪ ਕਾਕਾ
Next article‘ਐਬਸਫੋਰਡ ਕਬੱਡੀ ਕਲੱਬ’ ਦੇ ਸਹਿਯੋਗ ਸਦਕਾ ਸਰੀ ’ਚ ਕਰਵਾਏ ਕਬੱਡੀ ਟੂਰਨਾਮੈਂਟ ’ਚ ਬੀ. ਸੀ. ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਰਹੀ ਜੇਤੂ