ਤੇਜਸਵੀ ਨੇ ਰਾਘੋਪੁਰ ਹਲਕੇ ਤੋਂ ਨਾਮਜ਼ਦਗੀ ਪਰਚੇ ਭਰੇ

ਹਾਜੀਪੁਰ (ਸਮਾਜ ਵੀਕਲੀ):ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਸ਼ਟਰੀ ਜਨਤਾ ਦਲ ਨੇਤਾ ਤੇਜਸਵੀ ਯਾਦਵ ਨੇ ਅੱਜ ਰਾਘੋਪੁਰ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਇਸੇ ਸੀਟ ਤੋਂ ਹੀ ਉਨ੍ਹਾਂ ਪਿਛਲੀ ਵਾਰ ਚੋਣ ਲੜੀ ਸੀ। ਤੇਜਸਵੀ ਯਾਦਵ ਨੇ ਵੈਸ਼ਾਲੀ ਕੁਲੈਕਟਰੇਟ ’ਚ ਰਾਘੋਪੁਰ ਸੀਟ ਲਈ ਉਪ-ਮੰਡਲ ਅਧਿਕਾਰੀ-ਕਮ ਚੋਣ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਹਨ। ਇਸ ਸਮੇਂ ਵੱਡੇ ਭਰਾ ਤੇਜ ਪ੍ਰਤਾਪ ਯਾਦਵ ਅਤੇ ਪਾਰਟੀ ਦੇ ਸੀਨੀਅਰ ਨੇਤਾ ਭੋਲਾ ਰਾਏ ਉਨ੍ਹਾਂ ਦੇ ਨਾਲ ਸਨ।

Previous articleBypolls: K’taka Cong candidate declares assets worth Rs 1.13 cr
Next articleGujarat records 1,175 more Covid cases, 11 deaths