HOME ਡਿਉਟ ਗੀਤ,, ਗਾਹਕ ਤੇ ਦਰਜ਼ੀ

ਡਿਉਟ ਗੀਤ,, ਗਾਹਕ ਤੇ ਦਰਜ਼ੀ

1
ਗੁਰਮੀਤ ਡੁਮਾਣਾ
 (ਸਮਾਜ ਵੀਕਲੀ) 
ਤੈਨੂੰ ਸੂਟ ਦਿਤਾ ਸੀ ਸੀਣੇ,,,,,,,,,
ਤੂੰ ਤਾਂ ਪਾਕੇ ਬਹਿ ਗਿਆ ਪੀਣੇ,,,
ਸਿਲਾਈ ਦਿੱਤੀ ਤੈਨੂੰ ਪਹਿਲਾਂ, ਦੱਸ
ਤੂੰ ਹੋਰ ਕੀ ਚਾਉਨਾ ਵੇ
ਮੇਰੇ ਵਾਪਸ ਕਰਦੇ ਲੀੜੇ ਤੂੰ ਕਿਹੜਾ ਤੋਤੇ ਪਾਉਨਾ ਵੇ,,,,,
ਮੇਰੇ ਵਾਪਸ ਕਰਦੇ ਲੀੜੇ ਤੂੰ ਕਿਹੜਾ ਤੋਤੇ ਪਾਉਨਾ ਵੇ,,,,,
ਜਾਂ ਲੈਜਾ ਜਿਥੇ ਮਰਜੀ,,,,,,,,,
ਨਹੀਂ ਲੱਭਣਾ ਮੇਰੇ ਵਰਗਾ ਦਰਜ਼ੀ,,,
ਨਾਲੇ ਜ਼ਿਆਦਾ ਮੰਗੂ ਪੈਸੇ,ਸੂਟ ਤੇਰਾ ਕਰੂ ਖ਼ਰਾਬ ਕੁੜੇ
ਨਾ ਮੁੜਕੇ ਹੱਟੀ ਤੇ ਆਵੀ ਆ ਕੋਰਾ ਚੱਕ ਜਵਾਬ ਕੁੜੇ,,,,,,,,,,
ਨਾ ਮੁੜਕੇ ਹੱਟੀ ਤੇ ਆਵੀ ਕੋਰਾ ਚੱਕ ਜਵਾਬ ਕੁੜੇ,,,,,
ਬੋਲਣ ਦਾ ਭੋਰਾ ਪਤਾ ਨਹੀਂ ਤੈਨੂੰ ਤੂੰ ਤੂੰ ਕਰਦਾ ਰਹਿਨਾ
ਸੂਈ ਕੁੱਤੀ ਦੇ ਵਾਂਗਰ ਵੇ, ਹਰ ਇਕ ਨੂੰ ਖਿਝ ਕੇ ਪੈਨਾ
ਆ ਪੱਖੇ ਥੱਲੇ ਬਹਿਠਾ ਤੂੰ ਕੇਹੜਾ ਕੌਲਾ ਡਾਉਨਾ ਵੇ
ਮੇਰੇ ਵਾਪਸ ਕਰਦੇ ਲੀੜੇ ਤੂੰ ਕਿਹੜਾ ਤੋਤੇ ਪਾਉਨਾ ਵੇ,,,,,,,
ਮੇਰੇ ਵਾਪਸ ਕਰਦੇ ਲੀੜੇ ਤੂੰ ਕਿਹੜਾ ਤੋਤੇ ਪਾਉਨਾ ਵੇ
ਆਖਿਆ ਤੈਨੂੰ ਟਾਇਮ ਨਹੀਂ ਲੱਗਾ ਕੀਹੜਾ ਆ ਗਈ ਹਨੇਰੀ
ਜੇ ਨਾ ਆਈ ਤੂੰ ਮੁੜਕੇ ਤਾਂ ਬੰਦ ਹੋ ਜਾਉ ਹੱਟੀ ਮੇਰੀ
ਮੇਰਾ ਤਾਂ ਕੰਮ ਚੱਲੀ ਜਾਣਾ,,ਦੇਖਣੇ ਛੱਡ ਦੇ ਖ਼ਾਬ ਕੁੜੇ
ਨਾ ਮੁੜਕੇ ਹੱਟੀ ਤੇ ਆਵੀ ਕੋਰਾ ਚੱਕ ਜਵਾਬ ਕੁੜੇ,,,,,,,
ਨਾ ਮੁੜਕੇ ਹੱਟੀ ਤੇ ਆਵੀ ਕੋਰਾ ਚੱਕ ਜਵਾਬ ਕੁੜੇ,,,,,,,,
ਗੁਰਮੀਤ ਡੁਮਾਣਿਆਂ ਵਾਲਾਂ ਤੇਥੋ ਕਈ ਗੁਣਾ ਭਾਈ ਚੰਗਾ
ਨਾਲੇ ਗਿਆ ਨੂੰ ਚਾਹ ਪਿਲਾਉਂਦਾ ਤਾਹੀਂ ਚਲਦਾ ਧੰਦਾ
ਜੀ ਜੀ ਕਰਕੇ ਗਾਹਕਾਂ ਦੀ ਛਿੱਲ ਬਾਹਲੀ ਲਾਉਨਾ ਵੇ
ਮੇਰੇ ਵਾਪਸ ਕਰਦੇ ਲੀੜੇ ਤੂੰ ਕਿਹੜਾ ਤੋਤੇ ਪਾਉਨਾ ਵੇ,,,,,
ਮੇਰੇ ਵਾਪਸ ਕਰਦੇ ਲੀੜੇ ਤੂੰ ਕਿਹੜਾ ਤੋਤੇ ਪਾਉਨਾ ਵੇ,,,,,,,
ਨਾ ਮੁੜਕੇ ਹੱਟੀ ਤੇ ਆਵੀ ਕੋਰਾ ਚੱਕ ਜਵਾਬ ਕੁੜੇ,,,,,✍️
          ਗੁਰਮੀਤ ਡੁਮਾਣਾ
          ਲੋਹੀਆਂ ਖਾਸ
           ਜਲੰਧਰ
Previous articleਬੰਗਾਲ ਵਿਖੇ ਰੋਮੀ ਘੜਾਮਾਂ ਨੇ ਜਿੱਤੇ 01 ਸੋਨੇ ਤੇ 02 ਚਾਂਦੀ ਦੇ ਤਮਗੇ
Next articleਨਸ਼ਿਆਂ ਦੀ ਦਲਦਲ ਵਿੱਚ ਗਰਕਦਾ ਪੰਜਾਬ