(ਸਮਾਜ ਵੀਕਲੀ)
ਚੜ੍ਹਦੇ ਸੂਰਜ ਦੀ ਲਾਲੀ ਨੂੰ ਵੇਖਣ ਸੱਜਣਾ
ਲੋਕੀ ਵੇਖਣ ਇਹਨੂੰ ਚੱਲੇ ਆਵਦੇ ਨੇ
ਜਾਂਦਾ ਸਿਖਰਾਂ ਤੇ ਜਦੋਂ ਦੁਪਹਿਰ ਵੇਲੇ
ਇਹਨੂੰ ਵੇਖ ਵੇਖ ਲੋਕ ਘਬਰਾਉਂਦੇ ਨੇ
ਸਿੱਖਣ ਵਾਲੀ ਗੱਲ ਇਸ ਤੋਂ ਸਿਖ ਸੱਜਣਾ
ਤੇਰੇ ਜਨਮ ਵੇਲੇ ਜੋ ਦੇਣ ਵਧਾਇਆ
ਤੇਰੀ ਚੜਤ ਤੇ ਲੱਤਾਂ ਖਿੱਚਣ ਵਾਲੇ ਵੀ ਉਹ ਨੇ
ਤੇਰੇ ਮਰਨ ਤੇ ਕਰਨ ਡਰਾਮਾ ਪੂਰਾ
ਜਿਵੇਂ ਉਹਨਾਂ ਤੋਂ ਵੱਧ ਕਿਸੇ ਨੂੰ ਦੁਖੀ ਨਹੀਓ
ਰਹੀ ਛਿਪਦੇ ਸੂਰਜ ਦੇ ਤੂੰ ਵਾਂਗ ਠੰਡਾ
ਲੋੜ ਤੇਰੀ ਉਹਨਾਂ ਨੂੰ ਵਾਰ-ਵਾਰ ਪੈਣੀ
ਲੋੜ ਤੈਨੂੰ ਵੀ ਉਹਨਾਂ ਦੀ ਵਾਰ-ਵਾਰ ਪੈਣੀ
ਛੱਡ ਨਹੀਂ ਹੁੰਦੇ ਕੁਝ ਖੂਨ ਦੇ ਰਿਸ਼ਤੇ
ਮਨ ਮਾਰ ਪੁਗਾਉਣੇ ਪੈਂਦੇ ਨੇ
ਦਿਲ ਕਰੇ ਜਾ ਨਾ ਕਰੇ
ਸਭ ਫ਼ਰਜ਼ ਨਿਭਾਉਣੇ ਪੈਂਦੇ ਨੇ
ਕੁਝ ਰਿਸ਼ਤਿਆਂ ਦੇ ਕਰਜ਼ ਚੁਕਾਉਣੇ ਪੈਂਦੇ ਨੇ
ਜ਼ਿੰਦਗੀ ਵਿੱਚ ਕੁਝ ਕਰਜ਼ ਚੁਕਾਉਣੇ ਪੈਂਦੇ ਨੇ !
ਸਰਬਜੀਤ ਲੋਂਗੀਆਂ ਜਰਮਨੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly