ਤੇਲ ਕੀਮਤਾਂ ’ਚ ਵਾਧਾ ਪ੍ਰਧਾਨ ਮੰਤਰੀ ਦੇ ਰੋਜ਼ਾਨਾ ਦੇ ਕੰਮਾਂ ’ਚ ਸ਼ੁਮਾਰ: ਰਾਹੁਲ

Congress leader Rahul Gandhi

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕਸਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਵਿਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ’ਚ ਵਾਧਾ ਕਰਨਾ ਵੀ ਸ਼ੁਮਾਰ ਹੈ। ਇਸ ਤੋਂ ਇਲਾਵਾ ਉਹ ਰੋਜ਼ ਕਿਸਾਨਾਂ ਨੂੰ ਹੋਰ ਬੇਵੱਸ ਕਰਨ, ਸਰਕਾਰੀ ਕੰਪਨੀਆਂ ਨੂੰ ਵੇਚਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ‘ਖੋਖ਼ਲੇ ਸੁਫ਼ਨੇ’ ਦਿਖਾਉਣ ਦਾ ਕੰਮ ਵੀ ਕਰਦੇ ਹਨ। ਗਾਂਧੀ ਨੇ ਟਵੀਟ ਕਰਦਿਆਂ ਹੈਸ਼ਟੈਗ ‘ਰੋਜ਼ ਸੁਬਾਹ ਕੀ ਬਾਤ’ ਵੀ ਵਰਤਿਆ।

Previous articleਪੈਟਰੋਲ ਤੇ ਡੀਜ਼ਲ 80 ਪੈਸੇ ਹੋਰ ਮਹਿੰਗੇ
Next articleਸੁਪਰੀਮ ਕੋਰਟ ਵਿੱਚ ਪ੍ਰਤੱਖ ਤੌਰ ’ਤੇ ਸੁਣਵਾਈ 4 ਤੋਂ