ਪੈਟਰੋਲ ਤੇ ਡੀਜ਼ਲ 80 ਪੈਸੇ ਹੋਰ ਮਹਿੰਗੇ

ਨਵੀਂ ਦਿੱਲੀ (ਸਮਾਜ ਵੀਕਲੀ):  ਪੈਟਰੋਲ ਤੇ ਡੀਜ਼ਲ ਦਾ ਭਾਅ ਅੱਜ 80 ਪੈਸੇ ਪ੍ਰਤੀ ਲਿਟਰ ਹੋਰ ਵਧ ਗਿਆ ਹੈ। ਇਸ ਤਰ੍ਹਾਂ ਪਿਛਲੇ 9 ਦਿਨਾਂ ਵਿਚ ਤੇਲ ਕੀਮਤਾਂ ’ਚ ਕੁੱਲ 5.60 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ। ਦਿੱਲੀ ਵਿਚ ਪੈਟਰੋਲ ਹੁਣ 101.01 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ ਜਦਕਿ ਡੀਜ਼ਲ ਦੀ ਕੀਮਤ 92.27 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਕੀਮਤਾਂ ਪੂਰੇ ਮੁਲਕ ਵਿਚ ਚੜ੍ਹੀਆਂ ਹਨ ਤੇ ਰਾਜਾਂ ਦੇ ਟੈਕਸ ਦੇ ਹਿਸਾਬ ਨਾਲ ਇਹ ਵੱਖ-ਵੱਖ ਪੱਧਰ ਉਤੇ ਹਨ। ਵਿਧਾਨ ਸਭਾ ਚੋਣਾਂ ਕਾਰਨ ਕਰੀਬ ਸਾਢੇ ਚਾਰ ਮਹੀਨੇ ਦੀ ਰੋਕ ਮਗਰੋਂ ਕੀਮਤਾਂ ਵਿਚ ਇਹ ਲਗਾਤਾਰ ਨੌਵਾਂ ਵਾਧਾ ਹੈ। 22 ਮਾਰਚ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਪਹਿਲੀ ਵਾਰ 80 ਪੈਸੇ ਪ੍ਰਤੀ ਲਿਟਰ ਵਧਾਈ ਗਈ ਸੀ। ਮੰਗਲਵਾਰ ਪੈਟਰੋਲ ਦੀ ਕੀਮਤ ਵਿਚ 80 ਪੈਸੇ ਤੇ ਡੀਜ਼ਲ ਦੀ ਕੀਮਤ ਵਿਚ 70 ਪੈਸੇ ਦਾ ਵਾਧਾ ਕੀਤਾ ਗਿਆ ਸੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਦਾਲਤ ਵੱਲੋਂ ਯੇਦੀਯੁਰੱਪਾ ਖ਼ਿਲਾਫ਼ ‘ਵਿਸ਼ੇਸ਼ ਅਪਰਾਧਿਕ ਕੇਸ’ ਦਰਜ ਕਰਨ ਦੇ ਹੁਕਮ
Next articleਤੇਲ ਕੀਮਤਾਂ ’ਚ ਵਾਧਾ ਪ੍ਰਧਾਨ ਮੰਤਰੀ ਦੇ ਰੋਜ਼ਾਨਾ ਦੇ ਕੰਮਾਂ ’ਚ ਸ਼ੁਮਾਰ: ਰਾਹੁਲ