HOME ਚੜ੍ਹਦੀ ਕਲਾ ਐਸੋਸੀਏਸ਼ਨ ਦੇ ਸਮਾਜ ਭਲਾਈ ਕਾਰਜਾਂ ਦੀ ਬੀਸੀ ਵਿਧਾਨ ਸਭਾ ਚ...

ਚੜ੍ਹਦੀ ਕਲਾ ਐਸੋਸੀਏਸ਼ਨ ਦੇ ਸਮਾਜ ਭਲਾਈ ਕਾਰਜਾਂ ਦੀ ਬੀਸੀ ਵਿਧਾਨ ਸਭਾ ਚ ਸ਼ਲਾਘਾ

4
ਕੈਪਸ਼ਨ -ਵਿਕਟੋਰੀਆ ਸਥਿਤ ਵਿਧਾਨ ਸਭਾ ਚ ਮਾਈਨਿੰਗ ਮੰਤਰੀ ਜਗਰੂਪ ਸਿੰਘ ਨਾਲ ਚੜਦੀ ਕਲਾ ਬ੍ਰਦਰਹੁਡਜ ਵੈਲਫੇਅਰ ਐਸੋਸੀਏਸ਼ਨ ਦੇ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਅਤੇ ਬਾਕੀ ਮੈਂਬਰ|

ਐਸੋਸੀਏਸ਼ਨ ਦੇ ਪੰਜ ਮੈਂਬਰਾਂ ਦਾ ਵਿਸ਼ੇਸ਼ ਸਨਮਾਨ

ਵੈਨਕੂਵਰ  (ਸਮਾਜ ਵੀਕਲੀ)  ( ਮਲਕੀਤ ਸਿੰਘ )-ਸਮਾਜ ਭਲਾਈ ਕਾਰਜਾਂ ਲਈ ਸਰਗਰਮ ਚੜਦੀ ਕਲਾ ਬਦਰਹੁਡਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਕਟੋਰੀਆ ਸਥਿਤ ਵਿਧਾਨ ਸਭਾ ਚ ਚਲਦੇ ਹਾਊਸ ਦੌਰਾਨ ਸ਼ਲਾਘਾ ਕੀਤੀ ਗਈ। ਇਸ ਦੌਰਾਨ ਹਾਊਸ ਨੂੰ ਸੰਬੋਧਨ ਕਰਦਿਆਂ ਉੱਚ ਸਿੱਖਿਆ ਮੰਤਰੀ ਜੈਸੀ ਸੁੰਨੜ ਵੱਲੋਂ ਉਕਤ ਐਸੋਸੀਏਸ਼ਨ ਦੀ ਸਮੁੱਚੀ ਟੀਮ ਵੱਲੋਂ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੀ ਅਗਵਾਈ ਚ ਲੜੀਵਾਰ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ ਗਿਆ| ਇਸ ਮੌਕੇ ਤੇ ਵਿਧਾਇਕ ਬਰਾਇਨ ਟੈਪਰ ਵੱਲੋਂ ਵੀ ਚੜ੍ਹਦੀ ਕਲਾ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਦੇ ਲਈ 12 ਹਜ਼ਾਰ ਡਾਲਰ ਦੀ ਵਿੱਤੀ ਸਹਾਇਤਾ ਭੇਜਣ ,ਸਮੇਂ ਸਮੇਂ ਤੇ ਖੂਨਦਾਨ ਕੈਂਪ ਲਗਾਉਣ ਦੇ ਨਾਲ ਨਾਲ ਸਫਾਈ ਮੁਹਿੰਮ ਚਲਾਉਣ ਅਤੇ ਬੀਸੀ ਚਿਲਡਰਨ ਹੋਸਪਿਟਲ ਦੇ ਬੱਚਿਆਂ ਨੂੰ ਖਿਡਾਉਣੇ ਦਾਨ ਕਰਨ ਜਿਹੇ ਉਪਰਾਲਿਆਂ ਦਾ ਵੀ ਖੁੱਲ ਕੇ ਜ਼ਿਕਰ ਕੀਤਾ ਗਿਆ।| ਇਸ ਮੌਕੇ ਤੇ ਉਕਤ ਐਸੋਸੀਏਸ਼ਨ ਦੇ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ, ਐਡਵੋਕੇਟ ਅਵਤਾਰ ਸਿੰਘ ਧਨੋਆ, ਹਰਪ੍ਰੀਤ ਸਿੰਘ ਮਾਨਕਟਲਾ ,ਮਲਕੀਤ ਸਿੰਘ ਢੱਡੇ ਅਤੇ ਦਮਨਜੀਤ ਸਿੰਘ ਬਾਸੀ ਵੱਲੋਂ ਦਿੱਤੇ ਜਾ ਰਹੇ ਵਿਸ਼ੇਸ਼ ਯੋਗਦਾਨ ਦਾ ਵੀ ਜ਼ਿਕਰ ਕੀਤਾ ਗਿਆ ਅਖੀਰ ਚ ਮਾਈਨਿੰਗ ਮੰਤਰੀ ਜਗਰੂਪ ਸਿੰਘ ਬਰਾੜ ਵੱਲੋਂ ਉਕਤ ਐਸੋਸੀਏਸ਼ਨ ਦੇ ਮੈਂਬਰਾਂ ਦੇ ਸਨਮਾਨ ਵਿੱਚ ਇੱਕ ਚਾਹ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਢਾਡੀ ਜਗਦੀਸ ਸਿੰਘ ਵਡਾਲਾ ਦੇ ਜਥੇ ਵੱਲੋ ਵੱਖ ਵੱਖ ਗੁਰੂ ਘਰਾਂ ਚ ਢਾਡੀ ਵਾਰਾਂ ਸੁਣਾਈਆਂ ਗਈਆਂ
Next articleਬਲਦੇਵ ਸਿੰਘ ਢੇਸੀ ਵੱਲੋਂ ਭੀਣ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ