HOME ਬਹੁਜਨ ਸਮਾਜ ਦੀ ਜਿੱਤ ਕਿਉ ਨਹੀਂ ਹੋ ਰਹੀ ? – ਇੱਕ ਵਿਚਾਰ

ਬਹੁਜਨ ਸਮਾਜ ਦੀ ਜਿੱਤ ਕਿਉ ਨਹੀਂ ਹੋ ਰਹੀ ? – ਇੱਕ ਵਿਚਾਰ

5
ਰਾਜ ਕੁਮਾਰ ਬੋਧ

ਸਮਾਜ ਵੀਕਲੀ ਯੂ ਕੇ

 ਰਾਜ ਕੁਮਾਰ ਬੋਧ

ਕੁਦਰਤ ਦਾ ਕਾਨੂੰਨ ਹੈ ਕਿ ਹਮੇਸ਼ਾ ਬਹੁਜਨ ਦੀ ਜਿੱਤ ਹੁੰਦੀ ਹੈ.. ਪਰ ਅਸੀ ਜਿਸ ਬਹੁਜਨ ਦੀ ਗੱਲ ਕਰ ਰਹੇਂ ਹਾਂ, ਉਸ ਦੀ ਜਿੱਤ ਨਹੀਂ ਹੋ ਰਹੀ . ਇਸਦੇ ਕੁਝ ਕਾਰਨ ਹਨ …
ਜਿਸਨੂੰ ਅਸੀ ਬਹੁਜਨ ਸਮਾਜ ਸਮਝਦੇ ਹਾਂ ਅਸਲ ਵਿੱਚ ਉਹ ਜਾਤ-ਪਾਤ ਦੇ ਵਿਚਾਰਾਂ ਵਿੱਚ ਫਸ ਕੇ ਆਪਣੇ ਆਪ ਨੂੰ ਅਲਪ ਸੰਖਿਅਕ ਬਣਾ ਚੁੱਕਾ ਹੈ…

ਦੂਸਰਾ ਹੈ ਡੇਰਾਵਾਦ ਦਾ ਡਰ …
ਡੇਰਿਆ ਵਿੱਚ ਬੈਠੇ ਸਂਤਾਂ ਨੇ ਇਨਸਾਨ ਦੀ ਸੋਚ ਤੋਂ ਕਦੀ ਇਹ ਪਰਦਾ ਚੁਕਣ ਦੀ ਕੋਸ਼ਿਸ ਨਹੀਂ ਕੀਤੀ ਕਿ ਤੁਸੀ ਜਾਤ ਪਾਤ ਦੇ ਇਸ ਕੋਹੜ ਨੂੰ ਖਤਮ ਕਰ ਦਿਓ..

ਕਈ ਡੇਰੇ ਸਤਿਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦਾ ਵੀ ਪ੍ਰਚਾਰ ਕਰਦੇ ਹਨ ਅਤੇ ਸਤਿਗੁ੍ਰੂ ਰਵਿਦਾਸ ਜੀ ਦੇ ਇਹ ਸਬਦ ਹਨ ਕਿ , *ਜਾਤ ਪਾਤ ਕੇ ਫੇਰ ਮੇਂ ਉਲਝ ਰਹੇਂ ਸਭ ਲੋਕ, ਮਨੁੱਖ ਜਾਤ ਕੋ ਖਾ ਰਹਾਂ ਜਾਤ ਪਾਤ ਕਾ ਰੋਗ*
ਭਾਵ ਕਿ ਮਨੁੱਖ ਇੱਕ ਜਾਤ ਹੈ ਅਤੇ ਜੋ ਮਨੁੱਖ, ਮਨੁੱਖ ਹੁੰਦੇ ਹੋਏ ਵੀ ਕਿਸੇ ਹੋਰ ਜਾਤ ਨੂੰ ਆਪਣਾ ਮੰਨਦਾ ਹੈ, ਉਹ ਜਾਤ ਪਾਤ ਦੀ ਬੀਮਾਰੀ ਦਾ ਰੋਗੀ ਹੈ ਅਤੇ ਇਹ ਡੇਰੇ ਉਹਨਾਂ ਦੀ ਉਸ ਬੀਮਾਰੀ ਦਾ ਇਲਾਜ ਨਹੀਂ ਕਰਦੇ ਬਲਕਿ ਉਹ ਜਾਤ ਪਾਤ ਦੀ ਬੀਮਾਰੀ ਨੂੰ ਹੋਰ ਮਜਬੂਤ ਕਰਦੇ ਹਨ, ਜਿਸ ਨਾਲ ਉਸ ਦੀ ਮਾਨਸਿਕਤਾ ਹਮੇਸ਼ਾ ਦੂਸਰੀ ਜਾਤ ਨਾਲ ਲੜਾਈ ਕਰਨ ਵਾਲੀ ਬਣੀ ਰਹਿੰਦੀ ਹੈ। ਜਾਂ ਆਪਣੀ ਜਾਤੀ ਦਾ ਗਰਵ ਕਰਨ ਵਾਲੀ ਬਣੀ ਰਹਿੰਦੀ ਹੈ ਪਰ ਉਹ ਇਹ ਨਹੀਂ ਸੋਚ ਪਾਉਂਦੇ ਕਿ ਜਾਤੀ ਵਿਵਸਥਾ ਹੀ ਉਸ ਦੀ ਗੁਲਾਮੀ ਦਾ ਮੁੱਖ ਬਿੰਦੂ ਹੈ।
ਇਹਨਾਂ ਲੋਕਾਂ ਨੇ ਜਾਤ ਨੂੰ ਵਧਾਉਣ ਲਈ ਸਾਡੇ ਸਤਿਗੁਰਾਂ ਦੀ ਵੀ ਵੰਢ ਕਰ ਦਿੱਤੀ ਹੈ। ਆਪਣੀ ਆਪਣੀ ਜਾਤੀ ਦਾ ਆਪਣਾ ਆਪਣਾ ਗੁਰੂ ਵੀ ਹੈ ਜਦਕਿ ਹਰ ਇੱਕ ਸਤਿਗੁਰੂ ਨੇ ਮਨੁੱਖ ਨੂੰ ਮਨੁੱਖ ਬਣਨ ਤੇ ਜੋਰ ਦਿੱਤਾ ਹੈ। ਜਾਤ ਪਾਤ ਤੋ ਬਿਨਾਂ ਸੰਸਾਰ ਵਿੱਚ ਰਹਿਣ ਤੇ ਜੋਰ ਦਿੱਤਾ ਹੈ।

ਤੀਸਰਾ ਸਾਡੇ ਬਹੁਜਨ ਸਮਾਜ ਦੇ ਲੋਕ ਆਪਣੇ ਆਪ ਨੂੰ ਇਸ ਲਈ ਵੀ ਅਲਪ ਸੰਖਿਅਕ ਬਣਾ ਰਹੇ ਹਨ ਕਿਉਕਿ ਉਹ ਮਨੁੱਖ ਦੁਆਰਾ ਬਣਾਏ ਗਏ ਧਰਮਾਂ ਦੀ ਵੰਡ ਵਿੱਚ ਆ ਚੁੱਕੇ ਹਨ…
ਜਿੱਥੇ ਸਤਿਗੁਰੂ ਰਵਿਦਾਸ ਜੀ ਕਹਿੰਦੇ ਕਿ *ਜਾਤ ਜਾਤ ਮੈਂ ਜਾਤ ਹੈ ਜਿਉ ਕੇਲਨ ਮੈ ਪਾਤ, ਹਿਂਦੂ ਮੁਸਲਮ ਸਿੱਖਨ ਕੀ, ਸਭ ਕੀ ਏਕ ਹੀ ਜਾਤ*
ਭਾਵ ਕਿ ਜਾਤਾਂ ਦੇ ਅੰਦਟ ਜਾਤਾਂ ਹਨ ਜਿਵੇ ਕੇਲੇ ਦੇ ਪੇੜ ਵਿੱਚ ਪੱਤੇ ਅੰਦਰ ਪੱਤੇ ਹੀ ਹੁਂਦੇ ਹਨ । ਸਤਿਗੁਰੂ ਰਵਿਦਾਸ ਜੀ ਇਹ ਸਮਝਾਉਣਾ ਚਾਹੁਂਦੇ ਹਨ ਕਿ ਹਿੰਦੂ, ਮੁਸਲਿਮ, ਸਿੱਖ, ਇਸਾਈ ਧਰਮ ਦੇ ਸਾਰੇ ਇਨਸਾਨਾਂ ਦੀ ਇੱਕ ਹੀ ਜਾਤ ਹੈ.. ਕੋਈ ਵੱਖਰਾ ਨਹੀ ਹੈ.. ਤੁਸੀ ਸਭ ਇੱਕ ਹੀ ਹੋ।
ਪਰ ਸਭ ਧਰਮਾਂ ਵਿੱਚ ਵੰਡੇ ਹੋਏ ਇਨਸਾਨ ਆਪਣੇ ਆਪ ਨੂੰ ਇਹਨਾਂ ਉਪਰੋਕਤ ਧਰਮਾਂ ਚੋ ਵੀ ਆਪਣੇ ਆਪ ਨੂੰ ਇੱਕ ਧਰਮ ਦਾ ਮੰਨ ਚੁੱਕੇ ਹਨ ਅਤੇ ਪੀੜੀ ਦਰ ਪੀੜੀ ਉਸ ਧਰਮ ਵਿੱਚ ਫਸੇ ਰਹਿਂਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਇਹ ਧਰਮ ਪ੍ਰਮਾਤਮਾ, ਖੁਦਾ, ਅੱਲਾਂ, ਈਸਵਰ ਨੂੰ ਮਿਲਣ ਦਾ ਰਾਸਤਾ ਹੈ। ਪਰ ਉਹ ਇਹ ਹੀਂ ਸਮਝ ਪਾਉਂਦੇ ਕਿ ਉਹ ਇਹਨਾਂ ਧਰਮਾਂ ਦੀ ਆਪਸੀ ਲੜਾਈ ਦੀ ਚੱਕੀ ਵਿੱਚ ਪਿਸ ਰਹੇਂ ਹਨ ਜਿਸ ਪ੍ਰਕਾਰ ਸਤਿਗੁਰੂ ਕਬੀਰ ਸਾਹਿਬ ਜੀ ਦੇ ਸਬਦ ਹਨ ਕਿ *ਚਲਤੀ ਚੱਕੀ ਦੇਖ ਕੇ, ਗਿਆ ਕਬੀਰਾਂ ਰੋਏ, ਦੋ ਪਾਟਨ ਕੇ ਵੀਚ ਮੈਂ ਸਾਬਤ ਬਚਾ ਨਾ ਕੋਇ*

ਭਾਵ ਕਿ ਕਬੀਰ ਸਾਹਿਬ ਹੀ ਨੂੰ ਇਹ ਗਿਆਨ ਹੋ ਗਿਆ ਕਿ ਜੋ ਵੀ ਮਨੁੱਖ 2 ਪੱਥਰਾਂ ਵਾਂਗ ਧਰਮਾਂ ਜਾਂ ਜਾਤਾਂ ਦੇ ਵਿੱਚ ਪਿਸੇ ਗਾ, ਉਹ ਸਾਬਤ ਨਹੀਂ ਬਚ ਸਕੇਗਾ, ਕਾਲ ਦੇ ਫੇਰ ਵਿੱਚ ਪੀਸ ਹੋ ਜਾਵੇਗਾ।
ਅੱਜ ਦਾ ਮਨੁੱਖ ਇਸ ਤਰ੍ਹਾਂ ਹੀ ਧਰਮਾਂ ਦੀ ਲੜਾਈ ਵਿੱਚ ਪੀਸ ਹੋ ਰਿਹਾ ਹੈ ਅਤੇ ਆਪਣੇ ਬੁੱਧੀਜੀਵੀ ਮਹਾਂਪੁਰਸ਼ਾ ਦੀ ਗੱਲ ਨੂੰ ਸਮਝਣ ਦੀ ਹਿੰਮਤ ਹੀ ਨਹੀਂ ਕਰਦਾ।

ਤਥਾਗਤ ਬੁੱਧ ਨੇ ਮਨੁੱਖ ਦੇ ਕਲਿਆਣ ਲਈ ਉਸ ਨੂੰ ਕਿਸੇ ਧਰਮ ਵਿੱਚ ਨਹੀਂ ਬੰਨਿਆ ਬਲਕਿ ਇਹ ਕਿਹਾ ਕਿ *ਆਪਣੇ ਦੁੱਖਾਂ ਨੂੰ ਪਹਿਚਾਣੋ ਅਤੇ ਇਹ ਵੀ ਪਹਿਚਾਣੋ ਕਿ ਇਹ ਦੁੱਖ ਕੋਣ ਪੈਦਾ ਕਰਦਾ ਹੈ??*
*ਦੁੱਖ ਦਾ ਕੀ ਕਾਰਨ ਹੈ ਅਤੇ ਇਸ ਨੂੰ ਖਤਮ ਕਰਨ ਲਈ ਕੀ ਕਰਨਾ ਚਾਹੀਦਾ ਹੈ ??*

ਪਰ ਅੱਜ ਦਾ ਮਨੁੱਖ ਆਪਣੀ ਜਾਤੀ ਅਤੇ ਰੀਤੀ ਰਿਵਾਜਾਂ ਨਾਲ ਇੰਨਾ ਜੁੜ ਗਿਆ ਹੈ ਕਿ ਉਹ ਬੁੱਧ ਦੀਆ ਇਹਨਾਂ ਸਿੱਖਿਆਵਾਂ ਨੂੰ ਪੜ੍ਹਨਾ-ਸੁਣਨਾ ਵੀ ਪਸੰਦ ਨਹੀਂ ਕਰਦਾ ਕਿਉਕਿ ਤਥਾਗਤ ਬੁੱਧ ਕਹਿੰਦੇ ਹਨ ਕਿ ਮਨੁੱਖ ਆਪਣੇ ਦੁੱਖ ਆਪ ਹੀ ਪੈਦਾ ਕਰਦਾ ਹੈ ਅਤੇ ਇਹਨਾਂ ਦਾ ਖਾਤਮਾ ਵੀ ਮਨੁੱਖ ਖੁਦ ਹੀ ਕਰ ਸਕਦਾ ਹੈ ਜਦਕਿ ਬਾਬੇ, ਡੇਰੇ ਮਨੁੱਖ ਨੂੰ ਇਹ ਸਮਝਾ ਰਹੇ ਹਨ ਕਿ ਤੇਰੇ ਦੁੱਖ ਇਸ ਲਈ ਹਨ ਕਿ ਤੁੰ ਛੋਟੀ ਜਾਤ ਵਿੱਚ ਪੈਦਾ ਹੋਇਆ ਹੈ, ਪਿਛਲੇ ਜਨਮਾਂ ਦੇ ਦੁੱਖ ਭੋਗ ਰਿਹਾ ਹੈ ਅਤੇ ਪੂਰਨ ਪ੍ਰਮਾਤਮਾ ਜਾਂ ਗੁਰੂ ਤੇਰੇ ਦੁੱਖਾਂ ਦਾ ਨਾਂਸ ਕਰੇਗਾ॥ ਬਸ ਤੂੰ ਡੇਰੇ ਆੳਂਦਾ ਰਹਿ ਅਤੇ ਡੇਰੇ ਪ੍ਰਤੀ ਆਪਣੀ ਪੂਰਨ ਸਰਧਾ ਰੱਖੀ। ਤੇਰੇ ਦੁੱਖ ਜਰੂਰ ਠੀਕ ਹੋਣਗੇ। ਮਰਨ ਤੋਂ ਬਾਅਦ ਤੈਨੁੰ ਸਵਰਗ ਮਿਲੇਗਾ.. (ਆਦਿ)। ਪਰ ਇਹ ਮਨੁੱਖ ਸਤਿਗੁਰੂ ਰਵਿਦਾਸ ਜੀ ਦੀ ਇਹ ਗੱਲ ਵੀ ਨਹੀਂ ਸਮਝ ਰਿਹਾ ਜਿੱਥੇ ਗੁਰੂ ਜੀ ਕਹਿੰਦੇ ਹਨ ਕਿ *ਮਾਧੋ ਅਵਿਦਿਆ ਹਿੱਤ ਕੀਨ, ਵਿਵੇਕ ਦੀਪ ਮਲੀਨ* ਕਿ ਅਗਿਆਨ ਨਾਲ ਪਿਆਰ ਕਰਨ ਕਰਕੇ ਤੇਰੇ ਵਿਵੇਕ ਭਾਵ ਸਮਝ ਤੇ ਪਰਦਾ ਪੈ ਚੁੱਕਾ ਹੈ। ਮਨੁੱਖ ਇਹ ਸਮਝ ਹੀ ਨਹੀਂ ਪਾ ਰਿਹਾ ਕਿ ਡੇਰਿਆ, ਬਾਬਿਆ, ਗੁਰੂ ਪ੍ਰਤੀ ਅੰਨੀ ਸਰਧਾ ਰੱਖਣ ਨਾਲ ਉਸ ਦੇ ਕਿੰਨੇ ਦੁੱਖ ਦੂਰ ਹੋ ਗਏ? ਅੱਜ ਵੀ ਸਾਰੇ ਗੁਲਾਮ ਹੀ ਹਨ। ਦੁੱਖੀ ਹੀ ਹਨ।

ਪਰ ਇਸ ਤੇ ਵਿਚਾਰ ਕਰਨ ਲਈ ਉਸ ਕੋਲ ਬੁੱਧ ਭਾਵ ਗਿਆਨ ਹੀ ਨਹੀਂ ਹੈ॥ ਕਿਉਕਿ ਉਹਨਾਂ ਗਿਆਨ ਭਾਵ ਬੁੱਧ ਨਾਲ ਤਾਂ ਮਨ ਵਿੱਚ ਬਹੁਤ ਜਿਆਦਾ ਨਫਰਤ ਪਾਲੀ ਹੋਈ ਹੈ। ਉਹ ਨਫਰਤ ਦੀ ਅੱਗ ਉਸ ਨੂੰ ਅੰਦਰੋ ਅੰਦਰੀ ਸਾੜੀ ਜਾ ਰਹੀ ਹੈ ਅਤੇ ਇਹ ਮਨੁੱਖ ਅਗਿਆਨ ਦੀ ਸਰਣ ਪ੍ਰਾਪਤ ਕਰ ਕੇ ਸੋਚਦਾ ਹੈ ਕਿ ਬੁੱਧ ਗਿਆਨ ਨੂੰ ਸਮਝਣ ਵਾਲੇ ਲੋਕ ਹੀ ਉਸ ਦੇ ਦੁਸ਼ਮਣ ਹਨ। ਜਿਸ ਪ੍ਰਕਾਰ ਹਨੇਰਾ ਸਮਝਦਾ ਹੈ ਕਿ ਮੇਰਾ ਦੁਸ਼ਮਣ ਪ੍ਰਕਾਸ਼ ਹੈ। ਪ੍ਰਕਾਸ਼ ਕਾਰਨ ਹਨੇਰੇ ਦੀ ਮੋਜਦੂਗੀ ਖਤਮ ਹੋ ਜਾਂਦੀ ਹੈ ਪਰ ਪ੍ਰਕਾਸ਼ ਕਦੇ ਵੀ ਹਨੇਰੇ ਨੂੰ ਆਪਣਾ ਦੁਸ਼ਮਣ ਨਹੀਂ ਸਮਝਦਾ।

ਅੱਜ ਵੀ ਇਹ ਡੇਰੇ ਮਨੁੱਖ ਨੂੰ ਹਨੇਰੇ ਨਾਲ ਪਿਆਰ ਕਰਨਾ ਸਿਖਾ ਰਹੇ ਹਨ ਅਤੇ ਮਨੁੱਖ ਨੂੰ ਮਨੁੱਖ ਨਾਲੋ ਤੋੜਨ ਲਈ ਨਵੇਂ ਨਵੇਂ ਧਰਮਾਂ ਦੇ ਚੱਕਰ ਵਿੱਚ ਫਸਾ ਰਹੇ ਹਨ ਕਿ ਕਦੀ ਇੱਕ ਨਾ ਹੋ ਸਕਣ।

ਬਾਬਾ ਸਾਹਿਬ ਜੀ ਨੇ ‘ਜਾਤ ਪਾਤ ਦਾ ਬੀਜ ਨਾਸ਼’ ਕਿਤਾਬ ਲਿਖ ਕੇ ਇਹ ਹੀ ਸੁਨੇਹਾ ਦਿੱਤਾ ਹੈ ਕਿ ਸਾਨੂੰ ਸਭ ਨੂੰ ਇਸ ਜਾਤ ਪਾਤ ਦੇ ਬੀਜ ਦਾ ਨਾਸ਼ ਕਰਨਾ ਚਾਹੀਦਾ ਹੈ ਅਤੇ ਬੁੱਧ ਸਿੱਖਿਆਵਾਂ ਨੂੰ ਜਾਨਣਾ ਚਾਹੀਦਾ ਹੈ ਅਤੇ ਆਚਰਣ ਤੇ ਉਤਾਰਨਾ ਚਾਹੀਦਾ ਹੈ॥ ਲੋਕ ਭਲਾਈ ਦੇ ਕੰਮਾਂ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ॥
ਬਾਬਾ ਸਾਹਿਬ ਜੀ ਦੀ ਅੰਤਿਮ ਇਛਾ ਇਹ ਹੀ ਸੀ ਕਿ ਸਾਰੇ ਬੁੱਧ ਧੰਮ ਨੂੰ ਹੀ ਸਵਿਕਾਰ ਕਰਨ ਅਤੇ ਇਹ ਦੇਸ਼ ਬੋਧਮਈ ਦੇਸ਼ ਬਣ ਜਾਵੇ ਕਿਉਕਿ ਤਥਾਗਤ ਸੱਮਿਅਕ ਸਮਬੁੱਧ ਇਸ ਦੇਸ਼ ਵਿੱਚ ਪੈਦਾ ਹੋਏ ਅਤੇ ਉਹਨਾਂ ਦੀਆ ਸਿੱਖਿਆਵਾਂ ਮਨੁੱਖ ਦੇ ਪੂਰੇ ਕਲਿਆਣ ਲਈ ਹੀ ਹਨ॥
ਸੋ ਸਭ ਧੰਮ ਬੰਧੂਆ ਨੂੰ ਜਾਤ ਪਾਤ ਵਹੀਨ ਧੰਮ ਹੀ ਸਵਿਕਾਰ ਕਰਨਾ ਚਾਹੀਦਾ ਹੈ ਜੋ ਬਾਬਾ ਸਾਹਿਬ ਜੀ ਵੀ ਸਾਨੂੰ ਸਮਝਾ ਗਏ ਹਨ॥

ਸਭ ਲਈ ਮੰਗਲ ਮੈਤਰੀ
ਰਾਜ ਕੁਮਾਰ ਬੋਧ (ਨਕੋਦਰ)

Previous articleJustice Stifled in Lakhimpur Kheri, UP