HOME ਬੋਧੀ ਭਾਈਚਾਰੇ ਦੇ ਆਗੂਆਂ ਨੇ ਡੀਸੀ ਸਾਹਿਬ ਦੀ ਰਿਹਾਇਸ਼ ‘ਤੇ ਮੈਮੋਰੰਡਮ ਦਿੱਤਾ

ਬੋਧੀ ਭਾਈਚਾਰੇ ਦੇ ਆਗੂਆਂ ਨੇ ਡੀਸੀ ਸਾਹਿਬ ਦੀ ਰਿਹਾਇਸ਼ ‘ਤੇ ਮੈਮੋਰੰਡਮ ਦਿੱਤਾ

5
ਫੋਟੋ ਤੇ ਵੇਰਵਾ-ਮਹਿੰਦਰ ਰਾਮ ਫੁੱਗਲਾਣਾ

 ਜਲੰਧਰ   (ਸਮਾਜ ਵੀਕਲੀ)   (ਪਰਮਜੀਤ ਜੱਸਲ)– ਬੋਧੀ ਭਾਈਚਾਰੇ ਦੇ ਆਗੂਆਂ ਅਤੇ ਬੁੱਧੀਜੀਵੀਆਂ ਵੱਲੋਂ ਇੱਕ ਵਫਦ ਮਾਨਯੋਗ ਵਰਜੀਤ ਸਿੰਘ ਡੀਸੀ ਜਲੰਧਰ ਜੀ ਨੂੰ ਉਨਾਂ ਦੀ ਰਿਹਾਇਸ਼ ‘ਤੇ ਇੱਕ ਮੈਮੋਰੰਡਮ ਦਿੱਤਾ ਗਿਆ।ਜਿਸ ‘ਚ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੋਂ ਮੰਗ ਕੀਤੀ ਗਈ ਕਿ ਬੁੱਧ ਪੂਰਨਿਮਾ ਦੀ ਪੰਜਾਬ ਵਿੱਚ ਗਜ਼ਟਿਡ ਛੁੱਟੀ ਕੀਤੀ ਜਾਵੇ ਅਤੇ ਘੱਟ ਗਿਣਤੀ ਕਮਿਸ਼ਨ ਪੰਜਾਬ ਵਿੱਚ ਬੋਧੀਆਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ, ਹੁਸਨ ਲਾਲ ਬੌਧ,ਚੰਚਲ ਬੌਧ, ਮੁੰਨਾ ਲਾਲ ਬੌਧ, ਬਿੰਜੀ ਕੁਮਾਰ ਬੌਧ ਅਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬਹੁਜਨ ਸਮਾਜ ਦੀ ਜਿੱਤ ਕਿਉ ਨਹੀਂ ਹੋ ਰਹੀ ? – ਇੱਕ ਵਿਚਾਰ
Next articleਅਲਬਰਟਾ ਤੋਂ ਲਾਪਤਾ ਦੋ ਬੱਚਿਆਂ ਦੇ ਬੀ.ਸੀ. ਵਿੱਚ ਹੋਣ ਦਾ ਸ਼ੱਕ, ਪੁਲਿਸ ਨੇ ਮੰਗੀ ਲੋਕਾਂ ਦੀ ਮਦਦ