(ਸਮਾਜ ਵੀਕਲੀ)
ਕਰ ਗਏ ਕਬਜ਼ਾ ਹਰ ਥਾਵੇਂ ਹੁਸ਼ਿਆਰ ਖੜ੍ਹੇ।
ਹੱਕਾਂ ਵਾਲੇ ਹੱਕਾਂ ਲਈ ਲਾਚਾਰ ਖੜ੍ਹੇ।
ਡਰ ਲੱਗਦਾ ਹੈ ਆਪਿਸ ਵਿੱਚ ਵੀ ਬੋਲਣ ਤੋਂ,
ਗਲੀ ਚੁਰਾਹੇ ਮੋੜ ਉੱਤੇ ਲੱਠਮਾਰ ਖੜ੍ਹੇ।
ਵੇਚਣ ਲਾਇਆ ਹੋਇਆ ਜਿਹਨਾਂ ਭਾਰਤ ਨੂੰ,
ਬਣਕੇ ਉਹ ਰਖਵਾਲੇ ਸਰੇ ਬਜ਼ਾਰ ਖੜ੍ਹੇ।
ਲੋਥ ਜਿਹਨਾਂ ਦੀ ਆਉਂਦੀ ਲਿਪਟ ਤਿਰੰਗੇ ਵਿੱਚ,
ਉਹਨਾਂ ਨੂੰ ਉਹ ਦੱਸਦੇ ਪਏ ਗੱਦਾਰ ਖੜ੍ਹੇ।
ਇਸ ਤੋਂ ਵਧਕੇ ਆਉਣਾ ਦਸਦੇ ਕਲਯੁਗ ਕੀ,
ਭੇਸ਼ ਫਕੀਰੀ ਪਹਿਨੀ ਹੈ ਵਿਭਚਾਰ ਖੜ੍ਹੇ।
ਹਾੱਸਾ ਆਉਂਦਾ ਇਹਨਾਂ ਦੀ ਇਸ ਹਰਕਤ ਤੋਂ,
ਬਾਤ ਅਣਖ਼ ਦੀ ਪਾਉਂਦੇ ਨੇ ਮੁਰਦਾਰ ਖੜ੍ਹੇ।
ਬਣ ਜਾਂਦਾ ਉਹ ਕਾਰਣ ਸਦਾ ਤਬਾਹੀ ਦਾ,
‘ਬੋਪਾਰਾਏ’ ਜਿੱਥੇ ਵੀ ਹੰਕਾਰ ਖੜ੍ਹੇ।
ਭੁਪਿੰਦਰ ਸਿੰਘ ਬੋਪਾਰਾਏ ਸੰਗਰੂਰ
ਸੰਪਰਕ 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly