“ਰਾਜਪੁਰਾ ਸਮੇਤ ਪਟਿਆਲਾ ਚੋਂ ਸੈਂਕੜੇ ਆਪ ਕਾਰਕੁਨਾਂ ਨੇ ਦਿੱਲੀ ਮਹਾਰੈਲੀ ਵਿਚ ਲਿਆ ਹਿੱਸਾ”

 ਪਟਿਆਲਾ/ਬਲਬੀਰ ਸਿੰਘ ਬੱਬੀ –ਕੇਂਦਰ ਵਿਚਲੀ ਭਾਜਪਾ ਦੀ ਮੋਦੀ ਸਰਕਾਰ ਨੇ ਸਮੁੱਚੇ ਦੇਸ਼ ਵਿੱਚ ਹੀ ਆਪਣੇ ਸਿਆਸੀ ਵਿਰੋਧੀਆਂ ਦੇ ਨਾਲ ਸਰਕਾਰੀ ਏਜੰਸੀਆਂ ਤੋਂ ਬਹੁਤ ਹੀ ਬੁਰਾ ਸਲੂਕ ਕੀਤਾ ਜਾ ਰਿਹਾ ਹੈ ਅਨੇਕਾਂ ਰਾਜਨੀਤਿਕ ਆਗੂਆਂ ਨੂੰ ਪੀੜੀ ਸੀਬੀਆਈ ਹੋਰ ਸਰਕਾਰੀ ਏਜੰਸੀਆਂ ਦੁਆਰਾ ਗਿਰਫਤਾਰ ਕੀਤਾ ਜਾ ਰਿਹਾ ਹੈ
ਕੇਂਦਰ ਸਰਕਾਰ ਦੁਆਰਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਨੇਤਾਵਾਂ ਦੀ ਕੀਤੀ ਗ੍ਰਿਫਤਾਰੀ ਦੇ ਵਿਰੋਧ ਵਿਚ ਦਿੱਲੀ ਵਿਖੇ “ਇੰਡਿਆ ਗੱਠਜੋੜ” ਵੱਲੋ ਮਹਾਰੈਲੀ ਕੀਤੀ ਗਈ ਜਿਸ ਵਿੱਚ ਰਾਜਪੁਰਾ ਸਮੇਤ ਪਟਿਆਲਾ ਤੋਂ  ਸੈਂਕੜੇ ਆਪ ਕਾਰਕੁਨਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਸੂਬਾ ਜੁਆਇੰਟ ਸਕੱਤਰ ਤੇ ਸੂਬਾ ਮੀਤ ਪ੍ਰਧਾਨ ਐਸ ਸੀ ਵਿੰਗ ਪੰਜਾਬ ਅਮਰੀਕ ਸਿੰਘ ਬੰਗੜ, ਸਵਰਨ ਸਿੰਘ ਸਾਂਪਲਾ ਸੂਬਾ ਪ੍ਰਧਾਨ ਸਾਬਕਾ ਕਰਮਚਾਰੀ ਵਿੰਗ, ਜੇ.ਪੀ.ਸਿੰਘ ਸੂਬਾ ਜੁਆਇੰਟ ਸਕੱਤਰ ਅਤੇ ਚੇਅਰਮੈਨ ਟੈਕਨੀਕਲ ਬੋਰਡ, ਕੁਲਦੀਪ ਸਿੰਘ ਜ਼ਿਲ੍ਹਾ ਵਿੰਗ ਪ੍ਰਧਾਨ ਪਟਿਆਲਾ, ਅਮਨਦੀਪ ਜੌਲੀ ਜ਼ਿਲ੍ਹਾ ਮੀਤ ਪ੍ਰਧਾਨ ਐਸ ਸੀ ਵਿੰਗ ਪਟਿਆਲਾ, ਪ੍ਰੀਤਮ ਸਿੰਘ ਕੌਰਜੀਵਾਲਾ,ਮਨਦੀਪ ਸਿੰਘ ਜੌਲਾ , ਸੂਬੇਦਾਰ ਕੁਲਦੀਪ ਸਿੰਘ ਜ਼ਿਲ੍ਹਾ ਜੁਆਇੰਟ ਸਕੱਤਰ, ਦਵਿੰਦਰ ਮੱਟੂ, ਰੁਪਿੰਦਰ ਸਿੰਘ ਡਿੰਪਾ, ਜਸਪ੍ਰੀਤ ਸਿੰਘ ਮਨਵੀਰ ਬਲਜਿੰਦਰ ਸਿੰਘ ਸਰਾਓ ਸਮੇਤ ਵਿੰਗ ਦੇ ਸੈਂਕੜੇ ਅਹੁੱਦੇਦਾਰਾ ਨੇ ਹਿੱਸਾ ਲਿਆ।  ਲੇਖਕ ਅਤੇ ਆਪ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਇੱਕ ਚੰਗੇ ਸਮਾਜ, ਲੋਕਤੰਤਰ ਅਤੇ ਦੇਸ਼ ਲਈ ਜੰਗ ਜਾਰੀ ਰਹੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKerala clergy asks Muslims to skip Umrah, leisure trip for April 26
Next articlePension proposed for elderly inmates of West Bengal’s open correctional homes