‘ਜਨਮ ਦਿਹਾੜਾ ਕਾਂਸ਼ੀ ਵਿਚ’ ਲੈ ਕੇ ਹਾਜ਼ਰ ਹੋਏ ਦਿਲਰਾਜ ਤੇ ਨੀਲਮ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗੋਇਲ ਮਿਊਜਿਕ ਅਤੇ ਬਿੱਲ ਬਸਰਾ ਕੈਨੇਡਾ ਦੀ ਪੇਸ਼ਕਸ਼ ਜਨਮ ਦਿਹਾੜਾ ਕਾਂਸ਼ੀ ਵਿਚ ਟਰੈਕ ਲੈ ਕੇ ਗਾਇਕ ਦਿਲਰਾਜ ਤੇ ਨੀਲਮ ਹਾਜ਼ਰ ਹੋਏ ਹਨ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਜੋੜੀ ਦਿਲਰਾਜ ਤੇ ਨੀਲਮ ਨੇ ਦੱਸਿਆ ਕਿ ਇਸ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਰਿਲੀਜ਼ ਕਰ ਦਿੱਤਾ ਗਿਆ ਹੈ।

ਇਸ ਟਰੈਕ ਦੇ ਲੇਖਕ ਤੇ ਪੇਸ਼ਕਾਰ ਬਿੱਲ ਬਸਰਾ ਕੈਨੇਡਾ ਹਨ, ਜਦਕਿ ਇਸ ਦਾ ਸੰਗੀਤ ਟੀ ਐਸ ਟੀਰ ਅਤੇ ਵੀਡੀਓ ਮੁਨੀਸ਼ ਠੁਕਰਾਲ ਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼੍ਰੀ ਬਿੱਲ ਬਸਰਾ ਉਕਤ ਗਾਇਕ ਜੋੜੀ ਦਾ ਇਕ ਟਰੈਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਪੇਸ਼ ਕਰ ਚੁੱਕੇ ਹਨ। ਉਕਤ ਜੋੜੀ ਨੇ ਦੱਸਿਆ ਕਿ ਇਸ ਟਰੈਕ ਦੀ ਲਾਂਚਿੰਗ ਜਲਦ ਹੀ ਕਰ ਦਿੱਤੀ ਜਾਵੇਗੀ। ਉਹ ਸ਼੍ਰੀ ਹਰਮੇਸ਼ ਰੰਗੀਲਾ, ਨਰਿੰਦਰ ਖੇੜਾ ਕੈਨੇਡਾ ਤੇ ਹੈਰੀ ਬਸਰਾ ਕੈਨੇਡਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ।

Previous articleਟੈਂਟ ਦੇ ਖਰੀਦੇ ਸਮਾਨ ਦਾ ਮਹਾਪੁਰਸ਼ਾਂ ਕੀਤਾ ਉਦਘਾਟਨ
Next articleMamata is ‘Islamic terrorist’: UP Minister