ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਮਿਤੀ 9-02-2026 ਦਿਨ ਸੋਮਵਾਰ ਨੂੰ ਕ੍ਰਾਂਤੀਕਾਰੀ ਇਨਕਲਾਬੀ ਸੋਚ ਦੇ ਪਹਿਰੇਦਾਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਸੱਲ੍ਹ ਖ਼ੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਬੁੱਕ ਸਟਾਲ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਲਈ, ਨੌਜਵਾਨਾ ਲਈ ਅਤੇ ਬਜ਼ੁਰਗਾਂ ਦੇ ਲਈ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਬੰਧੀ ਜਾਣਕਾਰੀ, ਬਾਬਾ ਸਾਹਿਬ ਡਾ ਅੰਬੇਡਕਰ ਜੀ, ਸਾਹਿਬ ਕਾਸ਼ੀ ਰਾਮ ਜੀ, ਸਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਸਬੰਧੀ ਜਾਣਕਾਰੀ ਅਤੇ ਉਨ੍ਹਾਂ ਮਹਾਂਨ ਰਹਿਬਰਾਂ ਦੇ ਮਿਸ਼ਨ ਸਬੰਧੀ ਜਾਣਕਾਰੀ ਭਰਪੂਰ ਲਿਟਰੇਚਰ ਲੈਕੇ ਸੁਖਵਿੰਦਰ ਲੰਗੇਰੀ ਜੀ ਹਾਜ਼ਰ ਰਹੇ ਇਨ੍ਹਾਂ ਕੋਲ ਤਰਕਸ਼ੀਲ, ਤਰਕਵਾਦੀ ਅਤੇ ਵਿਗਿਆਨਕ ਵਿਚਾਰਾਂ ਨੂੰ ਸਹੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ ਜੋਂ ਇਹ ਤਸੱਲੀ ਬਖਸ਼ ਕਰ ਰਹੇ ਹਨ ਇਸ ਲਈ ਨੰਬਰਦਾਰ ਚਰਨਜੀਤ ਸੱਲ੍ਹਾਂ ਨੇ ਸੁਖਵਿੰਦਰ ਲੰਗੇਰੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਪਰਮਜੀਤ ਸਿੰਘ, ਦਵਿੰਦਰ ਕੁਮਾਰ ਬੰਗਾ, ਅਜੇ ਕੁਮਾਰ, ਨਰਿੰਦਰ ਕੁਮਾਰ ਬੰਗਾ,ਜੋਗਾ ਰਾਮ ਅਤੇ ਹਰਭਜਨ ਸਿੰਘ ਬੈਂਸ ਵੀ ਇਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



