ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਭਾਰਤੀ ਕਮਿਊਨਿਸਟ ਪਾਰਟੀ( ਮਾਰਕਸਵਾਦੀ – ਲੈਨਿਨਵਾਦੀ ) ਨਿਊ ਡੈਮੋਕਰੇਸੀ ਵਲੋਂ 13 ਅਪ੍ਰੈਲ ਨੂੰ ਦਿਨ ਸਮੇਂ ਪਿੰਡ ਸ਼ਹਾਬਪੁਰ ਵਿਖੇ ਇਨਕਲਾਬੀ ਨਾਟਕ ਕਰਵਾਏ ਜਾ ਰਹਿ ਹਨ।ਇਸ ਸਬੰਧੀ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦਗਾਰ ਉੱਤੇ ਮੀਟਿੰਗ ਕੀਤੀ ਗਈ।ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਲੋਕ ਕਲਾ ਮੰਚ ਮੰਡੀ ਮੁੱਲਾਂ ਪੁਰ ਦੀ ਨਾਟਕ ਟੀਮ ਨਾਟਕ ਪੇਸ਼ ਕਰੇਗੀ।ਇਹ ਨਾਟਕ ਦਿਨੇ 11 ਵਜੇ ਸ਼ੁਰੂ ਹੋਣਗੇ।ਇਸ ਮੌਕੇ ਪਾਰਟੀ ਆਗੂ ਮੌਜੂਦਾ ਕੌਮੀ ਅਤੇ ਕੌਮਾਂਤਰੀ ਹਾਲਤਾਂ ਉੱਤੇ ਵਿਚਾਰ ਪਰਗਟ ਕਰਨਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



