(ਸਮਾਜ ਵੀਕਲੀ) ਭਗਤ ਸਿੰਘ ਸੀ, ਚਿੰਤਕ ਅਤੇ ਸ਼ਹੀਦ ਇਨਕਲਾਬ ਦਾ,ਭਾਰਤ ਦੀ ਆਜ਼ਾਦੀ ਲਈ,ਜਬਰ ਜੁਲਮ ਵਿਰੁੱਧ ਲੜਿਆ।ਫਿਕਰ ਸੀ ਉਸਨੂੰ ਅੰਗਰੇਜਾਂ ਤੇ ਪਿੱਠੂਆਂ ਤੋਂ ਬਾਅਦ ਦਾ।ਧਰਮ, ਜਾਤ,ਲਿੰਗ,ਕਿਸੇ ਵੀ ਪੱਧਰ ਤੇ ਨਾ ਹੋਵੇ ਵਿਤਕਰਾ,ਲੁੱਟ-ਖਸੁੱਟ ਤੋਂ ਹੋਵੇ ਛੁਟਕਾਰਾ,ਆਦਮੀ ਆਮ ਦਾ।ਆਜ਼ਾਦੀ ਤੋਂ ਪਹਿਲਾਂ,ਜਿਹੜੀਆਂ ਤਾਕਤਾਂ ਸਨ, ਵਿਰੋਧੀ ਉਸ ਦੀਆਂ,ਉਹੀ 23 ਮਾਰਚ, 28 ਸਤੰਬਰ ਨੂੰ, ਹਾਰ ਪਾ ਕੇ ਬੁੱਤਾਂ ਤੇ, ਝੂਠੇ ਭਾਸ਼ਣ ਝਾੜਦੀਆਂ। ਹੁਣ ਬਰਤਾਨਵੀ ਸਰਕਾਰ ਤੋਂ ਵੀ, ਸਖਤ ਲੋਕ ਵਿਰੋਧੀ ਕਾਨੂੰਨ,ਚੰਗੇ ਭਲੇ ਜਨਤਕ, ਅਦਾਰਿਆਂ ਨੂੰ,ਵੀ ਵਿਗਾੜਦੀਆਂ। ਕਹਿੰਦੇ ਚੋਰ ਚੋਰੀ ਤੋਂ ਜਾਵੇ, ਹੇਰਾ-ਫੇਰੀ ਤੋਂ ਨਾ ਜਾਵੇ,ਅਖਾਣ ਇਨ੍ਹਾਂ ਤੇ ਪੂਰਾ ਢੁੱਕਦਾ ਕਹਾਵੇ। ਬੁਨਿਆਦੀ ਸਹੂਲਤਾਂ ਨੂੰ ਤਰਸਦੇ ਲੋਕ,ਆਮ ਆਦਮੀ ਵਿਦੇਸ਼ ਜਾਣ ਦੇ ਰੋਣੇ ਰੋਵੇ।ਸੁਮੀਤ ਸਿੰਘ ਪ੍ਰੀਤਲੜੀ,ਦੇਵੇ ਹੋਕਾ,ਸੰਗਠਿਤ ਹੋਣ ਦਾ,ਅਗਾਂਹਵਧੂ ਜਮਹੂਰੀ ਤਾਕਤਾਂ ਨੂੰ ਅੱਗੇ ਆਉਣ ਦਾ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ, ਸੁਪਨਿਆਂ ਨੂੰ ਸੱਚ ਦੀ ਪਾਣ ਚੜ੍ਹਾਉਣ ਦਾ।ਯਾਦ ਕਰਨ ਭਾਰਤਵਾਸੀ ਉਹਨਾਂ ਸ਼ੇਰਾਂ ਨੂੰ,ਮੁੱਲ ਪਵੇ ਉਹਨਾਂ ਦੇ ਸ਼ਹੀਦੀਆਂ ਪਾਉਣ ਦਾ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ,ਜ਼ਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ। ਫੋਨ ਨੰਬਰ : 9878469639
https://play.google.com/store/apps/details?id=in.yourhost.samaj