ਅਮਰੀਕਾ ਦੇ ਸਕੂਲ ’ਚ 15 ਸਾਲ ਦੇ ਵਿਦਿਆਰਥੀ ਨੇ ਗੋਲੀਆਂ ਚਲਾ ਕੇ ਤਿੰਨ ਬੱਚਿਆਂ ਦੀ ਹੱਤਿਆ ਕੀਤੀ, 6 ਜ਼ਖ਼ਮੀ

ਆਕਸਫੋਰਡ ਟਾਊਨਸ਼ਿਪ (ਅਮਰੀਕਾ) (ਸਮਾਜ ਵੀਕਲੀ) : ਅਮਰੀਕਾ ਦੇ ਮਿਸ਼ੀਗਨ ਹਾਈ ਸਕੂਲ ਵਿੱਚ 15 ਸਾਲਾ ਵਿਦਿਆਰਥੀ ਨੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਓਕਲੈਂਡ ਕਾਊਂਟੀ ਦੇ ਅੰਡਰਸ਼ੈਰਿਫ (ਕਾਨੂੰਨ ਲਾਗੂ ਕਰਨ ਵਾਲੇ) ਮਾਈਕ ਮੈਕਕੇਬ ਨੇ ਦੱਸਿਆ ਕਿ ਉਹ ਆਕਸਫੋਰਡ ਟਾਊਨਸ਼ਿਪ ਦੇ ਆਕਸਫੋਰਡ ਹਾਈ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੇ ਮਕਸਦ ਨੂੰ ਨਹੀਂ ਜਾਣਦੇ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਪਾਸੋਂ ਆਟੋਮੈਟਿਕ ਬੰਦੂਕ ਬਰਾਮਦ ਕਰ ਲਈ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੰਡਨ ਤੇ ਨੀਦਰਲੈਂਡਜ਼ ਤੋਂ ਆੲੇ ਚਾਰ ਯਾਤਰੀਆਂ ਨੂੰ ਕਰੋਨਾ
Next articleਆਸਟਰੇਲੀਆ ਨੇ ਕੌਮਾਂਤਰੀ ਸਰਹੱਦ ਖੋਲ੍ਹਣ ਦੀ ਯੋਜਨਾ ਅੱਗੇ ਪਾਈ