(ਸਮਾਜ ਵੀਕਲੀ)
ਰੋਮਾ ਦਫ਼ਤਰ ਜਾਣ ਲਈ ਤਿਆਰ ਹੋ ਕੇ ਐਕਟਿਵਾ ਤੇ ਬੈਠ ਜਾਂਦੀ ਹੈ ਤੇ ਦਫ਼ਤਰ ਪਹੁੰਚ ਕੇ ਘਰ ਆਪਣੇ ਘਰਵਾਲੇ ਨੂੰ ਫੋਨ ਕਰਦੀ ਹੈ ।
“ਹਾਜੀ ਮੈਂ ਦਫ਼ਤਰ ਪਹੁੰਚ ਗਈ ਹਾਂ । ਤੇ ਸ਼ਾਮੀ ਦਫ਼ਤਰ ਤੋਂ ਘਰ ਜਾਂਦੀ ਹੈ ਤੇ ਰਸਤੇ ਵਿਚ ਅਚਾਨਕ ਐਕਟਿਵਾ ਖਰਾਬ ਹੋਣ ਕਾਰਨ ਘਰ ਲੇਟ ਪਹੁੰਚਦੀ ਹੈ। ਘਰ ਪਹੁੰਚਦਿਆਂ ਹੀ ਸੱਸ ਐਨੀ ਲੇਟ ਹੋ ਗਈ ਕਿਥੇ ਗਈ ਸੀ, ਕਿਸ ਨੂੰ ਮਿਲਣ ਗਈ ਸੀ।
ਰੋਮਾ ਜਵਾਬ ਦਿੰਦੀ ਐਨੇ ਵਿੱਚ ਉਸ ਦਾ ਘਰਵਾਲਾ ਆਉਂਦਾ ਹੈ ਉਹ ਵੀ ਘਰ ਲੇਟ ਪਹੁੰਚਦਾ ਹੈ,ਤਾਂ ਉਸਦੀ ਮਾਂ “ਆਜਾ ਪੁੱਤ ਮੇਰਾ ਥੱਕ ਗਿਆ ਹੋਣਾ ਬੈਠ ਜਾ , ਰੋਮਾ ਤੁਸੀਂ ਲੇਟ ਬੋਲਣ ਹੀ ਲੱਗੀ ਉਸਦੀ ਸੱਸ ਉਹ ਲੇਟ ਆਇਆ ਤੂੰ ਕੀ ਲੈਣਾ ਹੈ ਕੋਈ ਕੰਮ ਹੋ ਗਿਆ ਹੋਣਾ ਤੂੰ ਕਿਸ ਨੂੰ ਮਿਲਣ ਗਈ ਸੀ ।
ਮਾਜੀ ਇਹੀ ਗੱਲ ਤੁਸੀਂ ਏਨਾ ਨੂੰ ਕਹੋ ਮੇਰੇ ਤੋਂ ਬਿਨਾਂ ਕਾਰਨ ਪੁੱਛਿਆ ਬਿਨਾ ਮੇਰੀ ਗੱਲ ਸੁਣਿਆ ਤੁਸੀਂ ਕਿਵੇਂ ਸੋਚ ਲਿਆ ….!
ਗਗਨਪ੍ਰੀਤ ਸੱਪਲ
ਸੰਗਰੂਰ ਪਿੰਡ ਘਾਬਦਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly