ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਫੁੱਟਬਾਲ ਕੋਚ ਤੇ ਖੇਡ ਲੇਖਕ ਸਰਬਜੀਤ ਮੰਗੂਵਾਲ ਨੇ ਆਪਣੇ ਸਤਿਕਾਰਯੋਗ ਅਧਿਆਪਕਾ ਨੂੰ ਮਿਲ ਕੇ ਬਹੁਤ ਫਖਰ ਮਹਿਸੂਸ ਕੀਤਾ। ਜਦੋਂ ਮੈਡਮ ਮਨਜੀਤ ਕੌਰ ਸਿੰਬਲੀ ਆਸਟ੍ਰੇਲੀਆ ਤੋਂ ਆ ਕੇ ਆਪਣੇ ਪਤੀ ਸਰਦਾਰ ਹਰਮਿੰਦਰ ਸਿੰਘ ਸਮੇਤ ਸਰਬਜੀਤ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਈ। ਮੈਡਮ ਮਨਜੀਤ ਕੌਰ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਵਧਾਈਆਂ ਦਿੰਦਿਆਂ ਕਿਹਾ, ” ਮੈਨੂੰ ਬੇਹੱਦ ਫਖਰ ਮਹਿਸੂਸ ਹੋਇਆ ਜਦੋਂ ਜਰਮਨ ਵਿਖੇ 2023-24 ‘ਚ ਹੋਈ ਸਪੈਸ਼ਲ ਓਲੰਪਿਕ ਦੀ ਓਪਨਿੰਗ ਸੈਰੇਮਨੀ ਸਮੇਂ ਬੇਟੀ ਜੋਤੀ ਦੇ ਹੱਥਾਂ ਵਿੱਚ ਭਾਰਤ ਦਾ ਝੰਡਾ ਦੇਖਿਆ।” ਜਦੋਂ ਬੇਟੀ ਜੋਤੀ ਨੇ ਆ ਕੇ ਹੈਡਮਾਸਟਰ ਹਰਮਿੰਦਰ ਸਿੰਘ ਅਤੇ ਮੈਡਮ ਮਨਜੀਤ ਕੌਰ ਦੇ ਪੈਰੀਂ ਹੱਥ ਲਾਇਆ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕੀਤੀ ਕਿਉਂਕਿ ਉਹ ਵੀ ਰਾਤ ਨੂੰ ਤਿੰਨ ਕੁ ਵਜੇ ਹੀ ਪੁਰਤਗਾਲ ਤੋਂ ਆ ਕੇ ਘਰ ਪੁੱਜੀ ਸੀ। ਮੈਡਮ ਨੇ ਕਿਹਾ ਕਿ ਅਸੀਂ ਬਹੁਤ ਸਹੀ ਮੌਕੇ ਤੇ ਸਰਬਜੀਤ ਨੂੰ ਮਿਲਣ ਲਈ ਆਏ ਹਾਂ। ਇੱਕ ਅਧਿਆਪਕ ਦਾ ਸਿਰ ਮਾਣ ਦੇ ਨਾਲ ਹੋਰ ਉੱਚਾ ਹੋ ਜਾਂਦਾ ਹੈ ਜਦੋਂ ਉਸ ਦੇ ਕੋਲ ਪੜ੍ਹੇ-ਲਿਖੇ ਬੱਚੇ ਤਰੱਕੀ ਕਰਦੇ ਹੋਏ ਉੱਚੀ ਮੰਜ਼ਿਲ ਪ੍ਰਾਪਤ ਕਰਦੇ ਹਨ। ਮੈਡਮ ਨੇ ਸਾਰੇ ਬੱਚਿਆਂ ਸੰਨੀ, ਮਨੀ ਅਤੇ ਮਮਤਾ ਦੇ ਨੈਸ਼ਨਲ ਚੈਂਪੀਅਨ ਹੋਣ ਦੀਆਂ ਵੀ ਵਧਾਈਆਂ ਦਿੱਤੀਆਂ। ਸਰਬਜੀਤ ਮੰਗੂਵਾਲ ਨੇ ਕਿਹਾ ਕਿ ਅੱਜ ਮੇਰੇ ਲਈ ਬਹੁਤ ਭਾਗਾਂ ਵਾਲਾ ਦਿਨ ਹੈ। ਅੱਧੀ ਸਦੀ ਪਹਿਲਾਂ ਦੇ ਮੇਰੇ ਮਾਤਾ-ਪਿਤਾ ਸਮਾਨ ਅਧਿਆਪਕ ਵਿਦੇਸ਼ ‘ਚੋਂ ਆ ਕੇ ਮੈਨੂੰ ਪਿਆਰ ਦੇਣ ਲਈ ਘਰ ਆਏ ਹਨ। ਡੇਢ-ਦੋ ਘੰਟੇ ਖ਼ੂਬ ਗੱਲ-ਬਾਤ ਕਰਦਿਆਂ ਇੱਕ-ਦਮ ਬੀਤ ਗਏ। ਉਨ੍ਹਾਂ ਦੱਸਿਆ ਕਿ ਅਸੀਂ ਕਾਹਮਾ ਸਕੂਲ ਵਿੱਚ ਮੈਡਮ ਰਾਜ ਰਾਣੀ, ਗੁਰਮੇਜ ਕੌਰ, ਦਾਇਆ ਸ਼ਰਮਾ, ਨਿਰਮਲ ਰੇਖੀ, ਕੁਲਵੰਤ ਕੌਰ, ਸੁਮੇਧਾ ਅਤੇ ਹਰਭਜਨ ਕੌਰ ਸਮੇਤ ਸਾਰੀਆਂ ਹੀ ਭੈਣਾਂ ਦੀ ਤਰ੍ਹਾਂ ਰਹਿੰਦੀਆਂ ਸੀ। ਇਸ ਮਗਰੋਂ ਸਰਬਜੀਤ ਮੰਗੂਵਾਲ ਨੇ ਉਨ੍ਹਾਂ ਨੂੰ ‘ਫੁੱਟਬਾਲ ਦੇ ਅੰਗ ਸੰਗ’ ਕਿਤਾਬਾਂ ਭੇਂਟ ਕੀਤੀਆਂ। ਸਰਬਜੀਤ ਨੇ ਆਪਣੀ ਸਤਿਕਾਰਤ ਮੈਡਮ ਮਨਜੀਤ ਕੌਰ ਜੀ ਦਾ ਯਾਦਗਾਰੀ ਚਿੰਨ੍ਹ ਦੇ ਨਾਲ ਸਨਮਾਨ ਵੀ ਕੀਤਾ। ਇਸ ਮੌਕੇ ਖੇਡ ਪ੍ਰੇਮੀ ਹਰਮੇਸ਼ ਲਾਲ ਸਿੰਬਲੀ ਮੈਡਮ ਸੁਨੀਤਾ ਸ਼ਰਮਾ, ਬੇਟੀ ਮਨਜਿੰਦਰ ਜੋਤੀ ਅਤੇ ਸਰਬਜੀਤ ਮੰਗੂਵਾਲ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


