HOME ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਪਿੰਡ ਮੋਰੋਂ ਵਿਖੇ ਲਗਾਇਆ ਜਾਵੇਗਾ

ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਪਿੰਡ ਮੋਰੋਂ ਵਿਖੇ ਲਗਾਇਆ ਜਾਵੇਗਾ

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਪਿੰਡ ਮੋਰੋਂ ਵਿਖੇ ਲਗਾਇਆ ਜਾਵੇਗਾ ਮਿਤੀ 29 ਮਾਰਚ 2026 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਮੋਰੋਂ ਜਲੰਧਰ ਵਿਖੇ ਲਗਾਇਆ ਜਾਵੇਗਾ। ਇਹ ਸਰਦਾਰ ਬਲਦੇਵ ਸਿੰਘ ਰਾਏ ਵੱਲੋਂ ਆਪਣੇ ਮਾਤਾ ਪਿਤਾ ਸਰਦਾਰਨੀ ਰਾਓ ਕੌਰ ਰਾਏ ਅਤੇ ਸਰਦਾਰ ਚਰਨ ਸਿੰਘ ਰਾਏ ਦੀ ਯਾਦ ਵਿੱਚ, ਸਰਦਾਰ ਨਿਰਮਲ ਸਿੰਘ ਰਾਏ ਵੱਲੋਂ ਆਪਣੇ ਮਾਤਾ ਪਿਤਾ ਸਰਦਾਰਨੀ ਚੰਨੋਂ ਰਾਏ ਅਤੇ ਸਰਦਾਰ ਗੁਰਬਖਸ਼ ਸਿੰਘ ਰਾਏ ਦੀ ਯਾਦ ਵਿੱਚ ਲਗਾਇਆ ਜਾਵੇਗਾ। ਪਹੁੰਚ ਰਹੇ ਡਾਕਟਰ ਡਾ ਅਮਨਦੀਪ ਸਿੰਘ ਅਰੌੜਾ ਅਤੇ ਡਾ ਚਰਨਜੀਤ ਸਿੰਘ। ਅੱਖਾਂ ਦਾ ਅਪ੍ਰੇਸ਼ਨ ਅਧੂਨੀਕ ਤਕਨੀਕ ਨਾਲ ਬਿਨਾਂ ਟਾਂਕਾ ਅਤੇ ਲੈੱਨਜ਼ ਫ੍ਰੀ ਪਾਏ ਜਾਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜਿਸ ਦੀ ਸੇਵਾ ਅਜੀਤ ਸਿੰਘ ਪੁੱਤਰ ਜਗਤ ਸਿੰਘ ਦੇ ਪਰਿਵਾਰ ਵੱਲੋਂ ਕੀਤੀ ਜਾਵੇਗੀ। ਉੱਘੇ ਸਮਾਜ ਸੇਵਕ ਇੰਜ ਜਸਵੀਰ ਸਿੰਘ ਮੋਰੋਂ ਅਤੇ ਨਰਿੰਦਰ ਬੰਗਾ ਜੀ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕ ਕਰੇਗੀ ਖੇਤੀਬਾੜੀ ਵਿਭਾਗ ਦੀ ਪ੍ਰਚਾਰ ਵੈਨ
Next articleਸਤਿਕਾਰਯੋਗ ਅਧਿਆਪਕਾ ਮਨਜੀਤ ਕੌਰ ਸਿੰਬਲੀ ਦਾ ਸਨਮਾਨ ਕਰਦੇ ਹੋਏ ਪਰਿਵਾਰ ਸਮੇਤ ਸਰਬਜੀਤ ਮੰਗੂਵਾਲ